Patwari Bharti Punjab 2025: ਪੰਜਾਬ ਦੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਆਈ ਹੈ। ਪੰਜਾਬ ਸਰਕਾਰ ਵੱਲੋਂ ਸਰਕਾਰੀ ਤੌਰ ‘ਤੇ ਨਵੀਆਂ ਪਟਵਾਰੀ ਭਰਤੀਆਂ (Patwari Recruitment) ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਭਰਤੀਆਂ ਮਈ ਜਾਂ ਜੂਨ 2025 ਤੋਂ ਅਨਲਾਈਨ ਫ਼ਾਰਮ ਰਾਹੀਂ ਭਰੀਆਂ ਜਾਣਗੀਆਂ।
ਭਰਤੀ ਦੀਆਂ ਮੁੱਖ ਜਾਣਕਾਰੀਆਂ | Patwari Recruitment Main Details
ਇਹ ਭਰਤੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਟਵਾਰੀ ਅਹੁਦਿਆਂ ਲਈ ਕੀਤੀ ਜਾ ਰਹੀ ਹੈ। ਉਮੀਦਵਾਰ ਜੋ ਸਰਕਾਰੀ ਨੌਕਰੀ ਦੀ ਤਲਾਸ਼ ਵਿੱਚ ਹਨ, ਉਨ੍ਹਾਂ ਲਈ ਇਹ ਸੁਨੇਹਰੀ ਮੌਕਾ ਹੋ ਸਕਦਾ ਹੈ।
- ਪੋਸਟ ਦਾ ਨਾਮ: ਪਟਵਾਰੀ (Patwari)
- ਕੁੱਲ ਅਸਾਮੀਆਂ: 1001
- ਆਵੈਦਨ ਸ਼ੁਰੂ ਹੋਣ ਦੀ ਸੰਭਾਵਨਾ: ਮਈ-ਜੂਨ 2025
- ਨੌਕਰੀ ਦਾ ਸਥਾਨ: ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ
- ਫਾਰਮ ਭਰਨ ਦੀ ਪ੍ਰਕਿਰਿਆ: ਅਨਲਾਈਨ (Official Website ਰਾਹੀਂ)
ਇਹ ਵੀ ਪੜ੍ਹੋ – ਸਰਕਾਰੀ ਨੌਕਰੀਆਂ ਭਰਤੀ : ਪੰਜਾਬ ਸਰਕਾਰ ਨੇ ਦਿੱਤਾ ਵੱਡਾ ਮੌਕਾ, ਭਲਕੇ ਤੋਂ Online Apply ਸ਼ੁਰੂ
ਲਾਜ਼ਮੀ ਯੋਗਤਾਵਾਂ | Eligibility Criteria
ਸਿੱਖਿਆ
- ਦਸਵੀਂ (10th) ਅਤੇ ਬਾਰਵੀਂ (12th) ਪਾਸ ਹੋਣੀ ਚਾਹੀਦੀ ਹੈ
- ਗ੍ਰੈਜੂਏਸ਼ਨ ਦੀ ਡਿਗਰੀ ਲਾਜ਼ਮੀ
- ISO Verified 1 ਸਾਲ ਦਾ ਕੰਪਿਊਟਰ ਸਰਟੀਫਿਕੇਟ ਲਾਜ਼ਮੀ
ਉਮਰ ਸੀਮਾ
- ਘੱਟੋ-ਘੱਟ ਉਮਰ: 18 ਸਾਲ
- ਵੱਧ ਤੋਂ ਵੱਧ ਉਮਰ: 37 ਸਾਲ (ਸਰਕਾਰੀ ਨਿਯਮਾਂ ਅਨੁਸਾਰ ਛੂਟ ਲਾਗੂ)
ਜ਼ਰੂਰੀ ਦਸਤਾਵੇਜ਼ | Required Documents
ਭਰਤੀ ਫਾਰਮ ਭਰਨ ਵੇਲੇ ਹੇਠ ਲਿਖੇ ਦਸਤਾਵੇਜ਼ ਲੋੜੀਂਦੇ ਹੋਣਗੇ:
- 10ਵੀਂ ਦੀ ਮਾਰਕਸ਼ੀਟ
- 12ਵੀਂ ਦੀ ਮਾਰਕਸ਼ੀਟ
- ਗ੍ਰੈਜੂਏਸ਼ਨ ਸਰਟੀਫਿਕੇਟ
- ਆਧਾਰ ਕਾਰਡ
- PAN Card
- ਪੰਜਾਬ ਰਿਹਾਇਸ਼ ਸਰਟੀਫਿਕੇਟ
- ਜਾਤੀ ਪਰਮਾਣ ਪੱਤਰ (ਜੇਕਰ ਲਾਗੂ ਹੋਵੇ)
- 1 ਸਾਲ ਦਾ ISO Certified ਕੰਪਿਊਟਰ ਕੋਰਸ ਸਰਟੀਫਿਕੇਟ
ਅਪਲਾਈ ਕਿਵੇਂ ਕਰੀਏ? | How to Apply
ਜਦੋਂ ਭਰਤੀ ਦੀ ਅਧਿਕਾਰਿਕ ਤਾਰੀਖ਼ ਆਉਂਦੀ ਹੈ, ਉਮੀਦਵਾਰ PSSSB ਦੀ Official Website ‘ਤੇ ਜਾ ਕੇ ਅਨਲਾਈਨ ਫਾਰਮ ਭਰ ਸਕਣਗੇ। ਫਾਰਮ ਭਰਨ ਤੋਂ ਪਹਿਲਾਂ ਸਾਰੇ ਦਸਤਾਵੇਜ਼ ਤਿਆਰ ਰੱਖੋ।
ਜੇ ਤੁਸੀਂ Punjab Patwari Bharti 2025 ਵਿੱਚ ਰੁਚੀ ਰੱਖਦੇ ਹੋ, ਤਾਂ ਤਿਆਰੀ ਸ਼ੁਰੂ ਕਰ ਦਿਓ। ਇਹ ਸਰਕਾਰੀ ਨੌਕਰੀ ਮਿਲਣ ਦਾ ਵਧੀਆ ਮੌਕਾ ਹੈ। ਮਈ-ਜੂਨ ਵਿੱਚ ਅਧਿਕਾਰਿਕ ਤਾਰੀਖ਼ ਜਾਰੀ ਹੋਣ ਦੀ ਉਡੀਕ ਹੈ।
ਇਹ ਵੀ ਪੜ੍ਹੋ –
Punjab Home Guard Recruitment: ਪੰਜਾਬ ‘ਚ 5500 ਹੋਮ ਗਾਰਡ ਜਵਾਨਾਂ ਦੀ ਭਰਤੀ ਦਾ ਵੱਡਾ ਐਲਾਨ
ETT 5994 ਭਰਤੀ ‘ਤੇ ਕੋਰਟ ਵੱਲੋਂ ਲਿਆ ਗਿਆ ਇਹ ਵੱਡਾ ਫੈਂਸਲਾ…
ਭਾਰਤੀ ਫੌਜ ਅਗਨੀਵੀਰ ਭਰਤੀ 2025: ਹਜ਼ਾਰਾਂ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ, ਦੇਰੀ ਨਾ ਕਰੋ!