2025 ਵਿੱਚ Canada Study Visa ‘ਤੇ ਵੱਡਾ ਝਟਕਾ! ਭਾਰਤੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ ‘ਚ 31% ਕਮੀ

Punjab Mode
4 Min Read

Canada Study Visa – ਕੈਨੇਡਾ ਸਟੱਡੀ ਵੀਜ਼ਾ ਦੀ ਉਡੀਕ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ 2025 ਦੀ ਸ਼ੁਰੂਆਤ ਵਿੱਚ ਵੱਡਾ ਝਟਕਾ ਲੱਗਿਆ ਹੈ। ਕੈਨੇਡੀਅਨ ਸਰਕਾਰ ਨੇ ਵਿਦਿਆਰਥੀ ਵੀਜ਼ਿਆਂ ਦੀ ਗਿਣਤੀ ਵਿੱਚ ਵੱਡੀ ਕਮੀ ਕਰ ਦਿੱਤੀ ਹੈ, ਜਿਸ ਨਾਲ ਭਾਰਤ ਤੋਂ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 31% ਘਟ ਗਈ ਹੈ। (canada visa punjabi news)

2025 ਦੀ ਪਹਿਲੀ ਤਿਮਾਹੀ ‘ਚ ਕੱਟੋਤੀ: ਸਿਰਫ 30,640 ਭਾਰਤੀ ਵਿਦਿਆਰਥੀਆਂ ਨੂੰ ਮਿਲਿਆ Study Permit

ਜਨਵਰੀ ਤੋਂ ਮਾਰਚ 2025 ਤੱਕ ਕੇਵਲ 30,640 ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਸਟੱਡੀ ਵੀਜ਼ਾ ਜਾਰੀ ਹੋਏ ਹਨ, ਜਦਕਿ 2024 ਦੇ ਇਨ੍ਹਾਂ ਹੀ ਮਹੀਨਿਆਂ ਵਿੱਚ ਇਹ ਗਿਣਤੀ 44,295 ਸੀ। ਇਹ ਘਟਾਅ ਉਹਨਾਂ ਨੀਤੀਆਂ ਅਤੇ ਪਾਬੰਦੀਆਂ ਦੇ ਤਹਿਤ ਹੋਈ ਹੈ ਜੋ ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ‘ਤੇ ਲਗਾਈਆਂ ਹਨ।

ਕੈਨੇਡਾ ਦੀ ਸਖ਼ਤ ਪਾਲਿਸੀ ਦਾ ਵਿਅਪਕ ਅਸਰ

2024 ਦੀ ਪਹਿਲੀ ਤਿਮਾਹੀ ਵਿੱਚ ਕੈਨੇਡਾ ਨੇ ਕੁੱਲ 1,21,070 ਕੈਨੇਡਾ ਸਟੱਡੀ ਵੀਜ਼ਾ ਜਾਰੀ ਕੀਤੇ ਸਨ, ਪਰ 2025 ਵਿੱਚ ਇਹ ਅੰਕੜਾ 96,015 ‘ਤੇ ਆ ਗਿਆ। ਇਸ ਨਾਲ ਸਾਫ਼ ਹੈ ਕਿ ਸਿਰਫ਼ ਭਾਰਤ ਹੀ ਨਹੀਂ, ਹੋਰ ਦੇਸ਼ਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਵੀ ਦਰਵਾਜ਼ੇ ਹੌਲੀ-ਹੌਲੀ ਬੰਦ ਕੀਤੇ ਜਾ ਰਹੇ ਹਨ।

ਆਬਾਦੀ, ਰਿਹਾਇਸ਼ ਤੇ ਸਰਕਾਰੀ ਸਹੂਲਤਾਂ ‘ਤੇ ਦਬਾਅ

ਕੈਨੇਡਾ ਸਰਕਾਰ ਨੇ 2023 ਦੇ ਅਖੀਰ ਵਿੱਚ ਹੀ ਨਵੇਂ ਕੜੇ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਸਨ। ਵਧਦੀ ਆਬਾਦੀ, ਘੱਟ ਰਹਿਣ ਵਾਲੀ ਥਾਂ, ਅਤੇ ਸਿਹਤ ਤੇ ਆਵਾਜਾਈ ਵਾਂਗ ਸਰਕਾਰੀ ਸਹੂਲਤਾਂ ‘ਤੇ ਪੈ ਰਹੇ ਦਬਾਅ ਕਾਰਨ Study Visa ‘ਤੇ ਰੋਕ ਲਗਾਉਣੀ ਸ਼ੁਰੂ ਹੋ ਗਈ।

2025 ਦੀ ਅਪ੍ਰੈਲ ਵਿੱਚ ਹੋਈਆਂ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ (Prime Minister Mark Carney) ਵਾਪਸ ਸਰਕਾਰ ਵਿੱਚ ਆਏ ਅਤੇ ਉਨ੍ਹਾਂ ਨੇ ਸਾਫ਼ ਕਰ ਦਿੱਤਾ ਕਿ 2027 ਤੱਕ ਅਸਥਾਈ ਨਿਵਾਸੀ (Temporary Residents) ਦੀ ਗਿਣਤੀ, ਜਿਸ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਵਿਦੇਸ਼ੀ ਕਾਮੇ (Foreign Workers) ਸ਼ਾਮਲ ਹਨ, ਦੇਸ਼ ਦੀ ਕੁੱਲ ਆਬਾਦੀ ਦੇ 5% ਤੋਂ ਵੱਧ ਨਹੀਂ ਹੋ ਸਕੇਗੀ।

