Australia ਤੋਂ ਪੰਜਾਬੀਆਂ ਲਈ ਵੱਡੀ ਖ਼ਬਰ! Student Visa ‘ਤੇ ਆਈ ਰੋਕ, ਜਾਣੋ ਪੂਰੀ ਸੱਚਾਈ

Punjab Mode
3 Min Read

Student Visa Ban Australia: ਆਸਟ੍ਰੇਲੀਆ ਦੀਆਂ ਕਈ ਵੱਡੀਆਂ ਯੂਨੀਵਰਸਿਟੀਆਂ ਨੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਗੁਜਰਾਤ, ਉੱਤਰਾਖੰਡ ਅਤੇ ਬਿਹਾਰ ਦੇ ਵਿਦਿਆਰਥੀਆਂ ਲਈ ਅਸਥਾਈ ਰੂਪ ਵਿੱਚ ਸਟੂਡੈਂਟ ਵੀਜ਼ਾ ‘ਤੇ ਰੋਕ ਲਗਾ ਦਿੱਤੀ ਹੈ।

ਵਧ ਰਹੀਆਂ ਜਾਲਸਾਜੀਆਂ ਦੇ ਚਲਦੇ ਆਇਆ ਕੜਾ ਫੈਸਲਾ

Australia Punjabi News: ਆਸਟ੍ਰੇਲੀਆ ਦੀਆਂ Federation University, Western Sydney University, Victoria University ਅਤੇ Southern Cross University ਵਰਗੀਆਂ ਪ੍ਰਸਿੱਧ ਸੰਸਥਾਵਾਂ ਨੇ ਇਨ੍ਹਾਂ ਸੂਬਿਆਂ ਤੋਂ ਆਉਣ ਵਾਲੀਆਂ visa applications ਨੂੰ ਜਾਂ ਤਾਂ ਰੱਦ ਕਰਨਾ ਸ਼ੁਰੂ ਕਰ ਦਿੱਤਾ ਹੈ ਜਾਂ ਉਨ੍ਹਾਂ ਦੀ ਕੜੀ ਜਾਂਚ ਹੋ ਰਹੀ ਹੈ।
ਇਹ ਕਦਮ ਆਸਟ੍ਰੇਲੀਆਈ ਇਮੀਗ੍ਰੇਸ਼ਨ ਵਿਭਾਗ ਵੱਲੋਂ ਉਨ੍ਹਾਂ ਅਰਜ਼ੀਆਂ ਨੂੰ ਲੈ ਕੇ ਚੁੱਕਿਆ ਗਿਆ ਹੈ ਜੋ ਪੜ੍ਹਾਈ ਦੀ ਥਾਂ ਕਿਸੇ ਹੋਰ ਮਕਸਦ ਲਈ ਦਿੱਤੀਆਂ ਗਈਆਂ ਹਨ।

ਗੁਜਰਾਤ ਦੇ ਵਿਦਿਆਰਥੀਆਂ ਲਈ ਬਣੀ ਵੱਡੀ ਚੁਣੌਤੀ

ਰਿਪੋਰਟਾਂ ਅਨੁਸਾਰ ਆਸਟ੍ਰੇਲੀਆ ਵਿੱਚ ਸਭ ਤੋਂ ਵੱਧ ਪ੍ਰਭਾਵ ਗੁਜਰਾਤ ਦੇ ਵਿਦਿਆਰਥੀਆਂ ‘ਤੇ ਪਿਆ ਹੈ। ਆਕੜਿਆਂ ਮੁਤਾਬਕ ਹਰ ਸਾਲ ਗੁਜਰਾਤ ਤੋਂ ਲਗਭਗ 20% ਵਿਦਿਆਰਥੀ ਉੱਚ ਸਿੱਖਿਆ ਲਈ ਆਸਟ੍ਰੇਲੀਆ ਦੀ ਚੋਣ ਕਰਦੇ ਹਨ। ਹੁਣ ਇਹ ਨਵੀਆਂ ਪਾਬੰਦੀਆਂ ਇਸ ਰੁਝਾਨ ਵਿੱਚ ਕਮੀ ਲਿਆ ਸਕਦੀਆਂ ਹਨ।

ਇਹ ਵੀ ਪੜ੍ਹੋ – ਆਸਟਰੇਲੀਆ ‘ਚ ਸਿੱਖ ਭਾਈਚਾਰੇ ਲਈ ਵੱਡੀ ਖੁਸ਼ਖਬਰੀ.. 

