CM ਬਦਲਣ ਦੀਆਂ ਚਰਚਾਵਾਂ ‘ਤੇ ਭਗਵੰਤ ਮਾਨ ਦਾ ਵੱਡਾ ਬਿਆਨ – ਸਚਾਈ ਆਈ ਸਾਹਮਣੇ!

Punjab Mode
2 Min Read

ਭਗਵੰਤ ਮਾਨ ਨੇ ਸੀਐੱਮ ਅਹੁਦੇ ਬਦਲਣ ਬਾਰੇ ਦਿੱਤਾ ਵੱਡਾ ਬਿਆਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਐੱਮ ਅਹੁਦੇ ਬਦਲਣ ਬਾਰੇ ਚੱਲ ਰਹੀਆਂ ਚਰਚਾਵਾਂ ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਇਨ੍ਹਾਂ ਖ਼ਬਰਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ “ਸੀਐੱਮ ਬਦਲਣ ਦੀ ਚਰਚਾ ਸਿਰਫ਼ ਅਫ਼ਵਾਹ ਹੈ।”

ਭਗਵੰਤ ਮਾਨ ਨੇ ਆਗੇ ਕਿਹਾ, “ਕੀ ਇਸ ਤਰ੍ਹਾਂ ਦੀ ਗੱਲ ਹੋ ਸਕਦੀ ਹੈ? ਇਹ ਸਿਰਫ਼ ਅਜਿਹੀਆਂ ਅਫ਼ਵਾਹਾਂ ਹਨ, ਜੋ ਜਾਣਬੁੱਝ ਕੇ ਫੈਲਾਈਆਂ ਜਾ ਰਹੀਆਂ ਹਨ।”

ਕੇਜਰੀਵਾਲ ਦੇ ਸੀਐੱਮ ਬਣਨ ਦੀ ਚਰਚਾ ‘ਤੇ ਮਾਨ ਦਾ ਜਵਾਬ

ਇਹ ਸਵਾਲ ਮੁੱਖ ਮੰਤਰੀ ਨੂੰ ਇਸ ਗੱਲ ਨੂੰ ਲੈ ਕੇ ਪੁੱਛਿਆ ਗਿਆ ਕਿ ਕੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਨਵੇਂ ਸੀਐੱਮ ਬਣ ਸਕਦੇ ਹਨ? ਇਸ ‘ਤੇ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਇੱਕ ਵਾਰ ਫਿਰ ਜ਼ੋਰ ਦੇ ਕੇ ਕਿਹਾ ਕਿ “ਇਹ ਸਿਰਫ਼ ਅਜਿਹੀਆਂ ਅਫ਼ਵਾਹਾਂ ਹਨ, ਜੋ ਉਹਨਾਂ ਲੋਕਾਂ ਵੱਲੋਂ ਫੈਲਾਈਆਂ ਜਾ ਰਹੀਆਂ ਹਨ, ਜੋ ਮੈਨੂੰ ਪਸੰਦ ਨਹੀਂ ਕਰਦੇ।”

ਮਾਨ ਨੇ ਸਾਫ਼ ਕਿਹਾ ਕਿ ਉਨ੍ਹਾਂ ਦੀ ਨੇਤ੍ਰਤਵ ਵਾਲੀ ਸਰਕਾਰ ਪੰਜਾਬ ਵਿੱਚ ਪੂਰੀ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ, ਅਤੇ ਅਜਿਹੀਆਂ ਗਲਾਂ ਸਿਰਫ਼ ਭਰਮ ਪੈਦਾ ਕਰਨ ਦੀ ਕੋਸ਼ਿਸ਼ ਹਨ।

Share this Article
Leave a comment