IPL 2025 Final: RCB vs PBKS – ਕੌਣ ਲਿਖੇਗਾ ਇਤਿਹਾਸ? | IPL Final 2025 Punjab vs Bengaluru
IPL 2025 ਦਾ ਪੂਰਾ ਸੀਜ਼ਨ ਖੇਡ ਦੇਸ਼ ਦੇ ਕ੍ਰਿਕਟ ਪ੍ਰੇਮੀਆਂ ਲਈ ਭਰਪੂਰ ਰੋਮਾਂਚ ਤੇ ਉਤਸ਼ਾਹ ਨਾਲ ਭਰਿਆ ਹੋਇਆ ਰਿਹਾ। ਹੁਣ ਲਗਭਗ ਦੋ ਮਹੀਨੇ ਚੱਲਣ ਵਾਲੀ ਇਸ ਲੀਗ ਦਾ ਅਖੀਰੀ ਮੋੜ ਆ ਚੁੱਕਾ ਹੈ। ਫਾਈਨਲ ਮੈਚ ਲਈ ਦੋ ਮਜ਼ਬੂਤ ਟੀਮਾਂ – Royal Challengers Bangalore (RCB) ਅਤੇ Punjab Kings (PBKS) – ਫਾਈਨਲ ਤੱਕ ਆਪਣੀ ਲਾਜਵਾਬ ਪ੍ਰਦਰਸ਼ਨ ਨਾਲ ਪਹੁੰਚ ਚੁੱਕੀਆਂ ਹਨ।
ਕ੍ਰਿਕਟ ਪ੍ਰੇਮੀ ਹੁਣ ਉਡੀਕ ਕਰ ਰਹੇ ਹਨ ਕਿ ਕੌਣ ਬਣੇਗਾ IPL 2025 Champion?
ਟਾਸ ਅਤੇ ਮੈਚ ਸ਼ੁਰੂ ਹੋਣ ਦਾ ਸਮਾਂ | Match Time & Toss Details
ਫਾਈਨਲ ਮੈਚ ਦਾ ਟਾਸ ਸ਼ਾਮ 7 ਵਜੇ ਕਰਵਾਇਆ ਜਾਵੇਗਾ। ਟਾਸ ਤੋਂ ਅੱਧੇ ਘੰਟੇ ਬਾਅਦ, ਰਾਤ 7:30 ਵਜੇ, ਮੈਚ ਦੀ ਸ਼ੁਰੂਆਤ ਹੋ ਜਾਵੇਗੀ। ਦੋਵੇਂ ਟੀਮਾਂ ਆਪਣੀ ਰਣਨੀਤੀ ਨਾਲ ਮੈਦਾਨ ਵਿੱਚ ਉਤਰਣ ਲਈ ਤਿਆਰ ਹਨ।
ਮੌਸਮ ਦਾ ਹਾਲ – ਮੀਂਹ ਪੈ ਸਕਦਾ ਹੈ ਰੁਕਾਵਟ | Weather Forecast for Final
ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, 3 ਜੂਨ ਨੂੰ ਅਹਿਮਦਾਬਾਦ ਵਿੱਚ ਮੌਸਮ ਹਲਕਾ ਬਦਲਿਆ ਰਹਿ ਸਕਦਾ ਹੈ। ਸ਼ਾਮ ਦੇ ਵੇਲੇ 50% ਸੰਭਾਵਨਾ ਹਲਕੇ ਮੀਂਹ ਦੀ ਜਤਾਈ ਗਈ ਹੈ। ਇਸ ਤੋਂ ਪਹਿਲਾਂ ਵੀ ਇਕ ਮੈਚ ਮੀਂਹ ਕਾਰਨ ਲਗਭਗ ਢਾਈ ਘੰਟੇ ਦੇਰ ਨਾਲ ਸ਼ੁਰੂ ਹੋਇਆ ਸੀ।
ਇਹ ਵੀ ਪੜ੍ਹੋ – ਦਿੱਲੀ ਕੋਰੋਨਾ ਅਲਰਟ: ਕੋਰੋਨਾ ਦੇ ਵਧਦੇ ਖ਼ਤਰੇ ’ਚ ਸਰਕਾਰ ਦਾ ਐਕਸ਼ਨ, ਹਸਪਤਾਲਾਂ ਨੂੰ ਆਕਸੀਜਨ, ਦਵਾਈਆਂ ਤੇ ਬਿਸਤਰੇ ਤਿਆਰ ਰੱਖਣ ਦੇ ਹੁਕਮ
ਜੇਕਰ ਮੌਸਮ ਰੁਕਾਵਟ ਬਣਦਾ ਹੈ ਤਾਂ ਮੈਚ ਦੀ ਸ਼ੁਰੂਆਤ ਵਿੱਚ ਹੋਰ ਦੇਰੀ ਹੋ ਸਕਦੀ ਹੈ। ਮੈਚ ਦੇਰੀ ਨਾਲ ਸ਼ੁਰੂ ਹੋਣ ਦੀ ਸਥਿਤੀ ‘ਚ ਕੋਈ ਵੀ ਓਵਰ ਕੱਟਣ ਦੀ ਯੋਜਨਾ ਨਹੀਂ ਹੈ। ਪਰ ਜੇਕਰ ਮੌਸਮ ਜ਼ਿਆਦਾ ਖਰਾਬ ਰਹਿੰਦਾ ਹੈ ਤਾਂ ਰਿਜ਼ਰਵ ਡੇਅ (4 ਜੂਨ) ਨੂੰ ਮੈਚ ਮੁਕੰਮਲ ਕਰਵਾਉਣ ਦੀ ਸੰਭਾਵਨਾ ਬਣੀ ਹੋਈ ਹੈ।
