ਭਾਰੀ ਮੀਂਹ ਨਾਲ ਹੜ੍ਹਾਂ ਦਾ ਖਤਰਾ, IMD ਵੱਲੋਂ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਤੁਰੰਤ ਅਲਰਟ ਜਾਰੀ

Punjab Mode
3 Min Read

ਪੰਜਾਬ ਵਿੱਚ ਮੌਸਮ ਬਦਲਣ ਦੀ ਸੰਭਾਵਨਾ, ਭਾਰੀ ਮੀਂਹ ਦੀ ਚਿਤਾਵਨੀ ਜਾਰੀ

ਮੌਸਮ ਵਿਭਾਗ ਵੱਲੋਂ ਜਾਣਕਾਰੀ ਮਿਲੀ ਹੈ ਕਿ 12 ਅਗਸਤ ਤੋਂ ਪੰਜਾਬ ਵਿੱਚ ਮੌਸਮ ਫਿਰ ਬਦਲਣ ਵਾਲਾ ਹੈ। ਇਸ ਦਿਨ ਸੂਬੇ ਭਰ ਵਿੱਚ ਭਾਰੀ ਮੀਂਹ ਹੋਣ ਦੀ ਸੰਭਾਵਨਾ ਹੈ। ਹਲਕਾ-ਫੁਲਕਾ ਮੀਂਹ ਪਹਿਲਾਂ ਹੀ ਹੋ ਰਿਹਾ ਸੀ, ਪਰ ਹੁਣ ਮੌਸਮ ਵਿਭਾਗ ਨੇ ਇਸ ਤੀਬਰਤਾ ਵਧਣ ਦੀ ਚੇਤਾਵਨੀ ਦਿੱਤੀ ਹੈ।

ਡੈਮਾਂ ‘ਚ ਵਧ ਰਿਹਾ ਪਾਣੀ, ਹੜ੍ਹ ਵਾਲੇ ਹਾਲਾਤ ਬਣਣ ਲੱਗੇ

ਹਿਮਾਚਲ ਪ੍ਰਦੇਸ਼ ‘ਚ ਹੋ ਰਹੀ ਲਗਾਤਾਰ ਬਾਰਸ਼ ਦੇ ਕਾਰਨ ਪੰਜਾਬ ਦੇ ਡੈਮਾਂ ਵਿੱਚ ਪਾਣੀ ਦੀ ਮਾਤਰਾ ਖਤਰਨਾਕ ਪੱਧਰ ਦੇ ਨੇੜੇ ਪਹੁੰਚ ਗਈ ਹੈ। 40 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਪੌਂਗ ਡੈਮ ਤੋਂ ਛੱਡਿਆ ਗਿਆ ਹੈ। ਵੀਰਵਾਰ ਨੂੰ ਡੈਮ ਦਾ ਪਾਣੀ ਪੱਧਰ 374.95 ਫੁੱਟ ਰਿਕਾਰਡ ਕੀਤਾ ਗਿਆ, ਜਿਸ ਤੋਂ ਬਾਅਦ 6 ਗੇਟ 2 ਫੁੱਟ ਤੱਕ ਖੋਲ੍ਹੇ ਗਏ।

ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਅਤੇ ਜਲ ਸਰੋਤ ਵਿਭਾਗ ਨੇ ਮਿਲ ਕੇ ਪਾਣੀ ਦੇ ਪੱਧਰ ਤੇ ਹਾਲਾਤ ਦੇ ਅਧਾਰ ‘ਤੇ ਰਣਨੀਤੀ ਬਣਾਈ ਹੈ।

ਇਹ ਵੀ ਪੜ੍ਹੋ – BSNL ਨੇ ਕੀਤਾ 5G ਦਾ ਧਮਾਕੇਦਾਰ ਲਾਂਚ, ਜਾਣੋ ਕਿੱਥੇ ਮਿਲ ਰਹੀ ਸੁਪਰਫਾਸਟ ਸੇਵਾਵਾਂ

ਇਹਨਾਂ ਇਲਾਕਿਆਂ ਲਈ ਵੱਧ ਖਤਰਾ

ਬਿਆਸ ਦਰਿਆ ਵਿੱਚ ਪਾਣੀ ਦੀ ਮਾਤਰਾ ਵਿੱਚ ਵਾਧਾ ਹੋਣ ਕਾਰਨ ਹੇਠ ਲਿਖੇ ਇਲਾਕਿਆਂ ਲਈ ਹੜ੍ਹ ਦਾ ਖਤਰਾ ਹੋ ਸਕਦਾ ਹੈ:

  • ਹੁਸ਼ਿਆਰਪੁਰ
  • ਜਲੰਧਰ
  • ਕਪੂਰਥਲਾ
  • ਤਰਨ ਤਾਰਨ
  • ਹਰੀਕੇ ਇਲਾਕਾ

ਇਸ ਦੇ ਨਾਲ, ਘੱਗਰ ਦਰਿਆ ਵਿੱਚ ਵੀ ਪਾਣੀ ਦਾ ਭਾਅ ਵਧ ਰਿਹਾ ਹੈ। ਕੱਲ੍ਹ ਸ਼ਾਮ 55 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਸੀ।

ਸੂਬਾ ਪ੍ਰਸ਼ਾਸਨ ਦੀ ਤਿਆਰੀ ਅਤੇ ਐਲਰਟ

ਪਟਿਆਲਾ ਦੇ ਰਾਜਪੁਰਾ ਅਤੇ ਘਨੌਰ ਖੇਤਰਾਂ ਵਿੱਚ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਐਲਰਟ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਹੀ ਪੰਜਾਬ ਵਿੱਚ ਹਜ਼ਾਰਾਂ ਏਕੜ ਫ਼ਸਲਾਂ ਨੂੰ ਨੁਕਸਾਨ ਹੋ ਚੁੱਕਾ ਹੈ।

ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਹੜ੍ਹ ਵਰਗੀਆਂ ਸਥਿਤੀਆਂ ਨਾਲ ਨਜਿੱਠਣ ਲਈ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਸਰਗਰਮ ਹਨ। ਹੜ੍ਹ ਰੋਕਥਾਮ ਲਈ ਠੋਸ ਉਪਾਅ ਲਾਗੂ ਹੋ ਚੁੱਕੇ ਹਨ ਅਤੇ ਐਮਰਜੈਂਸੀ ਟੀਮਾਂ ਤਿਆਰ ਹਨ।

Share this Article
Leave a comment