Earthquake in Punjab Today: ਪੰਜਾਬ ’ਚ ਭੂਚਾਲ ਦੇ ਤੀਬਰ ਝਟਕੇ, ਡਰੇ ਹੋਏ ਲੋਕ ਨਿਕਲੇ ਘਰਾਂ ਤੋਂ ਬਾਹਰ

Punjab Mode
3 Min Read

Earthquake in Punjab: ਭੂਚਾਲ ਦੇ ਝਟਕਿਆਂ ਨਾਲ ਕੰਪਿਆ ਉੱਤਰੀ ਭਾਰਤ

Punjabi latest news: ਅੱਜ ਦੁਪਹਿਰ 12:20 ਵਜੇ ਦੇ ਕਰੀਬ ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਉੱਤਰੀ ਭਾਰਤ ਦੇ ਕਈ ਹਿੱਸਿਆਂ ’ਚ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ’ਤੇ ਇਸ ਭੂਚਾਲ ਦੀ ਤੀਬਰਤਾ 5.8 ਦਰਜ ਕੀਤੀ ਗਈ। ਝਟਕਿਆਂ ਦੀ ਗੰਭੀਰਤਾ ਕਾਰਨ ਲੋਕ ਡਰ ਦੇ ਮਾਰੇ ਆਪਣੇ ਘਰਾਂ ਅਤੇ ਦਫਤਰਾਂ ਤੋਂ ਬਾਹਰ ਨਿਕਲ ਆਏ।

ਭੂਚਾਲ ਦਾ ਕੇਂਦਰ ਅਫਗਾਨਿਸਤਾਨ – ਕੋਈ ਨੁਕਸਾਨ ਨਹੀਂ

ਜਾਣਕਾਰੀ ਮੁਤਾਬਕ, ਭੂਚਾਲ ਦਾ ਕੇਂਦਰੀ ਬਿੰਦੂ ਅਫਗਾਨਿਸਤਾਨ (Afghanistan) ਦੇ ਨੇੜਲੇ ਖੇਤਰ ’ਚ ਸੀ। ਰਾਸ਼ਟਰੀ ਭੂਚਾਲ ਵਿਭਾਗ ਦੇ ਅਨੁਸਾਰ ਇਹ ਭੂਚਾਲ 94 ਕਿਲੋਮੀਟਰ ਦੀ ਡੂੰਘਾਈ ’ਤੇ ਆਇਆ ਸੀ। ਹਾਲਾਂਕਿ ਇਸ ਘਟਨਾ ਵਿੱਚ ਹੁਣ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ

ਉੱਤਰੀ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿੱਚ ਮਹਿਸੂਸ ਹੋਏ ਝਟਕੇ

ਇਹ ਭੂਚਾਲ ਇਸਲਾਮਾਬਾਦ, ਲਾਹੌਰ, ਖੈਬਰ ਪਖਤੂਨਖਵਾ, ਗਿਲਗਿਤ-ਬਾਲਟਿਸਤਾਨ ਨਾਲ-ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮਹਿਸੂਸ ਕੀਤਾ ਗਿਆ। ਲੋਕ ਹੜਬੜਾਹਟ ’ਚ ਘਰਾਂ ਤੋਂ ਬਾਹਰ ਆ ਗਏ ਤੇ ਕਈ ਥਾਵਾਂ ’ਤੇ ਅਫ਼ਰਾਤਫ਼ਰੀ ਦੇ ਦ੍ਰਿਸ਼ ਦਿਖਾਈ ਦਿੱਤੇ।

ਇਹ ਵੀ ਪੜ੍ਹੋ – ਤੂਫ਼ਾਨ ਅਤੇ ਮੀਂਹ ਨਾਲ ਪੰਜਾਬ ਵਿੱਚ ਭਾਰੀ ਨੁਕਸਾਨ ! ਮੌਸਮ ਵਿਭਾਗ ਵੱਲੋਂ 48 ਘੰਟਿਆਂ ਲਈ ਕੀਤਾ ਜਾਰੀ ਅਲਰਟ

