ਬਠਿੰਡਾ ’ਚ 17.7 ਗ੍ਰਾਮ ਚਿੱਟੇ ਸਮੇਤ ਮਹਿਲਾ ਕਾਂਸਟੇਬਲ ਗ੍ਰਿਫ਼ਤਾਰ, IG ਨੇ ਕਿਹਾ– ਨੌਕਰੀ ਤੋਂ ਕੱਢਿਆ ਗਿਆ

Punjab Mode
2 Min Read

lady police constable arrested with herion: ਪੰਜਾਬ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਬਠਿੰਡਾ ਤੋਂ ਤਾਇਨਾਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਨਸ਼ੇ (Drugs) ਨਾਲ ਸੰਬੰਧਤ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਮਗਰੋਂ ਨੌਕਰੀ ਤੋਂ ਕੱਢ ਦਿੱਤਾ ਹੈ। ਇਹ ਜਾਣਕਾਰੀ IG ਹੈੱਡਕੁਆਰਟਰ ਡਾ. ਸੁਖਚੈਨ ਸਿੰਘ ਗਿੱਲ, IPS ਵੱਲੋਂ ਸਾਂਝੀ ਕੀਤੀ ਗਈ।

ਥਾਰ ਗੱਡੀ ’ਚੋਂ ਮਿਲੀ ਚਿੱਟੇ ਦੀ ਭਾਰੀ ਖੇਪ

ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਬਠਿੰਡਾ ਜ਼ਿਲ੍ਹੇ ਦੀ ਪੁਲਿਸ ਨੇ ਬਾਦਲ ਰੋਡ ਉੱਤੇ ਸਥਿਤ ਓਵਰ ਬ੍ਰਿਜ ਨੇੜੇ ਇਕ ਥਾਰ ਗੱਡੀ ਨੂੰ ਚੈੱਕਿੰਗ ਦੌਰਾਨ ਰੋਕਿਆ। ਤਲਾਸ਼ੀ ਦੌਰਾਨ ਗੱਡੀ ’ਚੋਂ 17.7 ਗ੍ਰਾਮ ਹੈਰੋਇਨ (Heroin) ਬਰਾਮਦ ਹੋਈ।

ਇਹ ਵੀ ਪੜ੍ਹੋ ਇਨ੍ਹਾਂ ਪਿੰਡਾਂ ’ਚ ਲੱਗਣ ਵਾਲੀ ਨਵੀਂ ਰੇਲ ਲਾਈਨ ਨਾਲ ਜ਼ਮੀਨਾਂ ਦੇ ਰੇਟ ਹੋਣਗੇ ਕਰੋੜਾਂ ਦੇ! ਜਾਣੋ ਪੂਰੀ ਖ਼ਬਰ

ਮਹਿਲਾ ਕਾਂਸਟੇਬਲ ਨੇ ਖੁਦ ਦੱਸਿਆ ਆਪਣਾ ਨਾਮ

Arrested Amandeep Kaur police constable village : ਤਲਾਸ਼ੀ ਦੌਰਾਨ ਗੱਡੀ ਚਲਾ ਰਹੀ ਮਹਿਲਾ ਨੇ ਪੁਲਿਸ ਨੂੰ ਆਪਣਾ ਨਾਮ ਅਮਨਦੀਪ ਕੌਰ ਵਾਸੀ ਚੱਕ ਫਤਿਹ ਸਿੰਘ ਵਾਲਾ ਦੱਸਿਆ। DSP ਹਰਬੰਸ ਸਿੰਘ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਪੁਲਿਸ ਪਾਰਟੀ ਨੇ ਉਸ ਨੂੰ ਮੌਕੇ ਉੱਤੇ ਹੀ ਗ੍ਰਿਫ਼ਤਾਰ ਕਰ ਲਿਆ।

ਮਾਨਸਾ ਜ਼ਿਲ੍ਹੇ ’ਚ ਸੀ ਤਾਇਨਾਤ, ਪਰ ਡਿਊਟੀ ਬਠਿੰਡਾ ਪੁਲਿਸ ਲਾਈਨ ’ਚ

ਮਿਲੀ ਜਾਣਕਾਰੀ ਮੁਤਾਬਕ ਅਮਨਦੀਪ ਕੌਰ ਦੀ ਤਾਇਨਾਤੀ ਮਾਨਸਾ ਜ਼ਿਲ੍ਹੇ ’ਚ ਸੀ, ਪਰ ਇਸ ਸਮੇਂ ਉਹ Bathinda Police Lines ’ਚ ਡਿਊਟੀ ਕਰ ਰਹੀ ਸੀ। ਨਸ਼ੇ ਦੀ ਬਰਾਮਦੀ ਤੋਂ ਬਾਅਦ, ਉਸ ਖਿਲਾਫ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ।

Share this Article
Leave a comment