2025–2026 ਲਈ Study Visa ਸਥਿਰ ਦਾ ਐਲਾਨ

2023 ਵਿੱਚ ਜਿੱਥੇ ਕੈਨੇਡਾ ਨੇ 6,81,155 Study Permits ਜਾਰੀ ਕੀਤੇ ਸਨ, ਉਥੇ ਹੀ 2024 ਵਿੱਚ ਇਹ ਅੰਕੜਾ ਘਟ ਕੇ 5,16,275 ‘ਤੇ ਆ ਗਿਆ। ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵੀ 2,78,045 ਤੋਂ 1,88,465 ‘ਤੇ ਆ ਗਈ।

ਇਹ ਵੀ ਪੜ੍ਹੋ – 2025 ਵਿੱਚ ਕਨੇਡਾ PR ਲਈ ਖੁੱਲੀਆਂ ਹਜ਼ਾਰਾਂ ਨੌਕਰੀਆਂ – ਦੇਰ ਨਾ ਕਰੋ

IRCC ਵੱਲੋਂ 18 ਸਤੰਬਰ 2024 ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ, 2025 ਲਈ Study Permit ਦੀ ਉੱਚਤਮ ਸੀਮਾ 4,37,000 ਨਿਰਧਾਰਤ ਕੀਤੀ ਗਈ ਹੈ, ਜੋ ਕਿ 2024 ਦੇ ਲਕੜੇ 4,85,000 ਨਾਲੋਂ ਘੱਟ ਹੈ। ਇਹ ਸੀਮਾ 2026 ਵਿੱਚ ਵੀ ਜਾਰੀ ਰਹੇਗੀ।

Study Visa ਲਈ ਨਵੀਆਂ ਵਿੱਤੀ ਯੋਗਤਾਵਾਂ

1 ਜਨਵਰੀ 2024 ਤੋਂ ਕੈਨੇਡੀਅਨ ਸਰਕਾਰ ਨੇ Study Visa ਲਈ ਵਿੱਤੀ ਯੋਗਤਾ ਦੀ ਨਵੀਂ ਸ਼ਰਤ ਲਾਗੂ ਕੀਤੀ ਹੈ। ਹੁਣ ਇੱਕ ਇਕੱਲਾ ਵਿਦਿਆਰਥੀ ਇਹ ਸਾਬਤ ਕਰੇਗਾ ਕਿ ਉਸ ਕੋਲ CAD $20,635 (ਲਗਭਗ ₹12.7 ਲੱਖ) ਦੀ ਰਕਮ ਮੌਜੂਦ ਹੈ। ਪਹਿਲਾਂ ਇਹ ਰਕਮ CAD $10,000 (ਲਗਭਗ ₹6.14 ਲੱਖ) ਸੀ।

ਇਸ ਤੋਂ ਇਲਾਵਾ, 7 ਦਸੰਬਰ 2023 ਨੂੰ IRCC ਨੇ ਇਹ ਵੀ ਆਦੇਸ਼ ਜਾਰੀ ਕੀਤਾ ਕਿ Study Permit ਲਈ ਦਿੱਤੀਆਂ ਨਵੀਆਂ ਅਰਜ਼ੀਆਂ ਵਿੱਚ DLIs (Designated Learning Institutions) ਨੂੰ ਵਿਦਿਆਰਥੀ ਦੇ Acceptance Letter ਦੀ ਪੁਸ਼ਟੀ ਕਰਨੀ ਹੋਵੇਗੀ।

Canada Study Visa ਲਈ ਆਉਣ ਵਾਲਾ ਸਮਾਂ ਹੋ ਸਕਦਾ ਹੈ ਹੋਰ ਮੁਸ਼ਕਲ

Canada ਵਿਚ ਪੜ੍ਹਾਈ ਲਈ ਯੋਜਨਾ ਬਣਾ ਰਹੇ ਭਾਰਤੀ ਵਿਦਿਆਰਥੀਆਂ ਨੂੰ ਹੁਣ ਹੋਰ ਵੀ ਸਾਵਧਾਨ ਹੋਣ ਦੀ ਲੋੜ ਹੈ। Study Visa ਦੀ ਗਿਣਤੀ ਤੇ ਲਾਈਆਂ ਰੋਕਾਂ, ਵਿੱਤੀ ਯੋਗਤਾਵਾਂ ‘ਚ ਵਾਧਾ ਅਤੇ ਸਰਕਾਰੀ ਨੀਤੀਆਂ ਦੇ ਤੀਖੇ ਰੁਖ਼ ਨੂੰ ਵੇਖਦਿਆਂ, ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਗਲੇ ਕੁਝ ਸਾਲ ਵਿਦੇਸ਼ੀ ਵਿਦਿਆਰਥੀਆਂ ਲਈ ਆਸਾਨ ਨਹੀਂ ਹੋਣਗੇ।

ਇਹ ਵੀ ਪੜ੍ਹੋ – ‘The American’: ਅਮਰੀਕੀ ਸਿਟੀਜਨਸ਼ਿਪ ਹਾਸਲ ਕਰਨ ਲਈ ਆ ਰਿਹਾ ਪਹਿਲਾ Reality Show! DHS ਵੱਲੋਂ ਜਾਂਚ ਜਾਰੀ

Share this Article
Leave a comment