ISI ਲਈ ਜਾਸੂਸੀ ਕਰ ਰਿਹਾ ਸੀ ਕੈਥਲ ਦਾ ਨੌਜਵਾਨ, “ਸਿੰਦੂਰ ਆਪਰੇਸ਼ਨ” ਦੀ ਜਾਣਕਾਰੀ ਕਰਦਾ ਸੀ ਲੀਕ

Punjab Mode
4 Min Read

ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਮਸਤਗੜ੍ਹ ਪਿੰਡ ਨਾਲ ਸਬੰਧਤ 25 ਸਾਲਾ ਨੌਜਵਾਨ ਦੇਵੇਂਦਰ ਸਿੰਘ ਨੂੰ ਭਾਰਤ ਦੀ ਜਾਸੂਸੀ (Indian Spy) ਕਰਨ ਅਤੇ ਪਾਕਿਸਤਾਨ ISI ਨਾਲ ਖੁਫੀਆ ਜਾਣਕਾਰੀ ਸਾਂਝੀ ਕਰਨ ਦੇ ਗੰਭੀਰ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਾਰਵਾਈ ਸਪੈਸ਼ਲ ਡਿਟੈਕਟਿਵ ਯੂਨਿਟ (SDU) ਵੱਲੋਂ ਕੀਤੀ ਗਈ।

ਭਾਰਤੀ ਫੌਜ ਬਾਰੇ ਲੀਕ ਕੀਤੀ ਜਾਣਕਾਰੀ

ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਦੇਵੇਂਦਰ ਨੇ ਭਾਰਤੀ ਫੌਜ (Indian Army) ਨਾਲ ਸਬੰਧਤ ਅਹਿਮ ਅਤੇ ਸੰਵੇਦਨਸ਼ੀਲ ਜਾਣਕਾਰੀ Pakistani ISI ਨੂੰ ਭੇਜੀ। ਇਸ ਵਿੱਚ ਆਪਰੇਸ਼ਨ “Sindoor” ਨਾਲ ਜੁੜੀ ਜਾਣਕਾਰੀ ਵੀ ਸ਼ਾਮਲ ਸੀ, ਜਿਸਨੂੰ ਲੀਕ ਕਰਨਾ ਰਾਸ਼ਟਰ ਵਿਰੋਧੀ ਗਤਿਵਿਧੀ ਵਜੋਂ ਵੇਖਿਆ ਜਾ ਰਿਹਾ ਹੈ।

ਅਮੀਰੀ ਦੇ ਸ਼ੌਂਕ ਅਤੇ ਸਵੈਲਾਭ ਦੀ ਭੂਖ

ਦੇਵੇਂਦਰ ਸਿੰਘ ਦੀ ਜ਼ਿੰਦਗੀ ਬਾਹਰੀ ਤੌਰ ‘ਤੇ ਕਾਫੀ ਰੌਨਕਦਾਰ ਸੀ। ਉਹ ਘੋੜਸਵਾਰੀ ਦਾ ਸ਼ੌਕੀਨ ਸੀ ਅਤੇ ਸੋਸ਼ਲ ਮੀਡੀਆ ‘ਤੇ ਘੋੜਿਆਂ ਨਾਲ ਖਿੱਚੀਆਂ ਤਸਵੀਰਾਂ ਵੀ ਅਪਲੋਡ ਕਰਦਾ ਰਿਹਾ। ਨਾਲ ਹੀ ਉਸ ਦੀਆਂ ਮਹਿੰਗੀਆਂ ਥਾਰ ਗੱਡੀ, ਵਿਅਸਤੀ ਹੋਟਲਾਂ ਅਤੇ ਰੈਸਟੋਰੈਂਟਾਂ ਦੀਆਂ ਫੋਟੋਆਂ ਵੀ ਵਾਇਰਲ ਹੋਈਆਂ ਹਨ।

ਫੇਸਬੁੱਕ ਪੋਸਟ ਤੋਂ ਮਿਲਿਆ ਸੁਰਾਗ

13 ਮਈ ਨੂੰ ਦੇਵੇਂਦਰ ਨੇ ਆਪਣੇ Facebook ਅਕਾਉਂਟ ‘ਤੇ ਗੈਰ-ਕਾਨੂੰਨੀ ਹਥਿਆਰਾਂ ਨਾਲ ਜੁੜੀ ਇੱਕ ਪੋਸਟ ਸ਼ੇਅਰ ਕੀਤੀ, ਜਿਸ ਤੋਂ ਬਾਅਦ ਪੁਲਿਸ ਦੀ ਰਡਾਰ ‘ਤੇ ਆ ਗਿਆ। ਪੁੱਛਗਿੱਛ ਦੌਰਾਨ ਉਸਨੇ ਕਬੂਲਿਆ ਕਿ ਉਹ ਕਰਤਾਰਪੁਰ ਲਾਂਘਾ ਰਾਹੀਂ ਪਾਕਿਸਤਾਨ ਗਿਆ ਸੀ, ਜਿੱਥੇ ਉਸਨੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੇ ਦੌਰਾਨ ISI ਏਜੰਟਾਂ ਨਾਲ ਸੰਪਰਕ ਬਣਾਇਆ।

