Punjabi movie ‘Shahkot’ releasing date- ਜਿਵੇਂ ਕਿ ਹੁਣ ਆਪਾਂ ਜਾਣਦੇ ਹੀ ਹਾਂ ਕਿ ਪੰਜਾਬੀ ਸਿਨੇਮਾ ਨੇ ਆਪਣੀਆਂ ਪੰਜਾਬੀ ਫ਼ਿਲਮਾਂ ਨੂੰ ਲੈ ਕੇ ਦੁਨੀਆਂ ਭਰ ਵਿੱਚ ਇੱਕ ਆਪਣੀ ਵੱਖਰੀ ਪਹਿਚਾਣ ਬਣਾ ਲਈ ਹੈ। ਅੱਜਕਲ੍ਹ ਪੰਜਾਬੀ ਸਿਨੇਮਾ ਆਪਣੀਆਂ ਸੁਪਰਹਿੱਟ ਫ਼ਿਲਮਾਂ ਰਾਹੀਂ ਦੁਨੀਆਂ ਵਿੱਚ ਮਨੋਰੰਜਨ ਅਤੇ ਲੋਕਾਂ ਵਿੱਚ ਇੱਕ ਚੰਗੇ ਮੈਸੇਜ ਲਈ ਜਾਣਿਆ ਜਾਂਦਾ ਹੈ।
Guru Randhawa Punjabi Movie release date ਹਾਲ ਵਿੱਚ ਹੀ ਪੰਜਾਬੀ ਗਾਇਕ ਗੁਰੂ ਰੰਧਾਵਾ ਦੁਆਰਾ ਪੰਜਾਬੀ ਫ਼ਿਲਮ ‘ਸ਼ਾਹਕੋਟ’ ਦਾ ਟ੍ਰੇਲਰ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ। ਜਿਸ ਨੂੰ ਦਰਸ਼ਕਾਂ ਦੁਆਰਾ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ। ਗੁਰੂ ਰੰਧਾਵਾ ਦੁਆਰਾ ਇਸ ਫ਼ਿਲਮ ਦੀ ਰਿਲੀਜ਼ ਤਾਰੀਖ਼ ਦਾ ਖ਼ੁਲਾਸਾ ਕੀਤਾ ਗਿਆ ਹੈ। ਫ਼ਿਲਮ ‘ਸ਼ਾਹਕੋਟ’ ਦੀ ਰਿਲੀਜ਼ ਤਾਰੀਖ਼ 4 ਅਕਤੂਬਰ 2024 ਦੱਸੀ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਅਤੇ ਫ਼ਿਲਮ ਨੂੰ ਲੈ ਕੇ ਬੇਸਬਰੀ ਨਾਲ਼ ਇੰਤਜ਼ਾਰ ਕਰ ਰਹੇ ਹਨ।
ਪੰਜਾਬੀ ਫ਼ਿਲਮ ‘ਸ਼ਾਹਕੋਟ’ ਦਾ ਬਜਟ
Punjabi movie ‘Shahkot’ total budet ਇੱਕ ਪੰਜਾਬੀ ਫ਼ਿਲਮ ਦਾ ਬਜਟ ਆਮ ਤੌਰ ‘ਤੇ ₹1.5 ਤੋਂ 3.5 ਕਰੋੜ ਦੇ ਵਿਚਕਾਰ ਹੁੰਦਾ ਹੈ, ਅਤੇ ਇਹ ਆਮ ਤੌਰ ‘ਤੇ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਪੂਰੀਆਂ ਹੋ ਜਾਂਦੀਆਂ ਹਨ।
ਸ਼ਾਹਕੋਟ ਇੱਕ ਪੰਜਾਬੀ ਫ਼ਿਲਮ ਹੈ ਜੋ 4 ਅਕਤੂਬਰ, 2024 ਨੂੰ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਇੱਕ ਡਰਾਮਾ ਅਤੇ ਰੋਮਾਂਸ ਹੈ ਜਿਸਨੂੰ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ ਰਿਲੀਜ਼ ਕੀਤਾ ਜਾਵੇਗਾ।
ਫ਼ਿਲਮ ਦੇ ਨਿਰਮਾਤਾ ਅਤੇ ਮੁੱਖ ਕਿਰਦਾਰ
