Claresholm Rural Community Immigration Pilot (RCIP) ਦੇ ਤਹਿਤ ਕੈਨੇਡਾ ਦੇ ਅਲਬਰਟਾ ਸੂਬੇ ਵਿਚ ਸਥਿਤ ਕਲੇਰੇਸ਼ੋਲਮ ਸ਼ਹਿਰ ਨੇ 2025 ਲਈ ਨਵੀਆਂ ਭਰਤੀਆਂ ਦੀ ਘੋਸ਼ਣਾ ਕਰ ਦਿੱਤੀ ਹੈ। ਇਸ ਵਿਸ਼ੇਸ਼ ਇਮੀਗ੍ਰੇਸ਼ਨ ਪਾਇਲਟ ਦੇ ਜ਼ਰੀਏ ਹੁਣ ਵਿਦੇਸ਼ੀ ਨੌਜਵਾਨਾਂ ਅਤੇ ਮਿਹਨਤੀ ਲੋਕਾਂ ਲਈ Canada PR ਦੇ ਰਸਤੇ ਹੋਰ ਆਸਾਨ ਬਣ ਗਏ ਹਨ।
RCIP Program ਕੀ ਹੈ?
RCIP (Rural Community Immigration Pilot) ਇੱਕ ਅਜਿਹਾ ਪ੍ਰੋਗਰਾਮ ਹੈ ਜੋ ਛੋਟੇ ਕੈਨੇਡੀਅਨ ਖੇਤਰਾਂ ਨੂੰ ਸਥਾਈ ਆਬਾਦੀ ਅਤੇ ਆਰਥਿਕ ਵਿਕਾਸ ਵੱਲ ਲੈ ਕੇ ਜਾਂਦਾ ਹੈ। ਇਹ ਪ੍ਰੋਗਰਾਮ ਮਨਜ਼ੂਰਸ਼ੁਦਾ ਮਾਲਕਾਂ ਨੂੰ LMIA-ਮੁਕਤ Work Permit ਦੇ ਤਹਿਤ ਵਿਦੇਸ਼ੀ ਕਰਮਚਾਰੀਆਂ ਨੂੰ ਭਰਤੀ ਕਰਨ ਦੀ ਆਗਿਆ ਦਿੰਦਾ ਹੈ, ਜੋ ਅਗਲੇ ਪੜਾਅ ‘ਤੇ Permanent Residency (PR) ਲਈ ਅਰਜ਼ੀ ਦੇ ਸਕਦੇ ਹਨ।
ਅਰਜ਼ੀ ਦੀ ਪ੍ਰਕਿਰਿਆ: ਨੌਕਰੀ ਦੀ ਪੇਸ਼ਕਸ਼ ਤੋਂ ਸ਼ੁਰੂਆਤ
RCIP ਰਾਹੀਂ ਕਲੇਰੇਸ਼ੋਲਮ ਵਿੱਚ ਵਸਾਈ ਲਈ ਪਹਿਲਾਂ ਇੱਕ ਨਾਮਜ਼ਦ ਮਾਲਕ (Designated Employer) ਮਾਲਕ ਕੋਲੋਂ ਨੌਕਰੀ ਦੀ ਪੇਸ਼ਕਸ਼ (Job Offer) ਲੈਣੀ ਲਾਜ਼ਮੀ ਹੈ। ਯਾਦ ਰਹੇ ਕਿ Claresholm ਸਿੱਧੀਆਂ ਅਰਜ਼ੀਆਂ ਸਵੀਕਾਰ ਨਹੀਂ ਕਰਦਾ। ਉਮੀਦਵਾਰ ਨੂੰ ਇੱਕ ਐਸੇ ਮਾਲਕ ਨਾਲ ਸੰਪਰਕ ਕਰਨਾ ਪਵੇਗਾ ਜੋ RCIP Approved Employer ਹੋਵੇ। ਨੌਕਰੀ ਦੀ ਪੇਸ਼ਕਸ਼ ਮਿਲਣ ਤੋਂ ਬਾਅਦ ਹੀ ਅਗਲੇ ਪੜਾਅ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ।
ਤਰਜੀਹੀ ਖੇਤਰ (Priority Sectors) ਅਤੇ ਕਿੱਤੇ (Eligible Occupations)
ਕਲੇਰੇਸ਼ੋਲਮ ਨੇ ਹੇਠ ਲਿਖੇ ਖੇਤਰਾਂ ਨੂੰ ਤਰਜੀਹੀ ਰੂਪ ਵਿੱਚ ਸ਼ਾਮਿਲ ਕੀਤਾ ਹੈ:
- ਸਿਹਤ ਸੰਭਾਲ (Healthcare)
- ਸਿੱਖਿਆ ਅਤੇ ਕਾਨੂੰਨ (Education & Legal Services)
- ਨਿਰਮਾਣ ਅਤੇ ਉਪਯੋਗਤਾਵਾਂ (Construction & Utilities)
- ਵਿਕਰੀ ਅਤੇ ਗਾਹਕ ਸੇਵਾਵਾਂ (Retail & Services)
