School Holidays Extended in Border Areas Amid Rising Tensions Between India and Pakistan | ਭਾਰਤ-ਪਾਕਿਸਤਾਨ ਵਿਚ ਵਧ ਰਹੇ ਤਣਾਅ ਦੇ ਚਲਦਿਆਂ ਸਰਹੱਦੀ ਇਲਾਕਿਆਂ ਵਿੱਚ ਸਕੂਲ ਰਹਿਣਗੇ ਬੰਦ
ਭਾਰਤ ਅਤੇ ਪਾਕਿਸਤਾਨ ਵਿਚ ਵਧ ਰਹੀ ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ ਸਰਹੱਦੀ ਇਲਾਕਿਆਂ ਵਿੱਚ ਸੁਰੱਖਿਆ ਉਪਰਾਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਕੂਲਾਂ ਅਤੇ ਵਿਦਿਅਕ ਸੰਸਥਾਵਾਂ ਨੂੰ ਅਸਥਾਈ ਤੌਰ ‘ਤੇ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।
ਜਿਲ੍ਹਾ ਅੰਮ੍ਰਿਤਸਰ ਵਿੱਚ ਸਿਵਲ ਡਿਫੈਂਸ ਐਕਟ, 1968 ਅਧੀਨ ਸੰਭਾਵਿਤ ਸੰਕਟ ਸਥਿਤੀ ਨਾਲ ਨਜਿੱਠਣ ਲਈ ਮੌਕਾ ਅਭਿਆਸ (mock drill) ਕਰਵਾਏ ਜਾ ਰਹੇ ਹਨ। ਇਹ ਮੌਕ ਡਰਿੱਲਾਂ ਅਤੇ ਸੁਰੱਖਿਆ ਕਾਰਵਾਈਆਂ ਨੂੰ ਸਥਿਰ ਢੰਗ ਨਾਲ ਲਾਗੂ ਕਰਨ ਲਈ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਏਡਿਡ ਸਕੂਲ/ਕਾਲਜ/ਵਿੱਦਿਅਕ ਸੰਸਥਾਵਾਂ ਨੂੰ 09 ਮਈ 2025 ਤੋਂ 11 ਮਈ 2025 ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਹਨ ਅਤੇ ਜਿਲ੍ਹਾ ਸਿੱਖਿਆ ਅਫਸਰ, ਅੰਮ੍ਰਿਤਸਰ ਨੂੰ ਇਹ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਇਨ੍ਹਾਂ ਅਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ।
Tarn Taran District Also Declares School Holidays | ਤਰਨਤਾਰਨ ‘ਚ ਵੀ ਛੁੱਟੀਆਂ ਦਾ ਐਲਾਨ
ਇਸ ਤੋਂ ਪਹਿਲਾਂ ਤਰਨਤਾਰਨ ਜ਼ਿਲ੍ਹੇ ਵਿੱਚ ਵੀ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ 08 ਮਈ 2025 ਤੋਂ 11 ਮਈ 2025 ਤੱਕ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਸਬੰਧੀ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ – 2025 ਵਿੱਚ ਗਰਮੀਆਂ ਦੀਆਂ ਛੁੱਟੀਆਂ: ਕਈ ਰਾਜਾਂ ‘ਚ ਸਕੂਲ ਪਹਿਲਾਂ ਬੰਦ, ਪੰਜਾਬ ‘ਚ ਵੀ ਹੋ ਸਕਦਾ ਹੈ ਐਲਾਨ
ਇਹ ਫੈਸਲਾ ਬੱਚਿਆਂ ਦੀ ਜਾਨੋਮਾਲ ਦੀ ਸੁਰੱਖਿਆ ਅਤੇ ਨਾਜ਼ੁਕ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਸਾਰੇ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲ ਨਿਰਧਾਰਿਤ ਮਿਤੀਆਂ ਤੱਕ ਬੰਦ ਰਹਿਣਗੇ ਤਾਂ ਜੋ ਕੋਈ ਵੀ ਅਣਚਾਹੀ ਸਥਿਤੀ ਉਤਪੰਨ ਨਾ ਹੋਵੇ।
ਸੁਰੱਖਿਆ ਨੂੰ ਲੈ ਕੇ ਸਰਕਾਰ ਵੱਲੋਂ ਸਖ਼ਤ ਕਦਮ
ਭਾਰਤ-ਪਾਕਿਸਤਾਨ ਸਰਹੱਦ ਨੇੜਲੇ ਇਲਾਕਿਆਂ ਵਿੱਚ ਜਿਥੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ, ਉਥੇ ਹੀ ਸਰਕਾਰ ਵੱਲੋਂ ਬੱਚਿਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਇਹ ਫੈਸਲੇ ਲਏ ਜਾ ਰਹੇ ਹਨ। Mock drills ਰਾਹੀਂ ਇਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਵਿੱਚ ਸਾਰੇ ਵਿਦਿਅਕ ਅਦਾਰੇ ਸ਼ਾਮਲ ਹਨ।
ਪੂਰੀ ਚੌਕਸੀ ਨਾਲ ਲੈ ਜਾ ਰਿਹਾ ਹੈ ਅਗਲਾ ਕਦਮ
ਇਹ ਸਾਰੇ ਕਦਮ ਸਰਕਾਰ ਵੱਲੋਂ ਲਏ ਗਏ ਹਨ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਪਹਿਲਾਂ ਹੀ ਚੋਕਸੀ ਬਰਤੀ ਜਾਵੇ। ਜਿਹੜੇ ਪੇਰੰਟਸ ਜਾਂ ਵਿਦਿਆਰਥੀ ਇਸ ਦੌਰਾਨ ਸਕੂਲ ਜਾਂ ਕਾਲਜ ਆਉਣ ਦੀ ਯੋਜਨਾ ਬਣਾ ਰਹੇ ਸਨ, ਉਹ ਆਪਣੀ ਯੋਜਨਾ ਨੂੰ ਰੀ-ਸ਼ੈਡਿਊਲ ਕਰ ਲੈਣ।
ਇਹ ਵੀ ਪੜ੍ਹੋ – ਸਕੂਲਾਂ ਵਿੱਚ ਵਧਦੇ ਤਾਪਮਾਨ ਦੇ ਮੱਦੇਨਜ਼ਰ ਆਈਆਂ ਨਵੀਆਂ ਹਦਾਇਤਾਂ, ਪੰਜਾਬ ਸਰਕਾਰ ਨੇ ਦਿੱਤੇ ਨਵੇਂ ਹੁਕਮ
Live: ਪੰਜਾਬ ਬੋਰਡ ਨੇ ਜਾਰੀ ਕੀਤਾ 8ਵੀਂ ਜਮਾਤ ਦਾ Result 2025 – ਵੇਖੋ ਆਪਣੇ ਅੰਕ ਹੁਣੇ!
ਬਠਿੰਡਾ ’ਚ 17.7 ਗ੍ਰਾਮ ਚਿੱਟੇ ਸਮੇਤ ਮਹਿਲਾ ਕਾਂਸਟੇਬਲ ਗ੍ਰਿਫ਼ਤਾਰ, IG ਨੇ ਕਿਹਾ– ਨੌਕਰੀ ਤੋਂ ਕੱਢਿਆ ਗਿਆ