ਭਾਰਤੀ ਫੌਜ ਅਗਨੀਵੀਰ ਭਰਤੀ 2025: ਹਜ਼ਾਰਾਂ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ, ਦੇਰੀ ਨਾ ਕਰੋ!

Punjab Mode
4 Min Read

ਜਿਹੜੇ ਵੀ ਨੌਜਵਾਨ ਭਾਰਤੀ ਫੌਜ ਵਿੱਚ ਭਰਤੀ ਹੋਣ ਦਾ ਸੁਪਨਾ ਲੈ ਰਹੇ ਹਨ, ਉਨ੍ਹਾਂ ਲਈ ਵੱਡੀ ਖੁਸ਼ਖਬਰੀ ਹੈ। Indian Army Agniveer Bharti 2025 ਦੀ ਅਧਿਕਾਰਿਕ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਅਗਨੀਵੀਰ ਭਰਤੀ ਲਈ ਇੱਛੁਕ ਉਮੀਦਵਾਰ joinindianarmy.nic.in ਵੈੱਬਸਾਈਟ ‘ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ। ਯਾਦ ਰੱਖੋ, ਅਪਲਾਈ ਕਰਨ ਦੀ ਆਖਰੀ ਮਿਤੀ 10 ਅਪ੍ਰੈਲ 2025 ਹੈ।

Agniveer Bharti 2025: ਕਿਸ-ਕਿਸ ਅਸਾਮੀ ਲਈ ਹੋਵੇਗੀ ਭਰਤੀ?

ਭਾਰਤੀ ਫੌਜ ਵਿੱਚ ਅਗਨੀਵੀਰ ਭਰਤੀ ਦੀਆਂ ਅਸਾਮੀਆਂ ਇਹ ਹਨ:

  • ਅਗਨੀਵੀਰ ਜਨਰਲ ਡਿਊਟੀ (G.D.)
  • ਅਗਨੀਵੀਰ ਟੈਕਨੀਕਲ
  • ਅਗਨੀਵੀਰ ਕਲਰਕ ਅਤੇ ਸਟੋਰ ਕੀਪਰ ਟੈਕਨੀਕਲ
  • ਅਗਨੀਵੀਰ ਟਰੇਡਸਮੈਨ
  • ਸੈਨਿਕ ਫਾਰਮਾ
  • ਸੈਨਿਕ ਟੈਕਨੀਕਲ ਨਰਸਿੰਗ ਅਸਿਸਟੈਂਟ
  • ਮਹਿਲਾ ਸੈਨਿਕ ਪੁਲਿਸ

ਇਨ੍ਹਾਂ ਤੋਂ ਇਲਾਵਾ ਹੌਲਦਾਰ (ਸਰਵੇਅਰ, ਸਿੱਖਿਆ), JCO (ਧਾਰਮਿਕ ਅਧਿਆਪਕ, ਕੇਟਰਿੰਗ), ਆਟੋਮੇਟਿਡ ਕਾਰਟੋਗ੍ਰਾਫਰ ਵਰਗੀਆਂ ਅਸਾਮੀਆਂ ਲਈ ਵੀ ਭਰਤੀ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ – ਪੰਜਾਬ ਬਿਜਲੀ ਵਿਭਾਗ ਵਿੱਚ 2500 ਲਾਈਨਮੈਨ ਅਸਾਮੀਆਂ, 10ਵੀਂ ਪਾਸ ਲਈ ਜ਼ਬਰਦਸਤ ਮੌਕਾ, ਤਨਖਾਹ ₹25,500 ਤੋਂ ₹81,100

Agniveer Bharti 2025: ਹੁਣ ਇੱਕ ਅਰਜ਼ੀ ਨਾਲ ਦੋ ਅਸਾਮੀਆਂ ਲਈ ਅਪਲਾਈ ਕਰੋ

ਇਸ ਵਾਰ ਅਗਨੀਵੀਰ ਭਰਤੀ ਪ੍ਰਕਿਰਿਆ ਵਿੱਚ ਕੁਝ ਵੱਡੇ ਬਦਲਾਅ ਕੀਤੇ ਗਏ ਹਨ। ਹੁਣ ਉਮੀਦਵਾਰ ਇੱਕੋ ਅਰਜ਼ੀ ਫਾਰਮ ਰਾਹੀਂ ਦੋ ਵੱਖ-ਵੱਖ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਅਰਜ਼ੀ ਦੀ ਫੀਸ ₹250 ਰੱਖੀ ਗਈ ਹੈ, ਜੋ ਕਿ ਉਮੀਦਵਾਰ ਆਨਲਾਈਨ ਅਦਾ ਕਰ ਸਕਦੇ ਹਨ।

