Live: ਪੰਜਾਬ ਬੋਰਡ ਨੇ ਜਾਰੀ ਕੀਤਾ 8ਵੀਂ ਜਮਾਤ ਦਾ Result 2025 – ਵੇਖੋ ਆਪਣੇ ਅੰਕ ਹੁਣੇ!

Punjab Mode
3 Min Read

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਜ ਅੱਠਵੀਂ ਜਮਾਤ (Class 8th) ਦੇ ਨਤੀਜੇ ਆਧਿਕਾਰਕ ਤੌਰ ‘ਤੇ ਜਾਰੀ ਕਰ ਦਿੱਤੇ ਗਏ ਹਨ। ਨਤੀਜਾ ਦੁਪਹਿਰ 3:30 ਵਜੇ ਪ੍ਰਕਾਸ਼ਿਤ ਕੀਤਾ ਗਿਆ। ਉਹ ਸਾਰੇ ਵਿਦਿਆਰਥੀ ਜਿਨ੍ਹਾਂ ਨੇ 8th Board ਦੀ ਪ੍ਰੀਖਿਆ 2025 ਵਿੱਚ ਦਿੱਤੀ ਸੀ, ਹੁਣ ਆਪਣਾ Result ਚੈੱਕ ਕਰ ਸਕਦੇ ਹਨ। ਨਤੀਜਾ ਦੇਖਣ ਲਈ ਵਿਦਿਆਰਥੀ pseb.ac.in ਜਾਂ indiaresults.com ਤੇ ਜਾ ਸਕਦੇ ਹਨ।

Class 8th Result Check ਕਰਨ ਲਈ ਕੀ ਕਰਨਾ ਪਵੇਗਾ?

PSEB ਵੱਲੋਂ ਨਤੀਜਾ Online ਜਾਰੀ ਕੀਤਾ ਗਿਆ ਹੈ। ਵਿਦਿਆਰਥੀ ਆਪਣਾ Result Roll Number ਜਾਂ Name ਰਾਹੀਂ ਚੈੱਕ ਕਰ ਸਕਦੇ ਹਨ। ਇਹ ਰਿੱਜਲਟ ਸਿੱਧਾ ਸਕ੍ਰੀਨ ਤੇ ਵੇਖਿਆ ਜਾ ਸਕਦਾ ਹੈ ਅਤੇ ਜ਼ਰੂਰਤ ਪੈਣ ‘ਤੇ ਇਸ ਦਾ Printout ਵੀ ਲਿਆ ਜਾ ਸਕਦਾ ਹੈ।

ਇਸ ਤਰੀਕੇ ਨਾਲ ਕਰੋ 8ਵੀਂ ਜਮਾਤ ਦਾ Result Check:

  1. ਸਭ ਤੋਂ ਪਹਿਲਾਂ indiaresults.com ਵੈੱਬਸਾਈਟ ਖੋਲ੍ਹੋ
  2. ਆਪਣਾ ਰਾਜ (Punjab) ਚੁਣੋ
  3. “PSEB Class 8th Result 2025” ਵਾਲਾ ਲਿੰਕ ਖੋਲ੍ਹੋ
  4. Roll Number ਜਾਂ Name ਦਾਖਲ ਕਰੋ
  5. Submit ‘ਤੇ ਕਲਿੱਕ ਕਰੋ
  6. ਨਤੀਜਾ ਸਕਰੀਨ ਤੇ ਆ ਜਾਵੇਗਾ – ਇਸ ਦਾ Printout ਵੀ ਲੈ ਸਕਦੇ ਹੋ

ਇਹ ਵੀ ਪੜ੍ਹੋ – ਬਠਿੰਡਾ ’ਚ 17.7 ਗ੍ਰਾਮ ਚਿੱਟੇ ਸਮੇਤ ਮਹਿਲਾ ਕਾਂਸਟੇਬਲ ਗ੍ਰਿਫ਼ਤਾਰ, IG ਨੇ ਕਿਹਾ– ਨੌਕਰੀ ਤੋਂ ਕੱਢਿਆ ਗਿਆ

2025 ਦੀ ਪ੍ਰੀਖਿਆ ਵਿੱਚ ਲਗਭਗ 3 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ

ਪੰਜਾਬ ਬੋਰਡ ਨੇ 8ਵੀਂ ਜਮਾਤ ਦੀ ਪ੍ਰੀਖਿਆ 19 ਫਰਵਰੀ ਤੋਂ 7 ਮਾਰਚ 2025 ਤੱਕ ਕਰਵਾਈ ਸੀ। ਇਸ ਸਾਲ ਕਰੀਬ 3 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਸ਼ਮੂਲਤ ਕੀਤੀ। ਪਿਛਲੇ ਸਾਲ 2024 ਵਿੱਚ ਵੀ ਕਰੀਬ 2.91 ਲੱਖ ਵਿਦਿਆਰਥੀਆਂ ਨੇ 8th Board ਦੀ ਪ੍ਰੀਖਿਆ ਦਿੱਤੀ ਸੀ।

Result Pass ਕਰਨ ਲਈ ਘੱਟੋ-ਘੱਟ 33% ਅੰਕ ਲਾਜ਼ਮੀ

8ਵੀਂ ਜਮਾਤ ਦੇ Result ਵਿੱਚ ਪਾਸ ਹੋਣ ਲਈ ਵਿਦਿਆਰਥੀਆਂ ਨੂੰ ਹਰ ਵਿਸ਼ੇ ਵਿੱਚ ਘੱਟੋ-ਘੱਟ 33 Number ਲੈਣੇ ਲਾਜ਼ਮੀ ਹਨ। ਹਾਲਾਂਕਿ, ਪੰਜਾਬ ਬੋਰਡ 8ਵੀਂ ਅਤੇ 5ਵੀਂ ਵਿੱਚ grading system ਵਰਤਦਾ ਹੈ, ਪਰ Pass ਕਰਨ ਲਈ ਇਹ ਅੰਕ ਲੋੜੀਂਦੇ ਹਨ।

ਪਿਛਲੇ ਸਾਲ ਦੇ ਟਾਪਰ ਵਿਦਿਆਰਥੀ

2024 ਵਿੱਚ ਜਾਰੀ ਨਤੀਜੇ ਵਿੱਚ ਹਰਨੂਰਪਰੀਤ ਕੌਰ ਅਤੇ ਰੂਪਾ ਨੇ 100% marks ਲੈ ਕੇ ਸੂਬੇ ਵਿੱਚੋਂ ਟਾਪ ਕੀਤਾ ਸੀ। ਗੁਰਲੀਨ ਕੌਰ ਨੇ 99.67% ਅਤੇ ਅਰਮਾਨਦੀਪ ਸਿੰਘ ਨੇ 99.5% ਅੰਕ ਲੈ ਕੇ ਦੂਜੇ ਅਤੇ ਤੀਜੇ ਸਥਾਨ ‘ਤੇ ਕਬਜ਼ਾ ਕੀਤਾ।

ਹੋਰ Punjabi News, Board Results ਅਤੇ Education Updates ਲਈ ਸਾਡੀ ਵੈੱਬਸਾਈਟ ‘ਤੇ ਵਿਜ਼ਿਟ ਕਰਦੇ ਰਹੋ।

Share this Article
Leave a comment