ਹਨੀਟ੍ਰੈਪ ਰਾਹੀਂ ਫਸਾਇਆ ਗਿਆ

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਪਾਕਿਸਤਾਨ ਵਿੱਚ ਇੱਕ ਔਰਤ ਨੇ Honeytrap ਰਾਹੀਂ ਦੇਵੇਂਦਰ ਨੂੰ ਆਪਣੇ ਜਾਲ ਵਿੱਚ ਫਸਾਇਆ। ਉਹ ਲਗਭਗ ਇੱਕ ਹਫ਼ਤਾ ਉਸ ਔਰਤ ਦੇ ਨਾਲ ਰਿਹਾ, ਜਿਸ ਦੌਰਾਨ ਉਸਦਾ ਪਾਕਿਸਤਾਨੀ ਖੁਫੀਆ ਨੈੱਟਵਰਕ ਨਾਲ ਸੰਪਰਕ ਹੋਇਆ ਅਤੇ ਉਹ ਭਾਰਤ ਆ ਕੇ ਵੀ ISI ਨਾਲ ਜਾਣਕਾਰੀ ਸਾਂਝੀ ਕਰਦਾ ਰਿਹਾ।

ਇਹ ਵੀ ਪੜ੍ਹੋ – ਭਾਰਤ-ਪਾਕਿਸਤਾਨ ਤਣਾਅ ਵਿਚ ਤੁਰਕੀ ਦੇ ਸੇਬਾਂ ਦਾ ਵਿਵਾਦ ਕਿਉਂ ਵਧਿਆ? ਜਾਣੋ ਮੰਗ ’ਚ ਕਿੰਨੀ ਆਈ ਗਿਰਾਵਟ

ਪਟਿਆਲਾ ਤੋਂ ਲੀਕ ਹੋਈਆ ਫੌਜੀ ਤਸਵੀਰਾਂ

ਦੇਵੇਂਦਰ ਪਟਿਆਲਾ ਵਿੱਚ ਪੜਾਈ ਕਰ ਰਿਹਾ ਸੀ, ਜਿੱਥੋਂ ਉਸਨੇ ਆਰਮੀ ਛਾਉਣੀ ਖੇਤਰ ਦੀਆਂ ਤਸਵੀਰਾਂ ਖਿੱਚੀਆਂ ਅਤੇ ਪਾਕਿਸਤਾਨ ਭੇਜੀਆਂ। ਉਸਨੇ ਆਪਣੇ ਮੋਬਾਈਲ ਫੋਨ ‘ਚੋਂ ਸਾਰਾ ਡਾਟਾ ਵੀ ਡਿਲੀਟ ਕਰ ਦਿੱਤਾ ਸੀ ਜਦੋਂ ਉਸਨੂੰ ਪੁਲਿਸ ਜਾਂਚ ਦੀ ਭਿੰਨਕ ਪਈ।

ਪੁਲਿਸ ਦਾ ਵਿਆਨ

ਕੈਥਲ ਹੈੱਡਕੁਆਰਟਰ ਦੇ ਡੀਐਸਪੀ ਵੀਰਭਾਨ ਸਿੰਘ ਨੇ ਦੱਸਿਆ ਕਿ ਦੇਵੇਂਦਰ ਨੇ ਧਾਰਮਿਕ ਯਾਤਰਾ ਦੇ ਨਾਂ ‘ਤੇ ਪਾਕਿਸਤਾਨ ਵਿੱਚ ISI ਨਾਲ ਸੰਪਰਕ ਬਣਾਇਆ, ਅਤੇ ਦੇਸ਼ ਵਾਪਸ ਆ ਕੇ ਰਾਸ਼ਟਰੀ ਸੁਰੱਖਿਆ ਲਈ ਖ਼ਤਰਨਾਕ ਜਾਣਕਾਰੀ ਲੀਕ ਕਰਦਾ ਰਿਹਾ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਕਿ ਉਹ ਹੁਣ ਤੱਕ ਪੰਜ ਤੋਂ ਵੱਧ Pakistani Agents ਨਾਲ ਸੰਪਰਕ ਵਿੱਚ ਰਿਹਾ।

ਦੇਵੇਂਦਰ ਸਿੰਘ ਦਾ ਇਹ ਮਾਮਲਾ ਨਿਰਸੰਦੇਹ ਤੌਰ ‘ਤੇ ਰਾਸ਼ਟਰ ਵਿਰੋਧੀ ਗਤਿਵਿਧੀਆਂ ਨਾਲ ਜੁੜਿਆ ਹੋਇਆ ਹੈ। Indian Security Agencies ਹੁਣ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ ਅਤੇ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਹੋਰ ਕਈ ਨਕਾਬ ਉਤਰੇ ਜਾਣਗੇ।

ਇਹ ਵੀ ਪੜ੍ਹੋ – ਭਾਰਤ ਵਿੱਚ ਪਰਮਾਣੂ ਹਮਲੇ ਦਾ ਹੁਕਮ ਕਿਸ ਕੋਲ ਹੈ? ਕੀ ਇਹ ਫੌਜ, ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦੇ ਹੱਥ ਵਿਚ ਹੈ? ਜਾਣੋ

Share this Article
Leave a comment