Agniveer Bharti 2025: ਦੌੜ ‘ਚ ਆਏ ਨਵੇਂ ਬਦਲਾਅ

ਇਸ ਵਾਰ ਭਰਤੀ ਦੌੜ ਦੀ ਪ੍ਰਕਿਰਿਆ ਵਿੱਚ ਵੀ ਤਬਦੀਲੀਆਂ ਆਈਆਂ ਹਨ। ਹੁਣ 1600 ਮੀਟਰ ਦੀ ਦੌੜ ਚਾਰ ਵਰਗਾਂ ਵਿੱਚ ਵੰਡ ਦਿੱਤੀ ਗਈ ਹੈ। ਉਮੀਦਵਾਰਾਂ ਨੂੰ ਪਹਿਲਾਂ ਨਾਲੋਂ 30 ਸਕਿੰਟ ਵੱਧ ਸਮਾਂ ਦਿੱਤਾ ਜਾਵੇਗਾ। ਹੁਣ 6 ਮਿੰਟ 15 ਸਕਿੰਟ ਵਿੱਚ ਦੌੜ ਪੂਰੀ ਕਰਨ ਨੂੰ ਯੋਗ ਮੰਨਿਆ ਜਾਵੇਗਾ, ਜਦਕਿ ਪਹਿਲਾਂ ਇਹ 5 ਮਿੰਟ 45 ਸਕਿੰਟ ਸੀ।

ਨਵੇਂ ਨਿਯਮਾਂ ਅਨੁਸਾਰ:

  • 5 ਮਿੰਟ 30 ਸਕਿੰਟ ‘ਚ ਦੌੜ ਪੂਰੀ ਕਰਨ ‘ਤੇ 60 ਅੰਕ ਮਿਲਣਗੇ
  • 5 ਮਿੰਟ 31 ਸਕਿੰਟ ਤੋਂ 5 ਮਿੰਟ 45 ਸਕਿੰਟ ‘ਚ ਦੌੜ ਪੂਰੀ ਕਰਨ ‘ਤੇ 48 ਅੰਕ ਮਿਲਣਗੇ
  • 5 ਮਿੰਟ 46 ਸਕਿੰਟ ਤੋਂ 6 ਮਿੰਟ ‘ਚ ਦੌੜ ਪੂਰੀ ਕਰਨ ‘ਤੇ 36 ਅੰਕ ਮਿਲਣਗੇ

ਅਪਲਾਈ ਕਰਦੇ ਸਮੇਂ ਇਹਨਾਂ ਦਸਤਾਵੇਜ਼ਾਂ ਦੀ ਹੋਵੇਗੀ ਲੋੜ

ਅਗਨੀਵੀਰ ਭਰਤੀ ਲਈ ਅਰਜ਼ੀ ਦਾਖਲ ਕਰਦੇ ਸਮੇਂ, ਉਮੀਦਵਾਰਾਂ ਨੂੰ ਇਹ ਦਸਤਾਵੇਜ਼ ਜਮ੍ਹਾਂ ਕਰਵਾਉਣੇ ਪੈਣਗੇ:

  • 10ਵੀਂ ਜਮਾਤ ਦੀ ਮਾਰਕਸ਼ੀਟ
  • ਮਾਰਕਸ਼ੀਟ ਵਾਲੇ ਨਾਂ ਦੀ ਹੀ ਉਲ੍ਹੇਖ ਬਿਨੈਪੱਤਰ ‘ਚ ਹੋਣਾ ਚਾਹੀਦਾ ਹੈ
  • ਡੋਮੀਸਾਈਲ ਸਰਟੀਫਿਕੇਟ
  • ਸਭੀ ਸ਼੍ਰੇਣੀਆਂ (General, ST, SC, OBC, EWS) ਲਈ ₹250 ਅਰਜ਼ੀ ਫੀਸ

ਜੇਕਰ ਤੁਸੀਂ Indian Army Agniveer Bharti 2025 ਵਿੱਚ ਭਰਤੀ ਹੋਣਾ ਚਾਹੁੰਦੇ ਹੋ, ਤਾਂ 10 ਅਪ੍ਰੈਲ 2025 ਤੱਕ ਆਪਣੀ ਅਰਜ਼ੀ ਜਮ੍ਹਾਂ ਕਰਵਾ ਦਿਓ। ਇਹ ਇੱਕ ਵਧੀਆ ਮੌਕਾ ਹੈ ਭਾਰਤੀ ਫੌਜ ਵਿੱਚ ਨੌਕਰੀ ਹਾਸਲ ਕਰਨ ਲਈ। ਨਵੀਆਂ ਤਬਦੀਲੀਆਂ, ਦੌੜ ਦੇ ਨਵੇਂ ਨਿਯਮ, ਅਤੇ ਇੱਕੋ ਅਰਜ਼ੀ ਨਾਲ ਦੋ ਅਸਾਮੀਆਂ ਲਈ ਅਪਲਾਈ ਕਰਨ ਦੀ ਸੌਖਤ – ਇਹ ਸਭ ਉਮੀਦਵਾਰਾਂ ਲਈ ਫਾਇਦੇਮੰਦ ਹੋ ਸਕਦਾ ਹੈ।

ਅਧਿਕਾਰਿਕ ਵੈੱਬਸਾਈਟ joinindianarmy.nic.in ‘ਤੇ ਜਾ ਕੇ ਹੋਰ ਜਾਣਕਾਰੀ ਲਵੋ ਅਤੇ ਆਪਣੀ ਤਿਆਰੀ ਸ਼ੁਰੂ ਕਰੋ!

TAGGED:
Share this Article
Leave a comment