ਪੰਜਾਬ ‘ਚ ਬੱਸ ਕਰਮਚਾਰੀਆਂ ਦੀ ਹੜਤਾਲ, ਯਾਤਰੀਆਂ ਲਈ ਆਈ ਵੱਡੀ ਖ਼ਬਰ
Bus strike in punjab: ਪੰਜਾਬ ਦੇ ਬੱਸ ਕਰਮਚਾਰੀ ਯੂਨੀਅਨ ਨੇ ਯਾਤਰੀਆਂ ਨੂੰ ਪ੍ਰਭਾਵਤ ਕਰ ਸਕਦੀ ਇੱਕ ਵੱਡੀ ਹੜਤਾਲ ਦਾ ਐਲਾਨ ਕੀਤਾ ਹੈ। ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਦੀਆਂ ਵੱਖ-ਵੱਖ ਯੂਨੀਅਨਾਂ ਨੇ 3 ਅਪ੍ਰੈਲ ਨੂੰ ਸੂਬੇ ਭਰ ਦੇ ਬੱਸ ਅੱਡਿਆਂ ਨੂੰ 2 ਘੰਟਿਆਂ ਲਈ ਬੰਦ ਰੱਖਣ ਦਾ ਫੈਸਲਾ ਲਿਆ ਹੈ।
ਕੱਚੇ ਕਰਮਚਾਰੀਆਂ ਵੱਲੋਂ ਹੜਤਾਲ ਦੀ ਚੇਤਾਵਨੀ
ਯੂਨੀਅਨ ਨੇ ਇਸ ਹੜਤਾਲ ਨੂੰ ਹੋਰ ਅੱਗੇ ਵਧਾਉਂਦੇ ਹੋਏ 6, 7 ਅਤੇ 8 ਅਪ੍ਰੈਲ ਨੂੰ ਪੂਰੀ ਤਰ੍ਹਾਂ ਬੱਸ ਸਰਵਿਸ ਬੰਦ ਕਰਨ ਦੀ ਚੇਤਾਵਨੀ ਦਿੱਤੀ ਹੈ। ਬੱਸ ਅੱਡਿਆਂ ‘ਤੇ ਕੰਮ ਕਰ ਰਹੇ ਆਰਜ਼ੀ ਕਰਮਚਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਨਵੇਂ ਬਜਟ ਵਿੱਚ ਉਨ੍ਹਾਂ ਦੀ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਦੀ ਮੁੱਖ ਮੰਗ ਇਹ ਹੈ ਕਿ ਉਨ੍ਹਾਂ ਨੂੰ ਸਥਾਈ ਤੌਰ ‘ਤੇ ਨੌਕਰੀ ਦਿੱਤੀ ਜਾਵੇ।
ਇਹ ਵੀ ਪੜ੍ਹੋ – ਪੰਜਾਬੀਆਂ ਲਈ ਵੱਡੀ ਖ਼ੁਸ਼ਖ਼ਬਰੀ! ਦਿੱਲੀ-ਅੰਮ੍ਰਿਤਸਰ ਐਕਸਪ੍ਰੈੱਸਵੇਅ ਨੂੰ ਲੈ ਕੇ ਗਡਕਰੀ ਨੇ ਕੀਤਾ ਵੱਡਾ ਐਲਾਨ!
ਯੂਨੀਅਨ ਦੇ ਆਗੂਆਂ ਨੇ ਸਰਕਾਰ ‘ਤੇ ਲਾਏ ਇਲਜ਼ਾਮ
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਕੰਟਰੈਕਟ ਵਰਕਰਜ਼ ਯੂਨੀਅਨ ਦੇ ਆਗੂ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੀਆਂ ਸਰਕਾਰਾਂ ਨਾਲ ਵੀ ਕਈ ਵਾਰ ਗੱਲਬਾਤ ਕੀਤੀ, ਪਰ ਹਮੇਸ਼ਾ ਖਾਲੀ ਹੱਥ ਰਹੇ। ਹੁਣ ਦੀ ਸਰਕਾਰ ਨੇ ਵੀ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਨੇ ਹੜਤਾਲ ਦਾ ਫੈਸਲਾ ਕੀਤਾ।
10 ਹਜ਼ਾਰ ਨਵੀਆਂ ਬੱਸਾਂ ਦੀ ਮੰਗ
ਇਸ ਹੜਤਾਲ ਦੇ ਹਿੱਸੇ ਵਜੋਂ, ਯੂਨੀਅਨ ਨੇ ਪੰਜਾਬ ਸਰਕਾਰ ਕੋਲੋਂ 10,000 ਨਵੀਆਂ ਬੱਸਾਂ ਦੀ ਖ਼ਰੀਦ ਕਰਨ ਦੀ ਮੰਗ ਵੀ ਕੀਤੀ ਹੈ, ਤਾਂ ਜੋ ਯਾਤਰੀਆਂ ਨੂੰ ਵਧੀਆ ਸਹੂਲਤਾਂ ਮਿਲ ਸਕਣ।
ਜੇਕਰ ਇਹ ਹੜਤਾਲ ਲੰਬੀ ਚੱਲਦੀ ਹੈ, ਤਾਂ ਪੰਜਾਬ ਦੇ ਆਮ ਯਾਤਰੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ –
- ਤੇਜ਼ ਮੀਂਹ ਅਤੇ ਹਵਾਵਾਂ ਦੀ ਚਿਤਾਵਨੀ: 14 ਮਾਰਚ ਤੱਕ ਭਾਰੀ ਮੀਂਹ, ਅੱਜ ਸ਼ਾਮ ਤੋਂ ਇਹਨਾਂ ਇਲਾਕਿਆਂ ‘ਚ ਅਲਰਟ!
- ਜਲੰਧਰ ‘ਚ ਨਸ਼ਾ ਮੁਕਤ ਸ਼ਹਿਰ ਦੀ ਤਿਆਰੀ – ਪੁਲਿਸ ਕਮਿਸ਼ਨਰ ਦੇ ਨਵੇਂ ਸਖ਼ਤ ਨਿਰਦੇਸ਼!
- ਮਜੀਠੀਆ ਨੂੰ SIT ਵੱਲੋਂ ਮੁੜ ਸਮਨ – ਡਰੱਗ ਰੈਕੇਟ ਮਾਮਲੇ ਵਿੱਚ ਨਵਾਂ ਮੋੜ!
- ਘੋੜਿਆਂ, ਗਧਿਆਂ ਅਤੇ ਖੱਚਰਾਂ ਲਈ ਮੁਫ਼ਤ ਟੈਟਨਸ ਟੀਕਾਕਰਨ – ਪੰਜਾਬ ਸਰਕਾਰ ਦੀ ਵੱਡੀ ਘੋਸ਼ਣਾ!