Apple vision pro launch in india: Apple Vision Pro 150 3D ਫ਼ਿਲਮਾਂ, immersive ਫ਼ਿਲਮਾਂ ਅਤੇ ਸੀਰੀਜ਼, Disney+, Max ਅਤੇ ਹੋਰ ਸਟ੍ਰੀਮਿੰਗ ਸੇਵਾਵਾਂ ਨਾਲ਼ ਹੋਵੇਗਾ ਲਾਂਚ

Punjab Mode
4 Min Read
Photo Credits: Apple

Apple vision pro launch in india: Apple ਹੁਣ ਨੇ ਵੱਡੀ ਗਿਣਤੀ ਵਿੱਚ ਮਨੋਰੰਜਨ ਦੇ ਅਨੁਭਵਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ ਜੋ ਕਿ ਇਸਦੇ Apple vision pro ਦੇ ਲਾਂਚ ਹੋਣ ‘ਤੇ ਉਪਲੱਬਧ ਹੋਣਗੇ। Apple vision pro 2 ਫਰਵਰੀ 2024 ਨੂੰ ਸੇਲ ਲਈ ਮਾਰਕੀਟ ਵਿੱਚ ਆਵੇਗਾ। ਇਸਦੇ headset ਵਿੱਚ 150 3D ਫ਼ਿਲਮਾਂ ਅਤੇ ਸੀਰੀਜ਼, Travel Mode feature, Disney+ ਅਤੇ Amazon Prime ਵੀਡੀਓ ਵਰਗੀਆਂ ਸਟ੍ਰੀਮਿੰਗ ਸੇਵਾਵਾਂ ਹੋਣਗੀਆਂ।

Apple vision pro 3D moives features

vision pro ਉਪਭੋਗਤਾਵਾਂ ਨੂੰ Discovery+, Amazon Prime Video, Paramount+, Disney+, ESPN, MLB, PGA Tour, Peacock, Pluto TV, Red Bull TV, IMAX, TikTok, MUBI, Tubi, Fubo ਅਤੇ Crunchyroll ਤੋਂ ਸਮੱਗਰੀ ਡਾਊਨਲੋਡ ਅਤੇ ਸਟ੍ਰੀਮ ਕਰਨ ਦੀ ਆਗਿਆ ਦੇਵੇਗਾ। ਇਸ ਤੋਂ ਇਲਾਵਾ ਉਪਭੋਗਤਾ ਸਫਾਰੀ ਤੇ ਹੋਰ ਬ੍ਰਾਊਜ਼ਰ (safari and other browser) ਦੀ ਮਦਦ ਨਾਲ ਆਨਲਾਈਨ ਵੀਡੀਓ ਵੀ ਦੇਖ ਸਕਦੇ ਹਨ।

ਉਪਭੋਗਤਾ ਹੁਣ ਇਹਨਾਂ ਫ਼ਿਲਮਾਂ ਜਿਵੇਂ ਕਿ “Avatar: The Way of Water,” “Dune,” “Spider-Man, Into the Spider-Verse” ਅਤੇ “The Super Mario Bros” ਨੂੰ Apple vision pro ਰਾਹੀਂ 3ਡੀ ਵਿੱਚ ਦੇਖ ਸਕਣਗੇ। ਉਪਭੋਗਤਾ Apple TV app ‘ਤੇ ਵੀ ਯੋਗ ਫਿਲਮਾਂ ਦੇ 3ਡੀ version ਦੇਖ ਸਕਦੇ ਹਨ ਅਤੇ ਉਹ ਉਪਭੋਗਤਾ ਜੋ ਵਾਧੂ ਕੀਮਤ ਦੇ ਕੇ 3ਡੀ ਐਡੀਸ਼ਨ ਵਾਲ਼ੀਆਂ ਫਿਲਮਾਂ ਖਰੀਦਦੇ ਹਨ, ਉਹ ਹੁਣ apple vision pro ਰਾਹੀਂ ਬਿਨਾਂ ਕੋਈ ਵਾਧੂ ਕ਼ੀਮਤ ਦਿੱਤੇ ਫ਼ਿਲਮਾਂ ਦਾ 3ਡੀ version ਦੇਖ ਸਕਣਗੇ। ਐਪਲ ਦਾ ਕਹਿਣਾ ਹੈ ਕਿ Disney + ਸਮੇਤ ਕਈ ਸਟ੍ਰੀਮਿੰਗ ਐਪਸ ਹੁਣ apple vision pro ‘ਤੇ ਉਨ੍ਹਾਂ ਦੀਆਂ ਨਵੀਆਂ ਅਤੇ ਪ੍ਰਸਿੱਧ ਫਿਲਮਾਂ ਦੇ 3ਡੀ versions ਦੀ ਪੇਸ਼ਕਸ਼ ਕਰਨਗੇ।

