IPL 2025: ਪੰਜਾਬ ਦੀ ਹਾਰ ਤੋਂ ਬਾਅਦ ਪ੍ਰੀਤੀ ਜ਼ਿੰਟਾ ਨੇ ਤੋੜੀ ਚੁੱਪੀ, ਭਾਵੁਕ ਪੋਸਟ ਰਾਹੀਂ ਟੀਮ ਤੇ ਜਤਾਇਆ ਮਾਣ

Punjab Mode
3 Min Read

ਭਾਵੇਂ IPL 2025 ਦੇ ਫਾਈਨਲ ਮੈਚ ਵਿੱਚ Punjab Kings (ਪੰਜਾਬ ਕਿੰਗਜ਼) ਨੂੰ 6 ਦੌੜਾਂ ਨਾਲ ਨਾਜ਼ੁਕ ਹਾਰ ਮਿਲੀ, ਪਰ ਟੀਮ ਦੀ ਸਹਿ-ਮਾਲਕਾ ਅਤੇ ਬਾਲੀਵੁੱਡ ਅਭਿਨੇਤਰੀ ਪ੍ਰੀਤੀ ਜ਼ਿੰਟਾ ਨੇ ਆਪਣੇ ਭਾਵਨਾਤਮਕ ਅਤੇ ਪ੍ਰੇਰਨਾਦਾਇਕ ਸੁਨੇਹੇ ਰਾਹੀਂ ਆਪਣੇ ਖਿਡਾਰੀਆਂ ਅਤੇ ਫੈਨਜ਼ ਦੇ ਦਿਲ ਜਿੱਤ ਲਏ ਹਨ।

ਉਸਨੇ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ Twitter) ‘ਤੇ ਆਪਣੀ ਟੀਮ ਦੀ ਪ੍ਰਸ਼ੰਸਾ ਕਰਦਿਆਂ ਲਿਖਿਆ ਕਿ ਭਾਵੇਂ ਨਤੀਜਾ ਉਹ ਨਹੀਂ ਸੀ ਜੋ ਉਮੀਦ ਕੀਤੀ ਗਈ ਸੀ, ਪਰ ਯਾਤਰਾ ਕਾਬਿਲ-ਏ-ਤਾਰੀਫ਼ ਰਹੀ।

ਪ੍ਰੀਤੀ ਜ਼ਿੰਟਾ ਨੇ ਲਿਖਿਆ – “ਯਾਤਰਾ ਸ਼ਾਨਦਾਰ ਸੀ!”

ਪੋਸਟ ਵਿੱਚ Preity Zinta (ਪ੍ਰੀਤੀ ਜ਼ਿੰਟਾ) ਨੇ ਲਿਖਿਆ:

“ਇਹ ਅਜਿਹਾ ਅੰਤ ਨਹੀਂ ਸੀ ਜਿਵੇਂ ਅਸੀਂ ਸੋਚਿਆ ਸੀ, ਪਰ ਇਹ ਯਾਤਰਾ ਰੋਮਾਂਚਕ, ਮਨੋਰੰਜਕ ਅਤੇ ਪ੍ਰੇਰਨਾਦਾਇਕ ਰਹੀ। ਮੈਂ ਸਾਡੀ ਨੌਜਵਾਨ ਟੀਮ ਤੇ ਸਾਰਿਆਂ ਦੀ ਦਿਖਾਈ ਹਿੰਮਤ ਅਤੇ ਜਜ਼ਬੇ ‘ਤੇ ਨਾਜ਼ ਮਹਿਸੂਸ ਕਰਦੀ ਹਾਂ। ਸਾਡੇ ਕਪਤਾਨ ਨੇ ਜੋ ਅਗਵਾਈ ਕੀਤੀ, ਅਤੇ ਭਾਰਤੀ ਅਨਕੈਪਡ ਖਿਡਾਰੀਆਂ ਨੇ ਜੋ ਦਬਦਬਾ ਬਣਾਇਆ, ਉਹ ਕਾਬਿਲ-ਏ-ਤਾਰੀਫ਼ ਸੀ।”

ਉਹਨੇ ਆਗੇ ਲਿਖਿਆ ਕਿ ਇਸ ਸੀਜ਼ਨ ਦੌਰਾਨ ਟੀਮ ਨੇ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ – ਜਿਵੇਂ ਕਿ ਸੱਟਾਂ, ਰਾਸ਼ਟਰੀ ਡਿਊਟੀ ਕਾਰਨ ਮੁੱਖ ਖਿਡਾਰੀਆਂ ਦੀ ਗੈਰਹਾਜ਼ਰੀ, ਘਰੇਲੂ ਮੈਚ ਦੂਜੇ ਰਾਜਾਂ ਵਿੱਚ ਹੋਣਾ, ਸਟੇਡੀਅਮ ਬੰਦ ਹੋਣਾ – ਪਰ ਟੀਮ ਨੇ ਹੌਂਸਲਾ ਨਹੀਂ ਹਾਰਿਆ।

ਇਹ ਵੀ ਪੜ੍ਹੋ – ਕਿਸਾਨਾਂ ਲਈ ਵੱਡੀ ਖ਼ਬਰ – ਅੱਜ ਤੋਂ ਪੰਜਾਬ ‘ਚ ਝੋਨੇ ਦੀ ਲਵਾਈ ਸ਼ੁਰੂ, ਬਿਜਲੀ ਸਿਪਲਾਈ ਲਈ ਕੀਤੇ ਖ਼ਾਸ ਪ੍ਰਬੰਧ