- ਖੇਤੀਬਾੜੀ (Agriculture)
ਯੋਗ ਕਿੱਤੇ: NOC ਕੋਡ ਨਾਲ ਸੂਚੀ
ਨੌਕਰੀ ਦੀ ਪੇਸ਼ਕਸ਼ ਕਰਨ ਵਾਲੇ ਮਾਲਕ ਅਤੇ ਅਰਜ਼ੀਕਾਰ ਹੇਠਾਂ ਦਿੱਤੇ eligible occupations with NOC codes ਅਨੁਸਾਰ ਅਰਜ਼ੀ ਦੇ ਸਕਦੇ ਹਨ:
- ਪ੍ਰਬੰਧਕੀ ਸਹਾਇਕ (13110)
- ਪ੍ਰਸ਼ਾਸਕੀ ਅਧਿਕਾਰੀ (13100)
- ਏਰੋਸਪੇਸ ਇੰਜੀਨੀਅਰ (21390)
- ਏਅਰਕ੍ਰਾਫਟ ਮਕੈਨਿਕ (72404)
- ਏਅਰਕ੍ਰਾਫਟ ਅਸੈਂਬਲਰ ਅਤੇ ਅਸੈਂਬਲੀ ਇੰਸਪੈਕਟਰ (93200)
- ਏਅਰਕ੍ਰਾਫਟ ਯੰਤਰ ਅਤੇ ਏਵੀਓਨਿਕਸ ਇੰਸਪੈਕਟਰ (22313)
- ਤਰਖਾਣ (72310)
- ਸ਼ੈੱਫ (62200)
- ਕੰਕਰੀਟ ਫਿਨਿਸ਼ਰ (73100)
- ਨਿਰਮਾਣ ਵਪਾਰ ਸਹਾਇਕ (75110)
- ਕੁੱਕ (63200)
- ਕਰੇਨ ਆਪਰੇਟਰ (72500)
- ਅਰਲੀ ਚਾਈਲਡਹੁੱਡ ਐਜੂਕੇਟਰ (42202)
- ਸਿੱਖਿਆ ਸਹਾਇਕ (43100)
- ਇੰਜੀਨੀਅਰਿੰਗ ਮੈਨੇਜਰ (20010)
- ਫਲਾਈਟ ਇੰਸਟ੍ਰਕਟਰ (72600)
- ਫੂਡ ਸਰਵਿਸ ਸੁਪਰਵਾਈਜ਼ਰ (62020)
- ਲੋਹਾ ਵਰਕਰ (72105)
- ਮਜ਼ਦੂਰ, ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਪ੍ਰੋਸੈਸਿੰਗ (95106)
- ਲਾਇਸੰਸਸ਼ੁਦਾ ਪ੍ਰੈਕਟੀਕਲ ਨਰਸ (32101)
- ਮਸ਼ੀਨ ਆਪਰੇਟਰ, ਭੋਜਨ ਅਤੇ ਪੀਣ ਵਾਲੇ ਪਦਾਰਥਾਂ ਦੀ ਪ੍ਰੋਸੈਸਿੰਗ (94140)
- ਮੀਟ ਕਟਰ (65202)
- ਨਰਸ ਸਹਾਇਕ (33102)
- ਰਜਿਸਟਰਡ ਨਰਸ (31301)
- ਵਿਸ਼ੇਸ਼ ਪਸ਼ੂ ਪਾਲਣ ਕਾਮੇ ਅਤੇ ਫਾਰਮ ਮਸ਼ੀਨਰੀ ਆਪਰੇਟਰ (84120)
(ਪੂਰੀ ਸੂਚੀ ਲਈ ਅਧਿਕਾਰਿਤ ਵੈਬਸਾਈਟ ਜਾਂ ਅਪਡੇਟ ਦਾ ਇੰਤਜ਼ਾਰ ਕਰੋ)
ਇਹ ਵੀ ਪੜ੍ਹੋ – ‘The American’: ਅਮਰੀਕੀ ਸਿਟੀਜਨਸ਼ਿਪ ਹਾਸਲ ਕਰਨ ਲਈ ਆ ਰਿਹਾ ਪਹਿਲਾ Reality Show! DHS ਵੱਲੋਂ ਜਾਂਚ ਜਾਰੀ
ਵਾਧੂ ਯੋਗਤਾਵਾਂ (Additional Requirements)
ਇੱਕ ਸਧਾਰਣ ਨੌਕਰੀ ਦੀ ਪੇਸ਼ਕਸ਼ ਦੇ ਨਾਲ-ਨਾਲ, ਉਮੀਦਵਾਰਾਂ ਨੂੰ ਹੇਠ ਲਿਖੀਆਂ ਸ਼ਰਤਾਂ ਵੀ ਪੂਰੀਆਂ ਕਰਣੀਆਂ ਪੈਂਦੀਆਂ ਹਨ:
- ਸੰਬੰਧਤ ਕੰਮ ਦਾ ਤਜਰਬਾ (Work Experience)
