Australia Punjabi latest news : ਆਸਟਰੇਲੀਆ ਮੈਲਬੌਰਨ ਵਿੱਚ ਵਸੇ ਸਿੱਖ ਭਾਈਚਾਰੇ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਹੁਣ ਸਿੱਖ ਪਰਿਵਾਰਾਂ ਦੇ ਬੱਚੇ ਵਿਦੇਸ਼ੀ ਧਰਤੀ ‘ਤੇ ਆਪਣੀ ਧਰਮਿਕ, ਸੱਭਿਆਚਾਰਕ ਅਤੇ ਇਤਿਹਾਸਕ ਪਛਾਣ ਨਾਲ ਜੁੜ ਕੇ ਵਿਦਿਆ ਪ੍ਰਾਪਤ ਕਰਨਗੇ। ਆਸਟਰੇਲੀਆ ਵਿੱਚ ਸਿੱਖਾਂ ਦਾ ਪਹਿਲਾ ਆਪਣਾ ਸਿੱਖ ਸਕੂਲ ਖੁਲ੍ਹਣ ਜਾ ਰਿਹਾ ਹੈ, ਜਿਸਦੀ ਸ਼ੁਰੂਆਤ ਜਲਦ ਕੀਤੀ ਜਾਵੇਗੀ।
ਬੱਚਿਆਂ ਨੂੰ ਮਿਲੇਗਾ ਸਿੱਖ ਇਤਿਹਾਸ ਅਤੇ ਗੁਰਬਾਣੀ ਨਾਲ ਜੁੜਨ ਦਾ ਮੌਕਾ
Sikh school open in australia: ਇਸ ਸਕੂਲ ਵਿੱਚ ਸਿੱਖ ਬੱਚਿਆਂ ਨੂੰ ਆਧੁਨਿਕ ਵਿਦਿਆ ਨਾਲ ਨਾਲ ਸਿੱਖ ਇਤਿਹਾਸ, ਗੁਰਮਤਿ ਸਿੱਖਿਆ, ਗੁਰਬਾਣੀ, ਗੁਰਮੁਖੀ ਲਿਪੀ ਅਤੇ ਪੰਜਾਬੀ ਬੋਲੀ ਦੀ ਵੀ ਸਿੱਖਿਆ ਦਿੱਤੀ ਜਾਵੇਗੀ। ਇਹ ਕੋਸ਼ਿਸ਼ ਕੀਤੀ ਜਾਵੇਗੀ ਕਿ ਵਿਦਿਆਰਥੀ ਆਪਣੇ ਰੂਹਾਨੀ ਤੇ ਸੱਭਿਆਚਾਰਕ ਵਿਰਸੇ ਨਾਲ ਡੂੰਘਾ ਨਾਤਾ ਜੋੜ ਸਕਣ।
ਸੰਗਤਾਂ ਵੱਲੋਂ ਗੁਰੂ ਸਾਹਿਬ ਅੱਗੇ ਕੀਤੀ ਗਈ ਅਰਦਾਸ
ਸਕੂਲ ਦੀ ਸ਼ੁਰੂਆਤ ਤੋਂ ਪਹਿਲਾਂ ਸਿੱਖ ਸੰਗਤਾਂ ਵੱਲੋਂ ਗੁਰੂ ਘਰ ਵਿੱਚ ਹਾਜਰੀ ਭਰ ਕੇ ਅਰਦਾਸ ਕੀਤੀ ਗਈ। ਸੰਗਤਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦਿਆਂ ਇਸ ਪ੍ਰੋਜੈਕਟ ਦੀ ਕਾਮਯਾਬੀ ਲਈ ਦੁਆ ਕੀਤੀ। ਇਹ ਉਪਰਾਲਾ ਸਿਰਫ਼ ਇੱਕ ਵਿਦਿਆਲਈ ਸੰਸਥਾ ਹੀ ਨਹੀਂ, ਬਲਕਿ ਸਿੱਖੀ ਸੰਸਕਾਰਾਂ ਨੂੰ ਵਿਦੇਸ਼ੀ ਧਰਤੀ ‘ਤੇ ਕਾਇਮ ਰੱਖਣ ਦੀ ਕਦਰਯੋਗ ਕੋਸ਼ਿਸ਼ ਹੈ।
ਇਹ ਵੀ ਪੜ੍ਹੋ – ਟਰੰਪ ਵੱਲੋਂ 500% ਟੈਰੀਫ਼ ਲਗਾਉਣ ਦੀ ਤਿਆਰੀ – ਕੀ ਭਾਰਤ ਵੀ ਹੋਵੇਗਾ ਪ੍ਰਭਾਵਿਤ? ਪੂਰੀ ਖਬਰ ਪੜ੍ਹੋ!
