ਪੰਜਾਬ ਦੇ ਨੌਜਵਾਨਾਂ ਲਈ ਸੁਨਹਿਰੀ ਮੌਕਾ: ਸਰਕਾਰ ਵੱਲੋਂ 4864 ਨਵੀਆਂ ਨੌਕਰੀਆਂ ਲਈ ਵੱਡਾ ਐਲਾਨ!

Punjab Mode
3 Min Read

ਪੰਜਾਬ ਦੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਹੈ। ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਘੋਸ਼ਣਾ ਕੀਤੀ ਹੈ ਕਿ ਸਾਲ 2025-26 ਦੌਰਾਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਵਿੱਚ 4,864 ਨਵੀਆਂ ਭਰਤੀਆਂ ਕੀਤੀਆਂ ਜਾਣਗੀਆਂ।

ਮੰਤਰੀ ਸਾਬ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਪ੍ਰੈਲ 2022 ਤੋਂ ਹੁਣ ਤੱਕ 6,586 ਨੌਜਵਾਨਾਂ ਦੀ ਭਰਤੀ ਪੀ.ਐਸ.ਪੀ.ਸੀ.ਐਲ ਅਤੇ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਟੀ.ਸੀ.ਐਲ) ਵਿਚ ਕੀਤੀ ਜਾ ਚੁੱਕੀ ਹੈ।

ਭਰਤੀਆਂ ਅਤੇ ਨਿਯੁਕਤੀ ਪੱਤਰ ਦਾ ਵੰਡ

ਅੱਜ, 35 ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਹਨਾਂ ਵਿੱਚੋਂ:

  • 22 ਇੰਜੀਨੀਅਰ ਇਲੈਕਟ੍ਰੋਨਿਕਸ ਅਤੇ ਕੰਮਿਊਨੀਕੇਸ਼ਨ ਵਿੱਚ ਮਾਹਰ ਹਨ।
  • 13 ਇੰਜੀਨੀਅਰ ਇਲੈਕਟ੍ਰੀਕਲ ਖੇਤਰ ਨਾਲ ਸਬੰਧਤ ਹਨ।

ਮੰਤਰੀ ਸਾਬ ਨੇ ਸਹਾਇਕ ਇੰਜੀਨੀਅਰਾਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਦੀ ਯੋਗਤਾ ਬਾਰੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦੇਣ ਦੇ ਨਾਲ ਨਾਲ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ – PSSSB ਭਰਤੀ 2025: 41 ਐਕਸਾਈਜ਼ ਅਤੇ ਟੈਕਸੇਸ਼ਨ ਇੰਸਪੈਕਟਰ ਅਸਾਮੀਆਂ ਲਈ ਅਰਜ਼ੀਆਂ ਸ਼ੁਰੂ, ਅੱਜ ਹੀ ਅਪਲਾਈ ਕਰੋ!

ਭਰਤੀਆਂ ਦੀ ਗਿਣਤੀ ਅਤੇ ਵਿਧੀ

ਮੰਤਰੀ ਦੇ ਮੁਤਾਬਕ, ਅਪ੍ਰੈਲ 2022 ਤੋਂ ਹੁਣ ਤੱਕ:

  • 4444 ਭਰਤੀਆਂ ਸਿੱਧੇ ਤੌਰ ‘ਤੇ ਪੀ.ਐਸ.ਪੀ.ਸੀ.ਐਲ ਵਿੱਚ ਕੀਤੀਆਂ ਗਈਆਂ।
  • 782 ਭਰਤੀਆਂ ਪੀ.ਐੱਸ.ਟੀ.ਸੀ.ਐਲ ਵਿੱਚ ਕੀਤੀਆਂ ਗਈਆਂ।
  • 1,360 ਵਿਅਕਤੀਆਂ ਨੂੰ ਤਰਸ ਦੇ ਆਧਾਰ ‘ਤੇ ਨੌਕਰੀ ਦਿੱਤੀ ਗਈ ਹੈ।

ਪੰਜਾਬ ਸਰਕਾਰ ਦੀ ਰੁਜ਼ਗਾਰ ਪ੍ਰਤੀ ਵਚਨਬੱਧਤਾ

ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮਾਰਚ 2022 ਤੋਂ ਹੁਣ ਤੱਕ 50,000 ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦਿੱਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਇਹ ਭਰਤੀਆਂ ਨਾ ਸਿਰਫ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ, ਸਗੋਂ ਬਿਜਲੀ ਵਿਭਾਗ ਦੇ ਮਨੁੱਖੀ ਸਰੋਤਾਂ ਨੂੰ ਮਜ਼ਬੂਤ ਬਣਾਉਣ ਲਈ ਵੀ ਕੀਤੀਆਂ ਗਈਆਂ ਹਨ।

ਨਵੀਨ ਯੋਜਨਾਵਾਂ ਅਤੇ ਬਿਜਲੀ ਵਿਭਾਗ ਦੀ ਪ੍ਰਗਤੀ

ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ:

  1. ਸੂਬੇ ਦੇ ਲੋਕਾਂ ਨੂੰ ਬਿਹਤਰ ਬਿਜਲੀ ਸੇਵਾਵਾਂ ਮੁਹੱਈਆ ਕਰ ਰਹੇ ਹਨ।
  2. ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਅਤੇ ਬਿਜਲੀ ਸੇਵਾਵਾਂ ਵਿੱਚ ਸੁਧਾਰ ਲਈ ਲਗਾਤਾਰ ਯਤਨ ਕਰ ਰਹੇ ਹਨ।

Share this Article
Leave a comment