- ਭਾਸ਼ਾ ਯੋਗਤਾ (Language Proficiency) – IELTS ਜਾਂ CELPIP
- ਵਿਦਿਅਕ ਯੋਗਤਾਵਾਂ (Educational Qualifications)
- Settlement Funds – ਕੈਨੇਡਾ ਵਿੱਚ ਵਸਣ ਲਈ ਲੋੜੀਂਦੇ ਖ਼ਰਚੇ ਦਾ ਸਬੂਤ
ਨਾਮਜ਼ਦ ਮਾਲਕ (Designated Employer) ਮਾਲਕਾਂ ਦੀ ਸੂਚੀ: ਜਲਦ ਜਾਰੀ ਹੋਣੀ ਹੈ
RCIP Claresholm ਦੀ ਅਧਿਕਾਰਤ ਮਾਲਕ ਸੂਚੀ 2025 ਲਈ ਮਈ ਦੇ ਆਖਰੀ ਹਫ਼ਤੇ ਤੱਕ ਜਾਰੀ ਕੀਤੀ ਜਾਵੇਗੀ। ਯੋਗ ਉਮੀਦਵਾਰਾਂ ਨੂੰ ਸੁਝਾਅ ਦਿੱਤਾ ਜਾਂਦਾ ਹੈ ਕਿ ਤਿਆਰੀ ਰੱਖਣ ਅਤੇ ਅਰਜ਼ੀ ਖੁਲਣ ‘ਤੇ ਤੁਰੰਤ ਕਾਰਵਾਈ ਕਰਨ।
ਮੁੱਖ ਜਾਣਕਾਰੀ: Nomination Spot ਸੀਮਤ ਹਨ
Claresholm RCIP 2025 ਲਈ ਕੇਵਲ 30 Nomination Slots ਉਪਲਬਧ ਹਨ। ਇਸ ਲਈ, ਯੋਗ ਅਤੇ ਗੰਭੀਰ ਉਮੀਦਵਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਡੌਕੂਮੈਂਟਸ, ਤਜਰਬਾ, ਅਤੇ ਭਾਸ਼ਾ ਸਬੰਧੀ ਸਾਰੇ ਪੈਮਾਨਿਆਂ ਉੱਤੇ ਤਿਆਰ ਰਹਿਣ।
ਆਪਣੀ RCIP ਅਰਜ਼ੀ Apply ਕਰੋ
ਜੇ ਤੁਸੀਂ RCIP Claresholm Canada ਰਾਹੀਂ ਆਪਣੀ ਆਉਣ ਵਾਲੀ ਜ਼ਿੰਦਗੀ ਦੀ ਸ਼ੁਰੂਆਤ ਕਰਨਾ ਚਾਹੁੰਦੇ ਹੋ, ਤਾਂ ਅੱਜ ਹੀ ਸੰਪਰਕ ਕਰੋ ਤੇ ਨੌਕਰੀ ਲੱਭਣ ਤੋਂ ਲੈ ਕੇ PR ਤੱਕ ਦੀ ਪ੍ਰਕਿਰਿਆ ਦੀ ਸਹਾਇਤਾ ਲਵੋ।
ਸੀਮਿਤ ਗਿਣਤੀ ਵਿੱਚ ਸਥਾਨਾਂ ਨੂੰ ਦੇਖਦੇ ਹੋਏ, ਇਹ ਮਹੱਤਵਪੂਰਨ ਹੈ ਕਿ ਯੋਗ ਉਮੀਦਵਾਰਾਂ ਅਤੇ ਮਾਲਕਾਂ ਨੂੰ ਅਰਜ਼ੀ ਪ੍ਰਕਿਰਿਆ ਖੁੱਲ੍ਹਣ ਤੋਂ ਬਾਅਦ ਜਲਦੀ ਕਾਰਵਾਈ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ! RCIP ਅਰਜ਼ੀ ਸ਼ੁਰੂ ਕਰਨ ਲਈ ਇੱਥੇ ਕਲਿੱਕ ਕਰੋ –
Contact Us to start your RCIP application
ਇਹ ਵੀ ਪੜ੍ਹੋ – 2025 ਰੈਂਟਲ ਅਫੋਰਡੇਬਿਲਟੀ ਰਿਪੋਰਟ: ਆਸਟ੍ਰੇਲੀਆ ’ਚ ਕਿਰਾਏ ਦਾ ਸੰਕਟ ਹੋਇਆ ਗੰਭੀਰ, ਘੱਟ ਆਮਦਨ ਵਾਲਿਆਂ ਲਈ ਘਰ ਲੱਭਣਾ ਹੋਇਆ ਮੁਸ਼ਕਿਲ
Canada Study Visa 2025 – ਕੈਨੇਡਾ ਸਰਕਾਰ ਵੱਲੋਂ ਨਵੇਂ ਨਿਯਮ ਜਾਰੀ, ਪੰਜਾਬੀ ਵਿਦਿਆਰਥੀਆਂ ਲਈ ਵੱਡੀ ਚੁਣੌਤੀ