Canada Study Visa Rules Changed – ਹੁਣ ਯੂਨੀਵਰਸਿਟੀ ਜਾਂ ਕਾਲਜ ਬਦਲਣ ਲਈ ਲਾਜ਼ਮੀ ਹੋਵੇਗਾ ਨਵਾਂ Study Permit
Canada Punjabi Newsਕੈਨੇਡਾ ਸਰਕਾਰ ਵੱਲੋਂ Study Visa Canada ਨਾਲ ਜੁੜੇ ਨਿਯਮਾਂ ‘ਚ ਵੱਡਾ ਬਦਲਾਅ ਕੀਤਾ ਗਿਆ ਹੈ, ਜਿਸਦੇ ਤਹਿਤ ਹੁਣ ਵਿਦੇਸ਼ੀ ਵਿਦਿਆਰਥੀਆਂ ਲਈ ਆਪਣਾ ਕਾਲਜ ਜਾਂ ਯੂਨੀਵਰਸਿਟੀ ਤਬਦੀਲ ਕਰਨਾ ਆਸਾਨ ਨਹੀਂ ਰਹੇਗਾ।
ਹੁਣ ਜੇਕਰ ਕਿਸੇ ਵਿਦਿਆਰਥੀ ਨੂੰ ਆਪਣੇ ਮੌਜੂਦਾ ਸੰਸਥਾਨ ਦੀ ਥਾਂ ਕਿਸੇ ਹੋਰ Post-secondary Institution ‘ਚ ਦਾਖਲਾ ਲੈਣਾ ਹੋਵੇ, ਤਾਂ ਉਸਨੂੰ ਪਹਿਲਾਂ ਨਵਾਂ Study Permit ਲੈਣਾ ਲਾਜ਼ਮੀ ਹੋਵੇਗਾ।
ਨਵੇਂ ਨਿਯਮਾਂ ਅਨੁਸਾਰ – IRCC ਨੇ ਕੀਤੀ ਪੁਸ਼ਟੀ
ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਵੱਲੋਂ ਇਹ ਨਵੇਂ ਨਿਯਮ ਜਾਰੀ ਕਰਦਿਆਂ ਦੱਸਿਆ ਗਿਆ ਕਿ ਹੁਣ ਕਿਸੇ ਵੀ ਵਿਦਿਆਰਥੀ ਨੂੰ ਕਾਲਜ ਤੋਂ ਯੂਨੀਵਰਸਿਟੀ ਜਾਂ ਇੱਕ ਸੰਸਥਾ ਤੋਂ ਦੂਜੀ ਵਿੱਚ ਤਬਦੀਲੀ ਲਈ ਪਹਿਲਾਂ ਨਵਾਂ ਵੀਜ਼ਾ ਪ੍ਰਾਪਤ ਕਰਨਾ ਪਵੇਗਾ।
ਇਹ ਵੀ ਪੜ੍ਹੋ – ਆਸਟ੍ਰੇਲੀਆ ਵਿੱਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਪਰਿਵਾਰ ਗਹਿਰੇ ਸਦਮੇ ਵਿੱਚ। …
ਪੁਰਾਣੇ ਨਿਯਮਾਂ ਤਹਿਤ ਵਿਦਿਆਰਥੀ ਸਿਰਫ IRCC ਦੇ ਪੋਰਟਲ ਉੱਤੇ ਆਪਣੀ ਜਾਣਕਾਰੀ ਅਪਡੇਟ ਕਰਦੇ ਸਨ ਅਤੇ ਵਿਦਿਆਰਥੀ ਆਪਣੀ ਪੜ੍ਹਾਈ ਵਿਚ ਰੁਕਾਵਟ ਦੇ ਬਿਨਾ ਸੰਸਥਾ ਬਦਲ ਸਕਦੇ ਸਨ। ਪਰ ਹੁਣ ਇਹ ਪ੍ਰਕਿਰਿਆ ਬੰਦ ਕਰ ਦਿੱਤੀ ਗਈ ਹੈ।
ਬਿਨਾਂ ਨਵੇਂ Study Permit ਦੇ ਬਦਲੀ ਕਰਨ ‘ਤੇ ਹੋ ਸਕਦੀ ਹੈ ਵੱਡੀ ਕਾਰਵਾਈ
ਜੇਕਰ ਕੋਈ ਵਿਦਿਆਰਥੀ ਨਵੀਂ ਯੂਨੀਵਰਸਿਟੀ ਜਾਂ ਕਾਲਜ ਵਿਚ ਨਵੇਂ Study Permit ਦੇ ਬਿਨਾਂ ਦਾਖਲਾ ਲੈਂਦਾ ਹੈ, ਤਾਂ ਇਹ Visa Conditions ਦੀ ਉਲੰਘਣਾ ਮੰਨੀ ਜਾਵੇਗੀ। ਇਨ੍ਹਾਂ ਨਵੀਆਂ ਹਦਾਇਤਾਂ ਦੇ ਅਧੀਨ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਅੱਗੇ ਵਧਾਉਣ ਲਈ ਪਹਿਲਾਂ ਨਵੇਂ Study Permit ਦੀ ਮਨਜ਼ੂਰੀ ਲੈਣੀ ਹੋਵੇਗੀ।
