Punjab school heat wave news: ਗਰਮੀਆਂ ਦੀ ਸ਼ੁਰੂਆਤ ਦੇ ਨਾਲ ਹੀ ਜਿਵੇਂ-ਜਿਵੇਂ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ, Punjab School Education Board (ਪੰਜਾਬ ਸਕੂਲ ਸਿੱਖਿਆ ਬੋਰਡ) ਨੇ ਸੂਬੇ ਦੇ ਸਾਰੇ ਸਕੂਲਾਂ ਨੂੰ ਤਾਜ਼ਾ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇਨ੍ਹਾਂ ਵਿੱਚ ਸਾਰੇ ਸਕੂਲ ਮੁਖੀਆਂ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲਾਂ ਵਿੱਚ ਤਾਪਮਾਨ ਨਾਲ ਜੁੜੇ ਜ਼ਰੂਰੀ ਉਪਾਅ ਲਾਗੂ ਕਰਨ।
ਬੋਰਡ ਵੱਲੋਂ ਜਾਰੀ ਪੱਤਰ ਵਿੱਚ ਉਲੇਖ ਕੀਤਾ ਗਿਆ ਹੈ ਕਿ ਵੱਖ-ਵੱਖ ਮੌਸਮੀ ਸਰੋਤਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ‘ਚ ਕਾਫੀ ਵਾਧਾ ਹੋ ਸਕਦਾ ਹੈ। ਇਸ ਤਰ੍ਹਾਂ ਦੀ ਗਰਮੀ ਦੀ ਲਹਿਰ (Heat Wave) ਬੱਚਿਆਂ ਦੀ ਸਿਹਤ ਉੱਤੇ ਅਸਰ ਪਾ ਸਕਦੀ ਹੈ, ਜਿਸ ਕਰਕੇ ਪਹਿਲਾਂ ਹੀ ਸਾਵਧਾਨੀਆਂ ਲੈਣੀਆਂ ਲਾਜ਼ਮੀ ਹਨ।

ਇਹ ਵੀ ਪੜ੍ਹੋ – Live: ਪੰਜਾਬ ਬੋਰਡ ਨੇ ਜਾਰੀ ਕੀਤਾ 8ਵੀਂ ਜਮਾਤ ਦਾ Result 2025 – ਵੇਖੋ ਆਪਣੇ ਅੰਕ ਹੁਣੇ!
ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਵੀ ਜਾਰੀ ਕੀਤੇ ਗਏ ਨੇ ਹਿਦਾਇਤਨਾਮੇ
ਇਸ ਸੰਦਰਭ ਵਿੱਚ National Disaster Management Authority (ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ) ਵੱਲੋਂ ਵੀ Heat Wave Management ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਦਿਸ਼ਾ-ਨਿਰਦੇਸ਼ ਸਿੱਧਾ ਤੌਰ ‘ਤੇ ਸਿੱਖਿਆ ਸੰਸਥਾਵਾਂ ਨੂੰ ਦਿੱਤੇ ਗਏ ਹਨ, ਤਾਂ ਜੋ ਸਕੂਲ ਪੱਧਰ ‘ਤੇ ਹੀ ਬੱਚਿਆਂ ਨੂੰ ਗਰਮੀ ਤੋਂ ਬਚਾਅ ਸਬੰਧੀ ਜ਼ਰੂਰੀ ਜਾਣਕਾਰੀ ਦਿੱਤੀ ਜਾ ਸਕੇ।
ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਇਹ ਸਾਵਧਾਨੀਆਂ
ਬੋਰਡ ਨੇ ਕਿਹਾ ਹੈ ਕਿ ਇਹ ਸੁਰੱਖਿਆ ਜਾਣਕਾਰੀਆਂ ਸਵੇਰੇ ਦੀ ਸਕੂਲ ਅਸੈਂਬਲੀ, ਸਰੀਰਕ ਸਿੱਖਿਆ ਕਲਾਸਾਂ, ਜਾਂ ਕਲਾਸਰੂਮ ਦੇ ਰਾਹੀਂ ਵਿਦਿਆਰਥੀਆਂ ਤੱਕ ਪਹੁੰਚਾਈਆਂ ਜਾਣ। ਇਹ ਸਿੱਧਾ ਸੰਦੇਸ਼ ਹੈ ਕਿ ਬੱਚਿਆਂ ਦੀ ਸਿਹਤ ਨੂੰ ਪ੍ਰਾਥਮਿਕਤਾ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਗਰਮੀ ਦੇ ਦੌਰਾਨ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਤਿਆਰ ਕੀਤਾ ਜਾਵੇ।
ਇਹ ਵੀ ਪੜ੍ਹੋ –