ਮਾਨਸੂਨ 2025: ਪੰਜਾਬ ‘ਚ ਕਦੋ ਪਹੁੰਚ ਸਕਦਾ ਮਾਨਸੂਨ, IMD ਵੱਲੋਂ ਭਾਰੀ ਮੀਂਹ ਦੀ ਚੇਤਾਵਨੀ। ..ਜਾਣੋ ਪੂਰੀ ਖ਼ਬਰ

Punjab Mode
3 Min Read

Monsoon in Punjab 2025 ਦੇਸ਼ ਭਰ ਵਿੱਚ ਮੌਸਮ ਨੇ ਆਪਣਾ ਰੁੱਖ ਬਦਲਣਾ ਸ਼ੁਰੂ ਕਰ ਦਿੱਤਾ ਹੈ। ਕੇਰਲ ਦੇ ਤੱਟਵਰਤੀ ਇਲਾਕਿਆਂ ਵਿੱਚ ਮਾਨਸੂਨ ਦੀ ਆਮਦ ਤੋਂ ਪਹਿਲਾਂ ਹੀ ਦੱਖਣੀ ਭਾਰਤ ਵਿੱਚ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਤੋਂ ਨਮੀ ਵਾਲੀਆਂ ਹਵਾਵਾਂ ਨੇ ਤੇਜ਼ੀ ਨਾਲ ਉੱਤਰ ਵੱਲ ਰੁਖ ਕਰ ਲਿਆ ਹੈ। ਇਨ੍ਹਾਂ ਹਵਾਵਾਂ ਦੇ ਪ੍ਰਭਾਵ ਕਾਰਨ ਹੁਣ ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਵੀ ਮੀਂਹ ਦੀ ਸੰਭਾਵਨਾ ਬਣ ਰਹੀ ਹੈ।

ਅਗਲੇ 3 ਦਿਨ ਪੰਜਾਬ ‘ਚ ਭਾਰੀ ਮੀਂਹ ਦੀ ਚੇਤਾਵਨੀ
Punjab Rain Update ਮੌਸਮ ਵਿਭਾਗ ਅਨੁਸਾਰ, ਪੰਜਾਬ ਵਿਚ ਅਗਲੇ 2-3 ਦਿਨ ਭਾਰੀ ਮੀਂਹ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਹ ਮੀਂਹ ਮਾਨਸੂਨ ਦੀ ਆਮਦ ਤੋਂ ਪਹਿਲਾਂ ਦੀ ਪ੍ਰੀ-ਮੌਨਸੂਨ ਬਾਰਿਸ਼ ਹੋ ਸਕਦੀ ਹੈ, ਜੋ ਕਿ ਖੇਤੀਬਾੜੀ ਅਤੇ ਪਾਣੀ ਦੀ ਸਪਲਾਈ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ।

ਮਾਨਸੂਨ ਆਉਣ ਦੀ ਸੰਭਾਵਿਤ ਤਾਰੀਖ
ਆਮ ਤੌਰ ‘ਤੇ ਮਾਨਸੂਨ 30 ਜੂਨ ਤੋਂ 5 ਜੁਲਾਈ ਤੱਕ ਪੰਜਾਬ ਵਿੱਚ ਪਹੁੰਚਦਾ ਹੈ, ਪਰ ਇਸ ਵਾਰ ਇਹ ਆਪਣੇ ਨਿਰਧਾਰਤ ਸਮੇਂ ਤੋਂ ਜਲਦੀ ਆ ਸਕਦਾ ਹੈ। ਖਬਰਾਂ ਅਨੁਸਾਰ, ਮਾਨਸੂਨ 25 ਤੋਂ 30 ਜੂਨ ਵਿਚਕਾਰ ਬਠਿੰਡਾ ਜਾਂ ਫਿਰੋਜ਼ਪੁਰ ਇਲਾਕਿਆਂ ਵਿਚ ਦਾਖਲ ਹੋ ਸਕਦਾ ਹੈ। ਉਸ ਤੋਂ ਬਾਅਦ ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਵਰਗੇ ਸ਼ਹਿਰਾਂ ਵਿੱਚ 5 ਜੁਲਾਈ ਤੱਕ ਮਾਨਸੂਨ ਦੀ ਬਾਰਿਸ਼ ਸ਼ੁਰੂ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ – ਸਰਕਾਰੀ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ: ਛੁੱਟੀਆਂ ਬਾਰੇ ਸਰਕਾਰ ਦਾ ਨਵਾਂ ਫੈਸਲਾ

