Bhagwant Mann latest news: ਤਰਨਤਾਰਨ ਵਿੱਚ ਜ਼ਿਮਨੀ ਚੋਣਾਂ ਨੇ ਸਿਆਸੀ ਪਾਰਿਆਂ ਵਿੱਚ ਨਵੀਂ ਰੌਣਕ ਭਰ ਦਿੱਤੀ ਹੈ। ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਦੇ ਬੱਲਾ ਚੱਕ (Balla Chak) ਤੋਂ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ, ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਜੋਸ਼ ਅਤੇ ਉਤਸ਼ਾਹ ਦੇਖਣ ਯੋਗ ਸੀ।
ਲੋਕਾਂ ਦਾ ਭਾਰੀ ਇਕੱਠ ਤੇ ‘ਆਪ’ ਲਈ ਸਮਰਥਨ ਦੀ ਅਪੀਲ
ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ (AAP) ਦੇ ਉਮੀਦਵਾਰ ਹਰਮੀਤ ਸਿੰਘ ਸਿੱਧੂ ਦੇ ਹੱਕ ‘ਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ‘AAP’ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਵੀ ਮੌਜੂਦ ਸਨ।
ਮਾਨ ਨੇ ਕਿਹਾ ਕਿ, “ਤੁਹਾਡੇ ਪਿਆਰ ਕਰਕੇ ਹੀ ਦਿੱਲੀ ਤੋਂ ਸਿੱਧਾ ਤਰਨਤਾਰਨ ਆਏ ਹਾਂ।” ਉਨ੍ਹਾਂ ਨੇ ਅਪੀਲ ਕੀਤੀ ਕਿ 11 ਤਰੀਕ ਨੂੰ ਆਪਣੇ ਬੱਚਿਆਂ ਦੇ ਭਵਿੱਖ ਲਈ ਝਾੜੂ ਚਿੰਨ੍ਹ ‘ਤੇ ਵੋਟ ਪਾਓ, ਤਾਂ ਕਿ ਤਰਨਤਾਰਨ ਨੂੰ ਵਿਕਾਸ ਦੀ ਨਵੀਂ ਉੱਚਾਈ ‘ਤੇ ਲਿਜਾਇਆ ਜਾ ਸਕੇ।
ਇਹ ਵੀ ਪੜ੍ਹੋ – ਰਿਸਰਚ ਦਾ ਵੱਡਾ ਖੁਲਾਸਾ — ਇਨ੍ਹਾਂ ਦੋ ਬਲੱਡ ਗਰੁੱਪ ਵਾਲਿਆਂ ਦਾ ਦਿਮਾਗ ਚਲਦਾ ਹੈ ਕੰਪਿਊਟਰ ਨਾਲੋਂ ਤੇਜ਼!
ਹੜ੍ਹ ਪੀੜਤ ਕਿਸਾਨਾਂ ਲਈ ਵੱਡਾ ਐਲਾਨ
ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਨੂੰ ਸਰਕਾਰ ਵੱਲੋਂ 1 ਲੱਖ 85 ਹਜ਼ਾਰ ਕੁਇੰਟਲ ਬੀਜ਼ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਜੋ ਵਾਅਦੇ ਕੀਤੇ ਸਨ, ਉਹ ਪੂਰੇ ਕੀਤੇ ਜਾਣਗੇ ਅਤੇ ਅੱਜ ਸ਼ਾਮ ਨੂੰ ਬੀਜ਼ਾਂ ਨਾਲ ਭਰੇ ਟਰੱਕਾਂ ਨੂੰ ਪਿੰਡਾਂ ਵੱਲ ਰਵਾਨਾ ਕੀਤਾ ਜਾਵੇਗਾ।
ਮਾਨ ਨੇ ਜੋੜ ਦਿੱਤਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਅਤੇ ਖੇਤੀ ਨੂੰ ਮੁੜ ਮਜ਼ਬੂਤ ਆਧਾਰ ‘ਤੇ ਲਿਆਉਣ ਲਈ ਉਨ੍ਹਾਂ ਦੀ ਕੋਸ਼ਿਸ਼ ਜਾਰੀ ਹੈ।
ਚੋਣ ਦੀ ਤਰੀਖਾਂ ਤੇ ਨਤੀਜੇ
ਤਰਨਤਾਰਨ ਦੀ ਜ਼ਿਮਨੀ ਚੋਣ (By-Election) 11 ਤਰੀਕ ਨੂੰ ਹੋਵੇਗੀ ਅਤੇ ਨਤੀਜੇ 14 ਤਰੀਕ ਨੂੰ ਘੋਸ਼ਿਤ ਕੀਤੇ ਜਾਣਗੇ। ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜ਼ੋਰਾਂ ‘ਤੇ ਹੈ ਅਤੇ ਤਰਨਤਾਰਨ ਦਾ ਮਾਹੌਲ ਹੁਣ ਪੂਰੀ ਤਰ੍ਹਾਂ ਗਰਮ ਹੋ ਚੁੱਕਾ ਹੈ।
ਇਹ ਵੀ ਪੜ੍ਹੋ –