Indian Navy Agniveer Recruitment 2026: ਭਾਰਤੀ ਜਲ ਸੈਨਾ ਵੱਲੋਂ ਅਗਨੀਵੀਰ ਭਰਤੀ 2026 ਲਈ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਭਰਤੀ ਮੁਹਿੰਮ ਤਹਿਤ MR ਅਤੇ SSR ਅਸਾਮੀਆਂ ਲਈ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਭਰਤੀ ਲਈ ਮੁੰਡੇ ਅਤੇ ਕੁੜੀਆਂ ਦੋਵੇਂ ਅਪਲਾਈ ਕਰ ਸਕਦੇ ਹਨ, ਜਦਕਿ ਉਮੀਦਵਾਰ ਦਾ ਭਾਰਤੀ ਨਾਗਰਿਕ ਹੋਣਾ ਲਾਜ਼ਮੀ ਹੈ।
ਅਪਲਾਈ ਕਰਨ ਦੀ ਆਖ਼ਰੀ ਤਾਰੀਖ (Last Date to Apply)
ਇਸ ਭਰਤੀ ਲਈ ਅਪਲਾਈ ਕਰਨ ਦੀ ਆਖ਼ਰੀ ਤਾਰੀਖ 6 ਅਪ੍ਰੈਲ 2026 ਨਿਰਧਾਰਤ ਕੀਤੀ ਗਈ ਹੈ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਸਮੇਂ ਸਿਰ ਅਰਜ਼ੀ ਪ੍ਰਕਿਰਿਆ ਪੂਰੀ ਕਰ ਲਈ ਜਾਵੇ ਤਾਂ ਜੋ ਕਿਸੇ ਵੀ ਤਕਨੀਕੀ ਸਮੱਸਿਆ ਤੋਂ ਬਚਿਆ ਜਾ ਸਕੇ।
ਸਿੱਖਿਆ ਯੋਗਤਾ
ਅਗਨੀਵੀਰ SSR ਲਈ ਉਮੀਦਵਾਰ ਦਾ 12ਵੀਂ ਕਲਾਸ ਮੈਥਸ ਅਤੇ ਫਿਜ਼ਿਕਸ ਵਿਸ਼ਿਆਂ ਨਾਲ ਪਾਸ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਕੈਮੇਸਟਰੀ, ਬਾਇਓਲੌਜੀ ਜਾਂ ਕੰਪਿਊਟਰ ਸਾਇੰਸ ਵਿੱਚੋਂ ਘੱਟੋ-ਘੱਟ ਇੱਕ ਵਿਸ਼ਾ ਪੜ੍ਹਿਆ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ – UCO Bank Recruitment 2026: 173 ਅਫ਼ਸਰ ਅਸਾਮੀਆਂ ਲਈ ਭਰਤੀ, ਨੌਜਵਾਨਾਂ ਲਈ ਵੱਡਾ ਮੌਕਾ
ਅਗਨੀਵੀਰ MR ਲਈ 10ਵੀਂ ਪਾਸ ਯੋਗਤਾ ਲਾਜ਼ਮੀ ਹੈ।
SSR (Medical) ਲਈ ਉਮੀਦਵਾਰ ਦਾ 12ਵੀਂ ਕਲਾਸ ਫਿਜ਼ਿਕਸ, ਕੈਮੇਸਟਰੀ ਅਤੇ ਬਾਇਓਲੌਜੀ ਨਾਲ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਪਾਸ ਹੋਣਾ ਜ਼ਰੂਰੀ ਹੈ।
ਉਮਰ ਸੀਮਾ
ਅਗਨੀਵੀਰ SSR 01/2027 ਲਈ ਜਨਮ ਤਾਰੀਖ 01 ਦਸੰਬਰ 2004 ਤੋਂ 31 ਮਈ 2009 ਦੇ ਵਿਚਕਾਰ ਹੋਣੀ ਚਾਹੀਦੀ ਹੈ।
SSR 02/2027 ਅਤੇ SSR (Medical) 02/2027 ਲਈ ਜਨਮ ਤਾਰੀਖ 01 ਮਈ 2005 ਤੋਂ 31 ਅਕਤੂਬਰ 2009 ਦੇ ਵਿਚਕਾਰ ਹੋਣੀ ਚਾਹੀਦੀ ਹੈ।
ਅਗਨੀਵੀਰ MR 01/2027 ਲਈ ਵੀ ਜਨਮ ਤਾਰੀਖ 01 ਦਸੰਬਰ 2004 ਤੋਂ 31 ਮਈ 2009 ਦੇ ਵਿਚਕਾਰ ਹੋਣੀ ਲਾਜ਼ਮੀ ਹੈ।
ਅਪਲਾਈ ਕਰਨ ਦੀ ਪ੍ਰਕਿਰਿਆ
ਉਮੀਦਵਾਰ ਭਾਰਤੀ ਜਲ ਸੈਨਾ ਦੀ ਅਧਿਕਾਰਤ ਵੈੱਬਸਾਈਟ (Official Website) ‘ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਅਰਜ਼ੀ ਭਰਨ ਤੋਂ ਪਹਿਲਾਂ ਸਾਰੇ ਦਸਤਾਵੇਜ਼ ਅਤੇ ਯੋਗਤਾ ਦੀ ਜਾਂਚ ਕਰਨਾ ਜ਼ਰੂਰੀ ਹੈ।
ਇਹ ਭਰਤੀ ਉਨ੍ਹਾਂ ਉਮੀਦਵਾਰਾਂ ਲਈ ਵਧੀਆ ਮੌਕਾ ਹੈ ਜੋ ਦੇਸ਼ ਦੀ ਸੇਵਾ ਕਰਦੇ ਹੋਏ ਇੱਕ ਸਥਿਰ ਅਤੇ ਮਾਣਯੋਗ ਕਰੀਅਰ ਬਣਾਉਣਾ ਚਾਹੁੰਦੇ ਹਨ।
Check –SSR ਭਰਤੀ ਦਾ ਅਧਿਕਾਰਤ ਨੋਟੀਫਿਕੇਸ਼ਨ PDF
SSR ਭਰਤੀ ਦਾ ਅਧਿਕਾਰਤ ਨੋਟੀਫਿਕੇਸ਼ਨ PDF
ਇਹ ਵੀ ਪੜ੍ਹੋ – IAF AFCAT 2025: ਭਾਰਤੀ ਹਵਾਈ ਫੌਜ ‘ਚ ਨੌਕਰੀ ਦਾ ਸ਼ਾਨਦਾਰ ਮੌਕਾ, ਤਨਖਾਹ ₹56,100 ਤੋਂ ₹1.77 ਲੱਖ
CISF Head Constable Recruitment 2025: 403 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ, ਅੱਜ ਹੀ ਕਰੋ Apply