IAF AFCAT 2025: ਭਾਰਤੀ ਹਵਾਈ ਫੌਜ ‘ਚ ਨੌਕਰੀ ਦਾ ਸ਼ਾਨਦਾਰ ਮੌਕਾ, ਤਨਖਾਹ ₹56,100 ਤੋਂ ₹1.77 ਲੱਖ

Punjab Mode
3 Min Read

ਨਵੀਂ ਦਿੱਲੀ – ਭਾਰਤੀ ਹਵਾਈ ਫੌਜ (Indian Air Force – IAF) ਵੱਲੋਂ AFCAT 2025 (Air Force Common Admission Test) ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਹ ਭਰਤੀ ਮੁੱਖਤੌਰ ‘ਤੇ ਕਮਿਸ਼ਨਡ ਅਫਸਰਾਂ ਦੀਆਂ 284 ਆਸਾਮੀਆਂ ਲਈ ਹੋ ਰਹੀ ਹੈ। ਜੋ ਉਮੀਦਵਾਰ ਰਾਸ਼ਟਰ ਦੀ ਸੇਵਾ ਕਰਨ ਦੀ ਇੱਛਾ ਰੱਖਦੇ ਹਨ, ਉਹਨਾਂ ਲਈ ਇਹ ਇੱਕ ਵਧੀਆ ਮੌਕਾ ਹੈ।

AFCAT 2025 Apply Last Date – ਆਖਰੀ ਤਾਰੀਖ

ਉਮੀਦਵਾਰ 1 ਜੁਲਾਈ 2025 ਤੱਕ ਅਧਿਕਾਰਤ ਵੈੱਬਸਾਈਟ ਰਾਹੀਂ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਅਖੀਰੀ ਮਿਤੀ ਤੋਂ ਪਹਿਲਾਂ ਆਪਣੀ ਅਰਜ਼ੀ ਜਮ੍ਹਾਂ ਕਰਵਾਲਣ।

AFCAT 2025 Vacancy Details – ਆਸਾਮੀਆਂ ਦੀ ਜਾਣਕਾਰੀ

  • Flying Branch (ਫਲਾਇੰਗ) – 3 ਅਹੁਦੇ
  • Ground Duty (Technical – ਟੈਕਨਿਕਲ) – 156 ਅਹੁਦੇ
  • Ground Duty (Non-Technical – ਨਾਨ ਟੈਕਨਿਕਲ) – 125 ਅਹੁਦੇ

Educational Qualification – ਸਿੱਖਿਆ ਯੋਗਤਾ

Flying Branch ਲਈ ਯੋਗਤਾ

  • ਉਮੀਦਵਾਰ ਨੇ 12ਵੀਂ ਕਲਾਸ ਫਿਜ਼ਿਕਸ ਅਤੇ ਮੈਥਸ ਨਾਲ ਘੱਟੋ-ਘੱਟ 50% ਅੰਕਾਂ ਨਾਲ ਪਾਸ ਕੀਤੀ ਹੋਵੇ।
  • ਨਾਲ ਹੀ ਕਿਸੇ ਵੀ ਵਿਸ਼ੇ ਵਿਚ 60% ਅੰਕਾਂ ਨਾਲ ਗ੍ਰੈਜੂਏਟ ਹੋਣਾ ਜਰੂਰੀ ਹੈ ਜਾਂ 60% ਅੰਕਾਂ ਨਾਲ B.E./B.Tech ਡਿਗਰੀ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ – ਸਰਕਾਰੀ ਨੌਕਰੀ : “30 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਮੌਕਾ! 12ਵੀਂ ਪਾਸ ਉਮੀਦਵਾਰਾਂ ਲਈ ₹25,000 ਤਨਖਾਹ। ..ਅੱਜ 5 ਵਜੇ ਤੋਂ ਪਹਿਲਾ ਕਰਦੋ ਅਪਲਾਈ

Ground Duty (Technical)

  • 12ਵੀਂ ਵਿਚ ਫਿਜ਼ਿਕਸ ਅਤੇ ਮੈਥਸ ਨਾਲ ਘੱਟੋ-ਘੱਟ 50% ਅੰਕਾਂ ਨਾਲ ਪਾਸ ਹੋਣ।
  • Engineering ਜਾਂ Technology ਵਿਚ 4 ਸਾਲਾ ਡਿਗਰੀ ਲਾਜ਼ਮੀ ਹੈ।

Ground Duty (Non-Technical)

  • ਸੰਬੰਧਤ ਖੇਤਰ ਵਿੱਚ ਘੱਟੋ-ਘੱਟ 60% ਅੰਕਾਂ ਨਾਲ ਗ੍ਰੈਜੂਏਸ਼ਨ ਪੂਰੀ ਹੋਣੀ ਚਾਹੀਦੀ ਹੈ।

IAF AFCAT Salary – ਤਨਖਾਹ

ਚੁਣੇ ਗਏ ਉਮੀਦਵਾਰਾਂ ਨੂੰ ਪ੍ਰਾਰੰਭਕ ਤੌਰ ‘ਤੇ ₹56,100 ਤੋਂ ₹1,77,500 ਤੱਕ ਦੀ ਮਹੀਨਾਵਾਰ ਤਨਖਾਹ ਮਿਲੇਗੀ। ਇਸ ਤੋਂ ਇਲਾਵਾ, ਹੋਰ ਭੱਤਿਆਂ ਅਤੇ ਸਹੂਲਤਾਂ ਦੀ ਵੀ ਵਿਵਸਥਾ ਹੋਵੇਗੀ।

IAF AFCAT Apply Online – ਅਰਜ਼ੀ ਕਿਵੇਂ ਦੇਵਾਂ

ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਅਰਜ਼ੀ ਭਰਨ ਦੌਰਾਨ ਸਾਰੀਆਂ ਨਿਯਮਾਵਲੀਆਂ ਨੂੰ ਧਿਆਨ ਨਾਲ ਪੜ੍ਹਨਾ ਜਰੂਰੀ ਹੈ।

ਉਮੀਦਵਾਰ ਭਾਰਤੀ ਹਵਾਈ ਫੌਜ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਰਜ਼ੀ ਦੇ ਸਕਦੇ ਹਨ।
👉 Website: https://afcat.cdac.in

ਨੋਟ: ਫਾਰਮ ਭਰਨ ਤੋਂ ਪਹਿਲਾਂ Click download Official Notification ਧਿਆਨ ਨਾਲ ਪੜ੍ਹਨਾ ਜਰੂਰੀ ਹੈ।

ਇਹ ਵੀ ਪੜ੍ਹੋ  CISF Head Constable Recruitment 2025: 403 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ, ਅੱਜ ਹੀ ਕਰੋ Apply

Share this Article
Leave a comment