Harcharan Singh Bhullar latest news: ਰਿਸ਼ਵਤਖੋਰੀ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਸਾਬਕਾ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ (Harcharan Singh Bhullar) ਦੇ ਮਾਮਲੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ।
ਇਸ ਕੇਸ ਵਿੱਚ ਹੁਣ ਸੀਬੀਆਈ (CBI) ਦੀ ਜਾਂਚ ਦੀ ਜਦੋਜਹਦ ਹੋਰ ਤੇਜ਼ ਹੋ ਗਈ ਹੈ ਅਤੇ ਕਈ ਹੋਰ ਪੁਲਿਸ ਅਧਿਕਾਰੀ ਵੀ ਏਜੰਸੀ ਦੇ ਰਾਡਾਰ ‘ਤੇ ਆ ਚੁੱਕੇ ਹਨ।
ਸੀਬੀਆਈ ਨੇ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਦੇ ਰਿਮਾਂਡ ਦੀ ਮੰਗ ਕੀਤੀ
ਜਾਣਕਾਰੀ ਅਨੁਸਾਰ, ਸੀਬੀਆਈ ਨੇ ਅੱਜ ਵਿਸ਼ੇਸ਼ ਅਦਾਲਤ ਵਿੱਚ ਅਰਜ਼ੀ ਦਾਇਰ ਕਰਦੇ ਹੋਏ ਵਿਚੋਲੇ ਕ੍ਰਿਸ਼ਨੂ ਸ਼ਾਰਦਾ (Krishnu Sharda) ਲਈ 12 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਹੈ।
ਇਸ ਅਰਜ਼ੀ ‘ਤੇ ਹੁਣ ਕੱਲ੍ਹ ਸੁਣਵਾਈ ਹੋਵੇਗੀ।
16 ਅਕਤੂਬਰ ਨੂੰ ਹੋਈ ਸੀ ਗ੍ਰਿਫ਼ਤਾਰੀ
ਯਾਦ ਰਹੇ ਕਿ ਸੀਬੀਆਈ ਨੇ 16 ਅਕਤੂਬਰ ਨੂੰ ਸਾਬਕਾ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਅਤੇ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਨੂੰ ਗ੍ਰਿਫ਼ਤਾਰ ਕੀਤਾ ਸੀ।
ਗ੍ਰਿਫ਼ਤਾਰੀ ਤੋਂ ਇੱਕ ਦਿਨ ਬਾਅਦ, ਦੋਵਾਂ ਨੂੰ ਨਿਆਂਇਕ ਹਿਰਾਸਤ ਵਿੱਚ ਬੁੜੈਲ ਜੇਲ੍ਹ ਭੇਜ ਦਿੱਤਾ ਗਿਆ ਸੀ।
ਉਸ ਸਮੇਂ ਸੀਬੀਆਈ ਨੇ ਦੋਵਾਂ ਦਾ ਰਿਮਾਂਡ ਨਹੀਂ ਮੰਗਿਆ ਸੀ, ਪਰ ਹੁਣ ਜਾਂਚ ‘ਚ ਕਈ ਨਵੇਂ ਤੱਥ ਸਾਹਮਣੇ ਆਉਣ ਕਾਰਨ ਇਹ ਕਦਮ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ– Breaking: ਪੰਜਾਬ ’ਚ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ, ਪਹਿਲੇ ਸਥਾਨ ’ਤੇ ਇਹ ਜ਼ਿਲ੍ਹਾ
ਵਿਚੋਲੇ ਦੀ ਭੂਮਿਕਾ ‘ਤੇ ਗਹਿਰੀ ਜਾਂਚ ਸ਼ੁਰੂ
ਸੂਤਰਾਂ ਮੁਤਾਬਕ, ਸੀਬੀਆਈ ਹੁਣ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਸ਼ਾਰਦਾ ਨੇ ਪਹਿਲਾਂ ਵੀ ਕਈ ਸੀਨੀਅਰ ਅਧਿਕਾਰੀਆਂ ਅਤੇ ਪ੍ਰਭਾਵਸ਼ਾਲੀ ਹਸਤੀਆਂ ਲਈ ਕੰਮ ਕੀਤਾ ਸੀ।
ਇਹੀ ਕਾਰਨ ਹੈ ਕਿ ਸੀਬੀਆਈ ਹੁਣ ਉਸਦਾ ਰਿਮਾਂਡ ਲੈ ਕੇ ਪੁੱਛਗਿੱਛ ਸ਼ੁਰੂ ਕਰਨ ਜਾ ਰਹੀ ਹੈ, ਤਾਂ ਜੋ ਹੋਰ ਸਬੂਤ ਅਤੇ ਸਬੰਧਤ ਨਾਮ ਸਾਹਮਣੇ ਆ ਸਕਣ।
ਸੀਬੀਆਈ ਜਾਂਚ ਤੋਂ ਹੋ ਸਕਦੇ ਵੱਡੇ ਖੁਲਾਸੇ
ਜਿਵੇਂ ਜਿਵੇਂ ਜਾਂਚ ਅੱਗੇ ਵਧ ਰਹੀ ਹੈ, ਤਿਵੇਂ ਸੀਬੀਆਈ ਵੱਲੋਂ ਹੋਰ ਨਵੇਂ ਖੁਲਾਸੇ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ।
ਭਰੋਸੇਯੋਗ ਸਰੋਤਾਂ ਦਾ ਮੰਨਣਾ ਹੈ ਕਿ ਇਹ ਮਾਮਲਾ ਸਿਰਫ਼ ਇਕ ਵਿਅਕਤੀ ਤੱਕ ਸੀਮਤ ਨਹੀਂ, ਬਲਕਿ ਇਸ ‘ਚ ਹੋਰ ਉੱਚ ਅਧਿਕਾਰੀ ਵੀ ਸ਼ਾਮਲ ਹੋ ਸਕਦੇ ਹਨ।
ਇਹ ਵੀ ਪੜ੍ਹੋ –
ਤਰਨਤਾਰਨ ਜ਼ਿਮਨੀ ਚੋਣਾਂ: ਭਗਵੰਤ ਮਾਨ ਦਾ ਰੋਡ ਸ਼ੋਅ, ਹੜ੍ਹ ਪੀੜਤ ਕਿਸਾਨਾਂ ਲਈ ਵੱਡਾ ਐਲਾਨ
ਰਿਸਰਚ ਦਾ ਵੱਡਾ ਖੁਲਾਸਾ — ਇਨ੍ਹਾਂ ਦੋ ਬਲੱਡ ਗਰੁੱਪ ਵਾਲਿਆਂ ਦਾ ਦਿਮਾਗ ਚਲਦਾ ਹੈ ਕੰਪਿਊਟਰ ਨਾਲੋਂ ਤੇਜ਼!
ਦੀਵਾਲੀ ਤੋਂ ਪਹਿਲਾਂ ਮਾਨ ਸਰਕਾਰ ਦਾ ਵੱਡਾ ਤੋਹਫ਼ਾ: ਕਰਮਚਾਰੀਆਂ ਲਈ ₹10,000 ਬਿਨਾਂ ਵਿਆਜ ਪੇਸ਼ਗੀ