ਪੰਜਾਬੀ ਵਿਦਿਆਰਥੀਆਂ ‘ਤੇ ਪਵੇਗਾ ਵੱਡਾ ਪ੍ਰਭਾਵ
ਇਹ ਨਿਯਮ ਖਾਸ ਕਰਕੇ ਉਨ੍ਹਾਂ ਪੰਜਾਬੀ ਅਤੇ ਹਰਿਆਣਵੀ ਨੌਜਵਾਨਾਂ ਲਈ ਚਿੰਤਾ ਦਾ ਵਿਸ਼ਾ ਹਨ ਜੋ Canada Study Visa ਰਾਹੀਂ ਹਰ ਸਾਲ ਵੱਡੀ ਗਿਣਤੀ ਵਿੱਚ ਉੱਚ ਸਿੱਖਿਆ ਲਈ ਕੈਨੇਡਾ ਜਾਂਦੇ ਹਨ। ਹੁਣ ਉਨ੍ਹਾਂ ਨੂੰ ਆਪਣੇ ਸੰਸਥਾਨ ਦੀ ਤਬਦੀਲੀ ਕਰਨ ਲਈ ਦੋਬਾਰਾ Visa Apply ਕਰਨਾ ਪਵੇਗਾ, ਜਿਸ ਵਿਚ ਸਮਾਂ ਅਤੇ ਪੈਸਾ ਦੋਵੇਂ ਵੱਧ ਖਰਚ ਹੋਣਗੇ।
ਇਸ ਨਾਲ ਨਿਰੀਖਣ ਕਾਰਵਾਈਆਂ ਵੀ ਵਧਣਗੀਆਂ ਅਤੇ ਯੋਜਨਾਵਾਂ ਵਿਚ ਦੇਰੀ ਹੋ ਸਕਦੀ ਹੈ।
ਧੋਖਾਧੜੀ ਰੋਕਣ ਲਈ ਉਠਾਇਆ ਗਿਆ ਕਦਮ
ਕੈਨੇਡਾ ਸਰਕਾਰ ਦਾ ਮੰਨਣਾ ਹੈ ਕਿ ਇਸ ਨਵੇਂ ਫੈਸਲੇ ਨਾਲ ਨਕਲੀ ਕਾਲਜਾਂ ਅਤੇ ਵੀਜ਼ਾ ਧੋਖਾਧੜੀ ਵਾਲੇ ਮਾਮਲਿਆਂ ‘ਚ ਘਟਾਅ ਆਵੇਗੀ।
1 ਮਈ 2025 ਤੋਂ ਲਾਗੂ ਹੋਣਗੇ ਨਵੇਂ ਨਿਯਮ
1st May 2025 ਤੋਂ ਲਾਗੂ ਹੋਣ ਵਾਲੀਆਂ ਨਵੀਆਂ ਹਦਾਇਤਾਂ ਅਨੁਸਾਰ, ਜੇਕਰ ਕੋਈ ਵਿਦਿਆਰਥੀ ਕਿਸੇ ਹੋਰ College, School ਜਾਂ University ‘ਚ ਬਦਲੀ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਨਵੇਂ Study Permit ਲਈ ਅਰਜ਼ੀ ਦੇਣੀ ਪਵੇਗੀ।
ਜੇਕਰ ਵਿਦਿਆਰਥੀ Study Permit ਦੀ ਮਨਜ਼ੂਰੀ ਤੋਂ ਬਿਨਾਂ ਸੰਸਥਾ ਬਦਲਦਾ ਹੈ ਜਾਂ ਨਵਾਂ ਪਰਮਿਟ ਲੈਣ ਵਿੱਚ ਅਸਫਲ ਰਹਿੰਦਾ ਹੈ, ਤਾਂ ਉਸਦਾ ਮੌਜੂਦਾ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਭਵਿੱਖ ਵਿੱਚ ਕਿਸੇ ਹੋਰ Work Permit ਜਾਂ Study Visa Canada ਲਈ ਮਨਜ਼ੂਰੀ ਮਿਲਣਾ ਮੁਸ਼ਕਲ ਹੋ ਜਾਵੇਗਾ।
ਕੈਨੇਡਾ ਵਿਚ ਵਧ ਰਹੀ ਵਿਦਿਆਰਥੀਆਂ ਦੀ ਗਿਣਤੀ ਅਤੇ Study Visa ਨਾਲ ਹੋ ਰਹੀ ਧੋਖਾਧੜੀ ਨੂੰ ਦੇਖਦੇ ਹੋਏ, ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਹੁਣ ਹਰ ਵਿਦਿਆਰਥੀ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਸੰਸਥਾ ਬਦਲਣ ਤੋਂ ਪਹਿਲਾਂ ਨਵੇਂ Study Permit ਦੀ ਮਨਜ਼ੂਰੀ ਲੈ ਲਵੇ, ਤਾਂ ਜੋ ਉਹ ਕਾਨੂੰਨੀ ਤੌਰ ਤੇ ਆਪਣੀ ਪੜ੍ਹਾਈ ਜਾਰੀ ਰੱਖ ਸਕੇ।