ਸਿੱਖ ਭਾਈਚਾਰੇ ਵਿੱਚ ਉਤਸ਼ਾਹ ਦਾ ਮਾਹੌਲ
ਇਸ ਖ਼ਬਰ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਉਤਸ਼ਾਹ ਦੀ ਲਹਿਰ ਦੌੜ ਪਈ ਹੈ। ਮਾਪੇ ਖੁਸ਼ ਹਨ ਕਿ ਹੁਣ ਉਨ੍ਹਾਂ ਦੇ ਬੱਚੇ ਉਹਨਾਂ ਸੰਸਕਾਰਾਂ ਵਿੱਚ ਪਲਣਗੇ-ਵਧਣਗੇ ਜੋ ਉਨ੍ਹਾਂ ਦੀ ਪਛਾਣ ਹਨ। ਆਸਟਰੇਲੀਆ ਵਿੱਚ ਸਿੱਖ ਧਰਮ, ਭਾਸ਼ਾ ਅਤੇ ਸੱਭਿਆਚਾਰ ਨੂੰ ਸੰਭਾਲਣ ਵੱਲ ਇਹ ਇੱਕ ਵਧੀਆ ਕਦਮ ਮੰਨਿਆ ਜਾ ਰਿਹਾ ਹੈ
ਆਸਟਰੇਲੀਆ ‘ਚ Sikh School ਦੀ ਸਥਾਪਨਾ ਸਿੱਖ ਭਾਈਚਾਰੇ ਲਈ ਮਾਤਰ ਇੱਕ ਸਿੱਖਿਆ ਸੰਸਥਾ ਨਹੀਂ, ਬਲਕਿ ਇੱਕ ਆਧਾਰ ਬਣੇਗੀ, ਜਿਸ ਰਾਹੀਂ ਸਿੱਖ ਪਰਿਵਾਰ ਆਪਣੇ ਬੱਚਿਆਂ ਨੂੰ ਸਿੱਖੀ ਦੇ ਮੂਲ ਸਿਧਾਂਤਾਂ, ਇਤਿਹਾਸ ਤੇ ਸੰਸਕਾਰਾਂ ਨਾਲ ਜੋੜਣਗੇ। ਇਹ ਉਪਰਾਲਾ ਵਿਦੇਸ਼ੀ ਧਰਤੀ ‘ਤੇ ਸਿੱਖੀ ਦੀ ਰੋਸ਼ਨੀ ਨੂੰ ਹੋਰ ਉਜਾਲਾ ਕਰਨ ਵਾਲਾ ਕਦਮ ਸਾਬਤ ਹੋਵੇਗਾ।
ਇਹ ਵੀ ਪੜ੍ਹੋ –
- ਕੈਨੇਡਾ PR: ਛੇਤੀ PR ਲਈ ਹੁਣ ਸਿਰਫ਼ ਅੰਗਰੇਜ਼ੀ ਨਹੀਂ, ਇਹ ਭਾਸ਼ਾ ਵੀ ਸਿੱਖੋ ਅਤੇ ਮੌਕੇ ਵਧਾਓ!
- Donald Trump ਨੇ ਲਿਆ ਚੌਕਾਣ ਵਾਲਾ ਫੈਸਲਾ! ਹੁਣ ਪ੍ਰਵਾਸੀ ਬੱਚਿਆਂ ਨੂੰ ਇਮੀਗ੍ਰੇਸ਼ਨ ਅਦਾਲਤ ਵਿੱਚ ਨਹੀਂ ਮਿਲੇਗੀ ਕਾਨੂੰਨੀ ਸਹਾਇਤਾ
- ਕੈਨੇਡਾ ਵਿੱਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ਮਿਲਣ ‘ਤੇ ਪੀਆਰ (PR) ਲਈ ਕੀ ਕਰਨਾ ਚਾਹੀਦਾ ਹੈ ? ਮਾਹਿਰਾਂ ਤੋਂ ਮਦਦ ਦੇ ਟਿਪਸ