ਅੱਜ ਸਵੇਰੇ ਆਸਾਮ ’ਚ ਵੀ ਆਇਆ ਸੀ Earthquake

ਇਸ ਤੋਂ ਪਹਿਲਾਂ, ਅੱਜ ਸਵੇਰੇ ਸੱਤ ਵੱਜ ਕੇ 38 ਮਿੰਟ ਉੱਤੇ ਅਸਾਮ ਦੇ ਨਾਗਾਊਂ (Nagau, Assam) ਖੇਤਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ 2.9 ਰਿਕਟਰ ਸਕੇਲ ’ਤੇ ਦਰਜ ਕੀਤੀ ਗਈ। ਇਥੇ ਵੀ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਮਿਲੀ।

ਇੱਕ ਹਫ਼ਤੇ ਵਿੱਚ ਤੀਜਾ ਵੱਡਾ ਭੂਚਾਲ – ਭਵਿੱਖ ’ਚ ਹੋ ਸਕਦੀ ਚਿੰਤਾ

ਇਹ ਭੂਚਾਲ ਇੱਕ ਹਫ਼ਤੇ ਦੌਰਾਨ ਤੀਜੀ ਵਾਰ ਆਇਆ ਹੈ, ਜਿਸ ਕਾਰਨ ਲੋਕਾਂ ਵਿੱਚ ਚਿੰਤਾ ਵਧੀ ਹੈ। ਇਸ ਤੋਂ ਪਹਿਲਾਂ:

  • 12 ਅਪ੍ਰੈਲ ਨੂੰ 5.5 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਦਾ ਕੇਂਦਰ ਰਾਵਲਪਿੰਡੀ ਤੋਂ 60 ਕਿਲੋਮੀਟਰ ਉੱਤਰ-ਪੱਛਮ ਵਿੱਚ ਸੀ।
  • 16 ਅਪ੍ਰੈਲ ਨੂੰ ਹਿੰਦੂਕੁਸ਼ ਖੇਤਰ ਵਿੱਚ 5.6 ਤੀਬਰਤਾ ਦਾ ਹੋਰ ਭੂਚਾਲ ਦਰਜ ਕੀਤਾ ਗਿਆ।

ਭੂ-ਵਿਗਿਆਨਕ ਤੌਰ ‘ਤੇ Pakistan ਹਮੇਸ਼ਾ ਰਹਿੰਦਾ ਹੈ ਭੂਚਾਲ ਦੀ ਚਪੇਟ ‘ਚ

ਮਾਹਿਰਾਂ ਅਨੁਸਾਰ, ਭਾਰਤੀ ਅਤੇ ਯੂਰੇਸ਼ੀਅਨ ਟੈਕਟੋਨਿਕ ਪਲੇਟਾਂ (Tectonic Plates) ਦੀ ਟਕਰਾਉਣ ਕਾਰਨ ਇਹ ਖੇਤਰ ਭੂਚਾਲ ਲਈ ਸਰਗਰਮ ਮੰਨਿਆ ਜਾਂਦਾ ਹੈ। ਛੋਟੇ ਭੂਚਾਲਾਂ ਰਾਹੀਂ ਟੈਕਟੋਨਿਕ ਪਲੇਟਾਂ ਵਿੱਚ ਇਕੱਠੀ ਹੋਈ ਊਰਜਾ ਨਿਕਲਦੀ ਰਹਿੰਦੀ ਹੈ, ਜਿਸ ਨਾਲ ਵੱਡੇ ਭੂਚਾਲਾਂ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ। ਪਰ, ਵਾਰ-ਵਾਰ ਆ ਰਹੇ earthquakes ਨੇ ਲੋਕਾਂ ਦੇ ਮਨ ਵਿੱਚ ਡਰ ਪੈਦਾ ਕਰ ਦਿੱਤਾ ਹੈ।

Share this Article
Leave a comment