Punjab weather news: ਪੰਜਾਬ ‘ਚ ਧੁੰਦ ਕਾਰਨ ਹਾਦਸਿਆਂ ‘ਚ 3 ਮੌਤਾਂ, ਦਿਨ ਅਤੇ ਰਾਤ ਦਾ ਪਾਰਾ ਸਿਰਫ 3 ਡਿਗਰੀ, Punjabi latest news

Punjab Mode
3 Min Read
Punjab weather news

Punjab 4 days yellow alert weather news: ਪੰਜਾਬ ਦੇ ਲੋਕਾਂ ਨੂੰ ਕੜਾਕੇ ਦੀ ਠੰਡ ਤੋਂ ਅਜੇ ਤੱਕ ਰਾਹਤ ਨਹੀਂ ਮਿਲੀ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਚਾਰ ਦਿਨਾਂ ਦਾ ਪੰਜਾਬ ਵਿੱਚ (yellow alert) ਵੀ ਜਾਰੀ ਕੀਤਾ ਹੈ। ਮੰਗਲਵਾਰ ਅੱਜ ਕਈ ਇਲਾਕਿਆਂ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ।

Today punjab lowest temperature weather news

punjab lowest temperature ਪੰਜਾਬ ਵਿੱਚ ਕੜਾਕੇ ਦੀ ਠੰਡ ਜਾਰੀ ਹੈ। ਦਿਨ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਸਿਰਫ਼ ਤਿੰਨ ਤੋਂ ਚਾਰ ਡਿਗਰੀ ਦਾ ਫ਼ਰਕ ਹੈ। ਸੋਮਵਾਰ ਨੂੰ ਦਿਨ ਦਾ ਤਾਪਮਾਨ ਆਮ ਨਾਲੋਂ 9.2 ਡਿਗਰੀ ਸੈਲਸੀਅਸ ਹੇਠਾਂ ਪਹੁੰਚ ਗਿਆ। ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਲਈ ਧੁੰਦ ਦਾ ਪੀਲਾ ਅਲਰਟ ਜਾਰੀ ਕੀਤਾ ਹੈ। ਕੁਝ ਥਾਵਾਂ ‘ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਨਾਲ ਹੀ ਮੰਗਲਵਾਰ ਨੂੰ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਪੜ੍ਹੋ Punjab Rain Alert: ਪੰਜਾਬ ਵਿੱਚ ਮੀਂਹ ਨੂੰ ਲੈ ਕੇ ਜਾਰੀ ਕੀਤੀ ਚੇਤਾਵਨੀ, ਜਾਣੋ ਮੌਸਮ ਦਾ ਪੂਰਾ ਹਾਲ

Punjab fog weather forecast news

punjab fog news updaten 10 ਜਨਵਰੀ ਤੋਂ ਮੌਸਮ ਖੁਸ਼ਕ ਰਹੇਗਾ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਏ.ਕੇ.ਸਿੰਘ ਅਨੁਸਾਰ 10 ਜਨਵਰੀ ਤੋਂ ਧੁੰਦ ਤੋਂ ਕੁਝ ਰਾਹਤ ਮਿਲਣੀ ਸ਼ੁਰੂ ਹੋ ਜਾਵੇਗੀ। ਇਸ ਦੌਰਾਨ ਕੁਝ ਥਾਵਾਂ ‘ਤੇ ਹਲਕੀ ਧੁੱਪ ਵੀ ਆ ਸਕਦੀ ਹੈ। ਸੋਮਵਾਰ ਨੂੰ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ 7.2 ਡਿਗਰੀ ਤੋਂ 12.0 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 0.3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ।

Fog accident news in punjab

ਧੁੰਦ ਕਾਰਨ ਮੋਹਾਲੀ ‘ਚ ਹਾਦਸਾ, ਤਿੰਨ ਦੀ ਮੌਤ
ਮੋਹਾਲੀ ‘ਚ ਸੰਘਣੀ ਧੁੰਦ ਸੜਕਾਂ ‘ਤੇ ਵਾਹਨ ਚਾਲਕਾਂ ਲਈ ਪ੍ਰੇਸ਼ਾਨੀ ਪੈਦਾ ਕਰ ਰਹੀ ਹੈ। ਧੁੰਦ ਕਾਰਨ ਜ਼ਿਲ੍ਹੇ ਵਿੱਚ ਵਾਪਰੇ ਤਿੰਨ ਵੱਖ-ਵੱਖ ਸੜਕ ਹਾਦਸਿਆਂ ਵਿੱਚ ਇੱਕ ਨੌਜਵਾਨ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਨੇ ਤਿੰਨਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਇਨ੍ਹਾਂ ਹਾਦਸਿਆਂ ਵਿੱਚ ਦੋ ਡਰਾਈਵਰ ਫਰਾਰ ਹਨ, ਜਦਕਿ ਇੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫੜੇ ਗਏ ਡਰਾਈਵਰ ਦੀ ਪਛਾਣ ਕਾਰਤਿਕ ਕਾਲੜਾ ਵਾਸੀ ਸੰਨੀ ਇਨਕਲੇਵ ਖਰੜ ਵਜੋਂ ਹੋਈ ਹੈ।

Punjab Gurdaspur, Amritsar, Ludhiana, Patiala, Pathankot, Bathinda, Nawanshahr temperature weather news

Punjab City weather MinimumMaximum
Gurdaspur4.810.0
Amritsar6.29.4
Ludhiana6.09.0
Patiala6.110.0
Pathankot6.79.8
Bathinda5.69.2
Nawanshahr5.710.8
Today punjab city wise weather news

ਇਹ ਵੀ ਪੜ੍ਹੋ –