Apple vision pro video format features

ਹੁਣ ਹੈੱਡਸੈੱਟ, Apple immersive ਵੀਡੀਓ ਦੇ ਨਾਲ ਵੀ ਆਵੇਗਾ, ਜੋ ਇੱਕ ਨਵਾਂ ਮਨੋਰੰਜਨ ਫਾਰਮੈਟ ਹੈ ਜਿਸ ਵਿੱਚ 180 ਡਿਗਰੀ 3d 8k ਰਿਕਾਰਡਿੰਗ ਨੂੰspatial ਆਡੀਓ ਨਾਲ ਕੈਪਚਰ ਕੀਤਾ ਗਿਆ ਹੈ। vision pro ਇੱਕ “travel mode” ਵਿਸ਼ੇਸ਼ਤਾ ਨਾਲ ਲਾਂਚ ਹੋਵੇਗਾ ਜੋ ਜਹਾਜ਼ਾਂ ਵਿੱਚ ਵਰਤੋਂ ਦੇ ਦ੍ਰਿਸ਼ ਨੂੰ ਸਥਿਰ ਕਰੇਗਾ। ਇਸ ਵਿੱਚ ਇੱਕ “ਗੈਸਟ ਯੂਜਰਸ” ਵਿਸ਼ੇਸ਼ਤਾ ਵੀ ਹੋਵੇਗੀ ਜੋ ਉਪਭੋਗਤਾਵਾਂ ਨੂੰ ਖਾਸ ਐਪਸ ਅਤੇ ਤਜ਼ਰਬੇ ਦੂਜਿਆਂ ਨਾਲ ਸਾਂਝੇ ਕਰਨ ਦੀ ਆਗਿਆ ਦੇਵੇਗੀ।

Apple ਦੇ ਸੀਨੀਅਰ ਮੀਤ ਪ੍ਰਧਾਨ ਗ੍ਰੇਗ ਜੋਸਵਾਈਕ ਨੇ ਇਕ ਬਿਆਨ ਵਿਚ ਕਿਹਾ, “Apple vision pro ਸਭ ਤੋਂ ਵਧੀਆ ਮਨੋਰੰਜਨ ਦਾ ਉਪਕਰਣ ਹੈ। “ਉਪਭੋਗਤਾ ਘਰ ਦੇ ਕਿਸੇ ਵੀ ਕੋਨੇ ਵਿੱਚ ਬੈਠ ਕੇ Apple vision pro ਰਾਹੀਂ ਨਿੱਜੀ ਸਮਾਰੋਹ ਅਤੇ ਐਪਲ ਦੀ immersive ਵੀਡੀਓ ਦਾ ਅਨੰਦ ਲੈ ਸਕਦੇ ਹਨ।

Apple vision pro display specifications

ਹੈੱਡਸੈੱਟ ਵਿੱਚ ਅਲਟਰਾ ਹਾਈ ਰੈਜ਼ੋਲਿਊਸ਼ਨ ਮਾਈਕ੍ਰੋ-ਓਐਲਈਡੀ ਡਿਸਪਲੇਅ ( ultra-high-resolution micro-OLED displays) ਸ਼ਾਮਲ ਹਨ, ਜਿਸ ਦੇ ਕੁੱਲ 23 ਮਿਲੀਅਨ ਪਿਕਸਲ ਹਨ। vision pro battery backup ਦੋ ਘੰਟੇ ਆਮ ਵਰਤੋਂ ਦੇ ਨਾਲ ਆਉਂਦਾ ਹੈ ਅਤੇ ਵੀਡੀਓ ਪਲੇਅਬੈਕ (playback) ਲਈ 2.5 ਘੰਟੇ ਤੱਕ ਇਸਦੀ ਵਰਤੋਂ ਕਰ ਸਕਦੇ ਹੋ। ਜੇਕਰ ਤੁਸੀਂ ਸਾਰਾ ਦਿਨ ਇਸਨੂੰ ਵਰਤਣਾ ਚਾਹੁੰਦੇ ਹੋ, ਤਾਂ ਹੈੱਡਸੈੱਟ ਦੀ ਬਾਹਰੀ ਬੈਟਰੀ ਨੂੰ usb-c ਚਾਰਜਿੰਗ ਕੇਬਲ ਨਾਲ਼ ਜੋੜ ਸਕਦੇ ਹੋ।

ਇਹ ਵੀ ਪੜ੍ਹੋ