ਲਾਈਵ ਮੈਚ ਕਿੱਥੇ ਦੇਖੋ? | Where to Watch IPL 2025 Final Live
ਇਸ ਮਹੱਤਵਪੂਰਨ ਮੈਚ ਦਾ ਸਿੱਧਾ ਪ੍ਰਸਾਰਣ Star Sports Network ‘ਤੇ ਕੀਤਾ ਜਾਵੇਗਾ। ਜੇਕਰ ਤੁਸੀਂ ਮੈਚ mobile ਜਾਂ digital platform ‘ਤੇ ਦੇਖਣਾ ਚਾਹੁੰਦੇ ਹੋ, ਤਾਂ JioHotstar ‘ਤੇ ਇਹ ਮੈਚ ਮੁਫ਼ਤ ਲਾਈਵ ਸਟ੍ਰੀਮ ਕੀਤਾ ਜਾਵੇਗਾ।
ਇਤਿਹਾਸਕ ਮੌਕਾ – ਪਹਿਲੀ ਵਾਰ ਕਿਸੇ ਇਕ ਟੀਮ ਨੂੰ ਮਿਲੇਗਾ IPL ਖ਼ਿਤਾਬ | First Time IPL Trophy for PBKS or RCB?
ਇਹ ਮੌਕਾ ਇਤਿਹਾਸਕ ਇਸ ਲਈ ਵੀ ਹੈ ਕਿਉਂਕਿ ਦੋਵੇਂ ਹੀ ਟੀਮਾਂ Royal Challengers Bangalore (RCB) ਅਤੇ Punjab Kings (PBKS) – ਕਦੇ ਵੀ IPL ਦਾ ਖ਼ਿਤਾਬ ਨਹੀਂ ਜਿੱਤਿਆ। ਜਿਸ ਵੀ ਟੀਮ ਦੀ ਜਿੱਤ ਹੋਵੇਗੀ, ਉਹ ਪਹਿਲੀ ਵਾਰ IPL Champion ਬਣੇਗੀ।
ਕ੍ਰਿਕਟ ਦੀ ਦੁਨੀਆ ਵਿੱਚ ਇਹ ਮੈਚ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ।
IPL 2025 Final ਸਿਰਫ ਇੱਕ ਮੈਚ ਨਹੀਂ, ਇਹ ਦੋ ਟੀਮਾਂ ਦੀ ਸਾਲਾਂ ਦੀ ਮਿਹਨਤ ਅਤੇ ਉਮੀਦਾਂ ਦਾ ਨਤੀਜਾ ਹੋਵੇਗਾ। ਮੌਸਮ ਦਾ ਰੋਲ ਹੋ ਸਕਦਾ ਹੈ, ਪਰ ਪ੍ਰਸ਼ੰਸਕਾਂ ਦੀ ਉਮੀਦ ਹੈ ਕਿ ਮੈਚ ਪੂਰਾ ਹੋਵੇ ਅਤੇ ਅਸੀਂ ਦੇਖੀਏ ਇੱਕ ਨਵੀਂ Championship Team।
ਇਹ ਵੀ ਪੜ੍ਹੋ – ISI ਲਈ ਜਾਸੂਸੀ ਕਰ ਰਿਹਾ ਸੀ ਕੈਥਲ ਦਾ ਨੌਜਵਾਨ, “ਸਿੰਦੂਰ ਆਪਰੇਸ਼ਨ” ਦੀ ਜਾਣਕਾਰੀ ਕਰਦਾ ਸੀ ਲੀਕ
ਭਾਰਤ-ਪਾਕਿਸਤਾਨ ਤਣਾਅ ਵਿਚ ਤੁਰਕੀ ਦੇ ਸੇਬਾਂ ਦਾ ਵਿਵਾਦ ਕਿਉਂ ਵਧਿਆ? ਜਾਣੋ ਮੰਗ ’ਚ ਕਿੰਨੀ ਆਈ ਗਿਰਾਵਟ
ਭਾਰਤ ਵਿੱਚ ਪਰਮਾਣੂ ਹਮਲੇ ਦਾ ਹੁਕਮ ਕਿਸ ਕੋਲ ਹੈ? ਕੀ ਇਹ ਫੌਜ, ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦੇ ਹੱਥ ਵਿਚ ਹੈ? ਜਾਣੋ