Punjab Home Guard Recruitment: ਪੰਜਾਬ ‘ਚ 5500 ਹੋਮ ਗਾਰਡ ਜਵਾਨਾਂ ਦੀ ਭਰਤੀ ਦਾ ਵੱਡਾ ਐਲਾਨ

Punjab Mode
2 Min Read

Punjab latest govt. jobs 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੀ ਸੀਮਾ ਸੁਰੱਖਿਆ ਨੂੰ ਹੋਰ ਬਲਦਾਰ ਬਣਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਨੇ ਘੋਸ਼ਣਾ ਕੀਤੀ ਹੈ ਕਿ ਪੰਜਾਬ ਰਾਜ ਵਿੱਚ 5500 ਨਵੇਂ Home Guard ਜਵਾਨ ਭਰਤੀ ਕੀਤੇ ਜਾਣਗੇ।

ਇਸ ਸੰਬੰਧੀ ਮੁੱਖ ਮੰਤਰੀ ਨੇ ਆਪਣੀ ਅਧਿਕਾਰਿਕ ਟਵੀਟ ਰਾਹੀਂ ਜਾਣਕਾਰੀ ਦਿੱਤੀ ਕਿ ਚੰਡੀਗੜ੍ਹ ਵਿੱਚ ਉੱਚ ਅਧਿਕਾਰੀਆਂ ਨਾਲ ਹੋਈ ਅਹਿਮ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ – ETT 5994 ਭਰਤੀ ‘ਤੇ ਕੋਰਟ ਵੱਲੋਂ ਲਿਆ ਗਿਆ ਇਹ ਵੱਡਾ ਫੈਂਸਲਾ

ਸਰਹੱਦ ਦੀ ਰੱਖਿਆ ਤੇ ਨਸ਼ਾ ਵਿਰੁੱਧ ਜੰਗ ਨੂੰ ਮਿਲੇਗਾ ਨਵਾਂ ਬਲ

ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਨਵੀਂ ਭਰਤੀ ਹੋਣ ਵਾਲੇ ਇਹ Home Guard ਜਵਾਨ ਪੰਜਾਬ ਦੀ ਸਰਹੱਦ ‘ਤੇ Second Line of Defence ਵਜੋਂ ਕੰਮ ਕਰਨਗੇ। ਇਹ ਜਵਾਨ Border Security Forces (BSF) ਨਾਲ ਮਿਲ ਕੇ ਸਰਹੱਦੀ ਜ਼ਿਲ੍ਹਿਆਂ ਵਿੱਚ ਆਪਣੀ ਡਿਊਟੀ ਨਿਭਾਉਣਗੇ।

ਉਨ੍ਹਾਂ ਆਗੇ ਕਿਹਾ ਕਿ ਇਸ ਭਰਤੀ ਨਾਲ ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ ਨੂੰ ਵੀ ਹੋਰ ਜ਼ੋਰ ਮਿਲੇਗਾ, ਕਿਉਂਕਿ ਨਸ਼ਿਆਂ ਦੀ ਆਵਾਜਾਈ ਨੂੰ ਰੋਕਣ ਵਿੱਚ ਇਹ ਫੋਰਸਾਂ ਮੱਦਦਗਾਰ ਸਾਬਤ ਹੋਣਗੀਆਂ।

ਨਾਗਰਿਕਾਂ ਦੀ ਰਾਖੀ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ

ਭਗਵੰਤ ਮਾਨ ਨੇ ਆਪਣੇ ਸੰਦੇਸ਼ ਵਿੱਚ ਇਹ ਵੀ ਲਿਖਿਆ ਕਿ ਪੰਜਾਬ ਸਰਕਾਰ ਦੀ ਸਰਵਉੱਤਮ ਜ਼ਿੰਮੇਵਾਰੀ ਸੂਬੇ ਦੇ ਨਾਗਰਿਕਾਂ ਦੀ ਜਾਨ ਤੇ ਮਾਲ ਦੀ ਰੱਖਿਆ ਕਰਨੀ ਹੈ। Home Guard Recruitment in Punjab ਰਾਹੀਂ ਨਵੀਂ ਤਾਕਤ ਖੜੀ ਕੀਤੀ ਜਾ ਰਹੀ ਹੈ, ਜੋ ਪੰਜਾਬ ਦੀ ਸ਼ਾਂਤੀ, ਅਮਨ ਤੇ ਕਾਨੂੰਨ ਦੀ ਰੱਖਿਆ ਲਈ ਕਾਰਗਰ ਸਾਬਤ ਹੋਵੇਗੀ।

Share this Article
Leave a comment