Corona Virus ਪੰਜਾਬ ਅਪਡੇਟ | ਕੋਰੋਨਾ ਨਿਊਜ਼ ਪੰਜਾਬ
Punjab corona virus latest news: ਪੰਜਾਬ ‘ਚ ਕੋਰੋਨਾ (Corona) ਦੇ ਮਾਮਲਿਆਂ ‘ਚ ਹੌਲੀ-ਹੌਲੀ ਵਾਧਾ ਹੋ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ, ਕੋਰੋਨਾ ਕਾਰਨ ਰਾਜ ‘ਚ ਇੱਕ ਹੋਰ ਮਰੀਜ਼ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਮ੍ਰਿਤਕ 69 ਸਾਲਾ ਔਰਤ, ਜੋ ਕੁੰਮਕਲਾ ਨੇੜਲੇ ਪਿੰਡ ਜੋਨੇਵਾਲ ਦੀ ਰਹਿਣ ਵਾਲੀ ਸੀ, ਉਸ ਨੇ ਪੀ.ਜੀ.ਆਈ. ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ – IPL 2025: ਪੰਜਾਬ ਦੀ ਹਾਰ ਤੋਂ ਬਾਅਦ ਪ੍ਰੀਤੀ ਜ਼ਿੰਟਾ ਨੇ ਤੋੜੀ ਚੁੱਪੀ, ਭਾਵੁਕ ਪੋਸਟ ਰਾਹੀਂ ਟੀਮ ਤੇ ਜਤਾਇਆ ਮਾਣ
ਸਿਹਤ ਵਿਭਾਗ ਵੱਲੋਂ ਜਾਰੀ ਅਧਿਕਾਰਿਕ ਅੰਕੜਿਆਂ ਅਨੁਸਾਰ, ਅੱਜ ਸੂਬੇ ‘ਚ ਕੋਰੋਨਾ ਦੇ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਵੇਲੇ ਪੰਜਾਬ ‘ਚ ਕੁੱਲ 18 ਐਕਟਿਵ ਕੋਰੋਨਾ ਮਰੀਜ਼ (Active Corona Cases in Punjab) ਹਨ। ਸੂਬੇ ਦੇ ਕੋਵਿਡ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ (Dr. Rajesh Bhaskar) ਨੇ ਦੱਸਿਆ ਕਿ ਇਹ 18 ਮਰੀਜ਼ਾਂ ਵਿੱਚੋਂ 11 ਮਰੀਜ਼ ਸਿਰਫ਼ ਲੁਧਿਆਣਾ ਜ਼ਿਲ੍ਹੇ ਦੇ ਹਨ, ਜੋ ਸੂਬੇ ਵਿੱਚ ਸਭ ਤੋਂ ਵੱਧ ਸੰਕ੍ਰਮਿਤ ਮਾਮਲੇ ਵਾਲਾ ਇਲਾਕਾ ਬਣ ਗਿਆ ਹੈ।
ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਗਈ ਹੈ, ਖਾਸ ਕਰਕੇ ਉਹਨਾਂ ਜਗ੍ਹਾਂ ਤੇ ਜਿੱਥੇ ਬੀਤੇ ਦਿਨੀਂ ਮਾਮਲਿਆਂ ‘ਚ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ – ਕਿਸਾਨਾਂ ਲਈ ਵੱਡੀ ਖ਼ਬਰ – ਅੱਜ ਤੋਂ ਪੰਜਾਬ ‘ਚ ਝੋਨੇ ਦੀ ਲਵਾਈ ਸ਼ੁਰੂ, ਬਿਜਲੀ ਸਿਪਲਾਈ ਲਈ ਕੀਤੇ ਖ਼ਾਸ ਪ੍ਰਬੰਧ
ਵਾਹਨ ਚਾਲਕਾਂ ਲਈ ਵੱਡੀ ਚੇਤਾਵਨੀ! ਹੁਣ ਟ੍ਰੈਫਿਕ ਪੁਲਿਸ ਮੋਬਾਇਲ ਨਾਲ ਹੀ ਕੱਟ ਰਹੀ ਹੈ ਚਲਾਨ
ਅੱਜ CM ਭਗਵੰਤ ਮਾਨ ਵੱਲੋਂ ਪੰਜਾਬੀਆਂ ਲਈ ਵੱਡੀ ਖੁਸ਼ਖ਼ਬਰੀ ! ਜਾਣੋ ਕੀ ਹੋ ਸਕਦਾ ਹੈ ਐਲਾਨ