ਭਾਰਤੀ ਮੌਸਮ ਵਿਭਾਗ ਦੀ ਤਾਜ਼ਾ ਅੱਪਡੇਟ
ਭਾਰਤੀ ਮੌਸਮ ਵਿਭਾਗ (IMD) ਅਨੁਸਾਰ, ਮਾਨਸੂਨ 2025 ਆਪਣੇ ਨਿਰਧਾਰਤ ਸਮੇਂ ਤੋਂ 5 ਦਿਨ ਪਹਿਲਾਂ, 27 ਮਈ ਨੂੰ ਕੇਰਲ ਵਿੱਚ ਦਾਖਲ ਹੋ ਸਕਦਾ ਹੈ। IMD ਅਨੁਸਾਰ, 18 ਤੋਂ 24 ਮਈ ਦੌਰਾਨ ਕੇਰਲ, ਗੋਆ, ਕੋਂਕਣ ਅਤੇ ਕਰਨਾਟਕ ਦੇ ਤੱਟੀ ਇਲਾਕਿਆਂ ਵਿਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਦੱਖਣੀ ਭਾਰਤ ਵਿੱਚ ਮਾਨਸੂਨ ਦੀ ਤੇਜ਼ ਰਫ਼ਤਾਰ
ਯੂਨਾਈਟਿਡ ਕਿੰਗਡਮ ਦੀ ਰੀਡਿੰਗ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਅਨੁਸਾਰ, ਮਾਨਸੂਨ ਆਮ ਤਰੀਕਿਆਂ ਤੋਂ ਪਹਿਲਾਂ ਹੀ ਅੰਡੇਮਾਨ, ਨਿਕੋਬਾਰ ਅਤੇ ਸ਼੍ਰੀਲੰਕਾ ਖੇਤਰ ਨੂੰ ਕਵਰ ਕਰ ਚੁੱਕਾ ਹੈ। ਮੌਸਮ ਵਿਭਾਗ ਦੇ ਅਨੁਸਾਰ, ਮਾਨਸੂਨ 31 ਮਈ ਤੋਂ ਪਹਿਲਾਂ ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪਹੁੰਚ ਜਾਵੇਗਾ।

ਮਾਨਸੂਨ 2025 ਦੀ ਰਫ਼ਤਾਰ ਅਤੇ ਰੁਝਾਨ ਨੂੰ ਦੇਖਦਿਆਂ ਲੱਗਦਾ ਹੈ ਕਿ ਇਸ ਵਾਰ ਪੰਜਾਬ ਵਿੱਚ ਮਾਨਸੂਨ ਜਲਦੀ ਪਹੁੰਚੇਗਾ। ਕਿਸਾਨਾਂ, ਪਾਣੀ ਪ੍ਰਬੰਧਨ ਅਤੇ ਮੌਸਮ ਪ੍ਰੇਮੀਆਂ ਲਈ ਇਹ ਵੱਡੀ ਖ਼ਬਰ ਹੈ। ਆਮ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਮੌਸਮ ਵਿਭਾਗ ਦੀਆਂ ਤਾਜ਼ਾ ਅੱਪਡੇਟਾਂ ‘ਤੇ ਨਜ਼ਰ ਬਣਾਈ ਰੱਖਣ।

ਇਹ ਵੀ ਪੜ੍ਹੋ – ਕੈਨੇਡਾ PR ਦੇ ਨਾਂ ‘ਤੇ 30 ਲੱਖ ਤੋਂ ਵੱਧ ਦੀ ਠੱਗੀ, ਲੁਧਿਆਣਾ ਵਿੱਚ ਦੋ ਟ੍ਰੈਵਲ ਏਜੰਟਾਂ ਖ਼ਿਲਾਫ਼ ਧੋਖਾਧੜੀ ਦਾ ਕੇਸ

Share this Article
Leave a comment