Punjabi movie Shahkot producer and starcast name ਪੰਜਾਬੀ ਫਿਲਮ ਸ਼ਾਹਕੋਟ ਦੇ ਨਿਰਦੇਸ਼ਕ ਰਾਜੀਵ ਢੀਂਗਰਾ ਹਨ ਅਤੇ ਨਿਰਮਾਤਾ ਅਨਿਰੁਧ ਮੋਹਤਾ ਹਨ। ਇਸ ਫ਼ਿਲਮ ਦੇ ਮੁੱਖ ਕਿਰਦਾਰ ਗੁਰੂ ਰੰਧਾਵਾ, ਈਸ਼ਾ ਤਲਵਾਰ, ਰਾਜ ਬੱਬਰ, ਗੁਰਸ਼ਬਦ ਸਿੰਘ ਅਤੇ ਹਰਦੀਪ ਗਿੱਲ ਹਨ।
ਫ਼ਿਲਮ ਦੀ ਕਹਾਣੀ Punjabi moive Guru Randhawa ‘Shahkot’ Story
Punjabi movie ‘Shahkot’ story in punjabi ਇਹ ਇੱਕ ਪੰਜਾਬੀ ਭਾਰਤੀ ਲੜਕੇ (ਇਕਬਾਲ ਸਿੰਘ) ਦੇ ਭਾਰਤ ਤੋਂ ਪਾਕਿਸਤਾਨ ਦੇ ਸਫ਼ਰ ਦੀ ਕਹਾਣੀ ਹੈ। ਉਹ ਅਮੀਰ ਬਣਨ ਲਈ ਯੂਰਪ ਜਾਣਾ ਚਾਹੁੰਦਾ ਹੈ ਤਾਂ ਜੋ ਉਹ ਆਪਣੀ ਦਾਦੀ ਦਾ ਸੁਪਨਾ ਪੂਰਾ ਕਰ ਸਕੇ। ਪਰ ਉਹ ਪਾਕਿਸਤਾਨ ਵਿੱਚ ਹੀ ਰੁਕ ਜਾਂਦਾ ਹੁੰਦਾ ਹੈ ਅਤੇ ਉੱਥੇ ਉਸਨੂੰ ਭਰਪੂਰ ਪਿਆਰ ਮਿਲਦਾ ਹੈ। ਪਾਕਿਸਤਾਨ ਵਿੱਚ, ਇਕਬਾਲ ਆਪਣੇ ਆਪ ਨੂੰ ਇੱਕ ਹਵੇਲੀ ਵਿੱਚ ਨੌਕਰੀ ਦੇ ਨਾਲ ਲੈ ਜਾਂਦਾ ਹੈ ਜੋ ਅੱਬਾਜੀ ਦੀ ਮਲਕੀਅਤ ਹੈ – ਇੱਕ ਸ਼ਕਤੀਸ਼ਾਲੀ ਸਿਆਸਤਦਾਨ। ਅੱਬਾ ਜੀ ਦੀ ਇੱਕ ਧੀ ‘ਮਾਰਵੀ’ ਹੈ ਜਿਸਨੂੰ ਉਹ ਬਹੁਤ ਪਿਆਰ ਕਰਦੇ ਹਨ। ਇਕਬਾਲ ਦੀ ਨਜ਼ਰ ‘ਮਾਰਵੀ’ ‘ਤੇ ਪੈਂਦੀ ਹੈ ਅਤੇ ਦੇਖਦੇ – ਦੇਖਦੇ ਇਕਬਾਲ ਨੂੰ ਮਾਰਵੀ ਨਾਲ਼ ਪਿਆਰ ਹੋ ਜਾਂਦਾ ਹੈ ਹੋਲੀ – ਹੋਲੀ ਮਾਰਵੀ ਵੀ ਇਕਬਾਲ ਨੂੰ ਪਿਆਰ ਕਰਨ ਲੱਗ ਜਾਂਦੀ ਹੈ ਦੋਵੇਂ ਪਿਆਰ ਦੇ ਬੰਧਨ ਵਿੱਚ ਬੰਧ ਜਾਂਦੇ ਹਨ । ਹੁਣ ਕੀ ਹੁੰਦਾ ਹੈ? ਕੀ ਇਕਬਾਲ ਉਸ ਦਾ ਪਿਆਰ ਪ੍ਰਾਪਤ ਕਰੇਗਾ ਜਾਂ ਆਪਣੇ ਦੇਸ਼ ਵਾਪਸ ਆ ਜਾਵੇਗਾ?
ਇਹ ਵੀ ਪੜ੍ਹੋ –
- Shukrana Movie releasing date: ਪੰਜਾਬੀ ਫ਼ਿਲਮ ‘ਸ਼ੁਕਰਾਨਾ’ ਕਦੋਂ ਹੋਵੇਗੀ ਰਿਲੀਜ਼, ਆਓ ਜਾਣੀਏ ਇਸ ਫ਼ਿਲਮ ਦੇ ਮਹੱਤਵਪੂਰਨ ਪੱਖਾਂ ਬਾਰੇ।
- ਪੰਜਾਬੀ ਗਾਇਕ ਗੁਰਦਾਸ ਮਾਨ ਫਿਰ ਵਿਵਾਦਾਂ ‘ਚ, ਜਾਣੋ ਪੂਰਾ ਮਾਮਲਾ Punjabi Singer Gurdas Maan
- ਕੀ ਅਮਰ ਸਿੰਘ ਚਮਕੀਲਾ ਨੇ ਪਰਿਵਾਰ ਨਾਲ ਕੀਤਾ ਧੋਖਾ ? ਝੂਠ ਬੋਲ ਕੇ ਕੀਤਾ ਸੀ ਅਮਰਜੋਤ ਨਾਲ ਵਿਆਹ ! ਵੱਡੀ ਭੈਣ ਦਾ ਖੁਲਾਸਾ.. Chamkila life story in punjabi