10 ਸਾਲਾਂ ਬਾਅਦ Punjab Kings ਸੀ ਸਿਖਰ ‘ਤੇ

ਪ੍ਰੀਤੀ ਨੇ ਇਸ ਗੱਲ ‘ਤੇ ਖੁਸ਼ੀ ਜਤਾਈ ਕਿ ਪੰਜਾਬ ਕਿੰਗਜ਼ ਲਗਭਗ ਇੱਕ ਦਹਾਕੇ ਬਾਅਦ IPL ਅੰਕ ਸੂਚੀ ‘ਚ ਟੌਪ ‘ਤੇ ਰਹੀ। ਟੀਮ ਨੇ ਆਪਣੀ ਪ੍ਰਦਰਸ਼ਨਕਾਰੀ ਯੋਗਤਾ ਸਾਬਤ ਕਰਦਿਆਂ ਫਾਈਨਲ ਤੱਕ ਪਹੁੰਚ ਬਣਾਈ, ਜੋ ਕਿ ਸਾਲਾਂ ਬਾਅਦ ਫੈਨਜ਼ ਲਈ ਇੱਕ ਵੱਡੀ ਉਪਲਬਧੀ ਸੀ।

“ਕੰਮ ਅੱਧਾ ਹੋਇਆ, ਅਗਲੇ ਸਾਲ ਵਾਪਸ ਆਵਾਂਗੇ” – Preity Zinta

ਆਪਣੀ ਪੋਸਟ ਦੇ ਅੰਤ ਵਿੱਚ, ਪ੍ਰੀਤੀ ਜ਼ਿੰਟਾ ਨੇ ਹਰ ਖਿਡਾਰੀ, ਸਹਾਇਕ ਸਟਾਫ ਅਤੇ ਸਭ ਤੋਂ ਵੱਧ Punjab Kings ਦੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ:

“ਤੁਸੀਂ ਸਾਡਾ ਸੱਚਾ ਸਮਰਥਨ ਹੋ। ਜੋ ਕੁਝ ਅਸੀਂ ਹਾਸਲ ਕੀਤਾ, ਉਹ ਤੁਹਾਡੀ ਵਜ੍ਹਾ ਨਾਲ ਸੰਭਵ ਹੋਇਆ। ਮੈਂ ਵਾਅਦਾ ਕਰਦੀ ਹਾਂ ਕਿ ਅਸੀਂ ਵਾਪਸ ਆਵਾਂਗੇ, ਕਿਉਂਕਿ ਅਜੇ ਕੰਮ ਅੱਧਾ ਹੋਇਆ ਹੈ।”

ਉਹਨੇ ਫੈਨਜ਼ ਨੂੰ ਅਗਲੇ ਸਾਲ ਸਟੇਡੀਅਮ ਵਿੱਚ ਮਿਲਣ ਦਾ ਸੰਕੇਤ ਦਿੱਤਾ ਅਤੇ ਆਪਣੇ ਪਿਆਰ ਨਾਲ ਸਾਰਿਆਂ ਦਾ ਧੰਨਵਾਦ ਕੀਤਾ।

IPL 2025 ਦੇ ਫਾਈਨਲ ਵਿੱਚ ਹਾਰ ਦੇ ਬਾਵਜੂਦ, Punjab Kings ਨੇ ਜੋ ਦਿਲਾਂ ‘ਤੇ ਰਾਜ ਕੀਤਾ, ਉਹ ਇਸ ਪੋਸਟ ਰਾਹੀਂ ਸਾਫ਼ ਹੋ ਜਾਂਦਾ ਹੈ। Preity Zinta ਵਲੋਂ ਟੀਮ ਦੇ ਜਜ਼ਬੇ, ਪ੍ਰਦਰਸ਼ਨ ਅਤੇ ਸਹਿਯੋਗੀਆਂ ਦੀ ਜੋ ਤਾਰੀਫ਼ ਕੀਤੀ ਗਈ, ਉਹ ਸਾਰੇ ਪ੍ਰਸ਼ੰਸਕਾਂ ਲਈ ਵੀ ਇੱਕ ਮਾਣ ਵਾਲੀ ਗੱਲ ਹੈ। ਹੁਣ ਅਗਲੇ ਸੀਜ਼ਨ ਦੀ ਉਡੀਕ ਹੈ, ਜਦੋਂ ਇਹ ਟੀਮ ਨਵੇਂ ਉਮੀਦਾਂ ਅਤੇ ਨਵੇਂ ਲਕੜਾਂ ਨਾਲ ਵਾਪਸੀ ਕਰੇਗੀ।

ਇਹ ਵੀ ਪੜ੍ਹੋ – ਵਾਹਨ ਚਾਲਕਾਂ ਲਈ ਵੱਡੀ ਚੇਤਾਵਨੀ! ਹੁਣ ਟ੍ਰੈਫਿਕ ਪੁਲਿਸ ਮੋਬਾਇਲ ਨਾਲ ਹੀ ਕੱਟ ਰਹੀ ਹੈ ਚਲਾਨ

Share this Article
Leave a comment