Fake Applications ਅਤੇ Illegal Work ਬਣੇ ਮੁੱਖ ਕਾਰਨ

ਆਸਟ੍ਰੇਲੀਆਈ ਅਧਿਕਾਰੀਆਂ ਨੇ ਕਿਹਾ ਹੈ ਕਿ ਕਈ ਅਰਜ਼ੀਆਂ ਅਜਿਹੀਆਂ ਵੀ ਆਈਆਂ ਹਨ ਜਿਨ੍ਹਾਂ ‘ਚ ਜ਼ਰੂਰੀ ਦਸਤਾਵੇਜ਼ੀ ਸਹੀ ਨਹੀਂ ਸੀ। ਕੁਝ ਵਿਦਿਆਰਥੀ ਸਿਰਫ਼ ਸਟੂਡੈਂਟ ਵੀਜ਼ਾ ਲੈ ਕੇ ਇੱਥੇ ਆ ਕੇ ਗੈਰ-ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਹਨ।
ਇਸ ਕਾਰਨ ਅਧਿਕਾਰੀਆਂ ਨੇ ਸਿੱਧਾ ਕਿਹਾ ਕਿ ਅਜਿਹੀਆਂ applications ਆਉਣ ਨਾਲ ਉਨ੍ਹਾਂ ਦੀ international education system ਉੱਤੇ ਸੰਕਟ ਖੜ੍ਹਾ ਹੋ ਰਿਹਾ ਹੈ।

1 ਲੱਖ ਤੋਂ ਵੱਧ ਭਾਰਤੀ ਵਿਦਿਆਰਥੀਆਂ ਲਈ ਬਣੀ ਚਿੰਤਾ

ਆਸਟ੍ਰੇਲੀਆ ਵਿੱਚ ਇਸ ਸਮੇਂ 1 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਇੱਥੇ ਦੀਆਂ ਉੱਚ ਪੱਧਰੀ ਯੂਨੀਵਰਸਿਟੀਆਂ ਵਿਦਿਆਰਥੀਆਂ ਲਈ ਹਮੇਸ਼ਾਂ ਆਕਰਸ਼ਣ ਦਾ ਕੇਂਦਰ ਰਹੀਆਂ ਹਨ। ਪਰ ਹੁਣ ਇਹ ਨਵੀਆਂ ਪਾਬੰਦੀਆਂ ਕਈ ਹੋਰ ਸੂਬਿਆਂ ਦੇ ਵਿਦਿਆਰਥੀਆਂ ਲਈ ਵੀ ਚਿੰਤਾ ਦਾ ਵਿਸ਼ਾ ਬਣ ਸਕਦੀਆਂ ਹਨ।

ਨਤੀਜਾ ਕੀ ਨਿਕਲ ਸਕਦਾ ਹੈ?

ਆਸਟ੍ਰੇਲੀਆ ਸਰਕਾਰ Student Visa process ਵਿੱਚ ਹੋ ਰਹੀ ਦੁਰਵਰਤੋਂ ਨੂੰ ਰੋਕਣ ਲਈ ਨਵੀਆਂ ਨੀਤੀਆਂ ਲਾਗੂ ਕਰ ਰਹੀ ਹੈ। ਜੇਕਰ ਇਹ ਰੁਝਾਨ ਜਾਰੀ ਰਹਿੰਦਾ ਹੈ, ਤਾਂ ਹੋਰ ਸੂਬਿਆਂ ਅਤੇ ਯੂਨੀਵਰਸਿਟੀਆਂ ‘ਤੇ ਵੀ ਪ੍ਰਭਾਵ ਪੈ ਸਕਦਾ ਹੈ। ਇਸ ਲਈ ਉਹ ਵਿਦਿਆਰਥੀ ਜੋ ਸੱਚਮੁੱਚ ਪੜ੍ਹਾਈ ਲਈ ਆਸਟ੍ਰੇਲੀਆ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੇ ਦਸਤਾਵੇਜ਼ੀ ਅਤੇ ਮਕਸਦ ਨੂੰ ਸਾਫ਼ ਰੱਖਣਾ ਪਵੇਗਾ।

Share this Article
Leave a comment