ਪੰਜਾਬੀ ਮਿਊਜ਼ਿਕ ਉਦਯੋਗ ਦੀ ਪ੍ਰਸਿੱਧ ਗਾਇਕਾ Jasmine Sandlas (ਜੈਸਮੀਨ ਸੈਂਡਲਸ) ਆਪਣੇ ਨਵੇਂ ਗੀਤ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਈ ਹੈ। ਚੰਡੀਗੜ੍ਹ ਦੇ ਇੱਕ ਵਕੀਲ ਨੇ ਜਲੰਧਰ ਪੁਲਿਸ ਕਮਿਸ਼ਨਰੇਟ ਨੂੰ ਸ਼ਿਕਾਇਤ ਭੇਜ ਕੇ ਉਨ੍ਹਾਂ ‘ਤੇ ਅਣਉਚਿਤ ਅਤੇ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਨ ਦੇ ਦੋਸ਼ ਲਗਾਏ ਹਨ।
ਸ਼ਿਕਾਇਤ ‘ਚ ਕੀ ਲਿਖਿਆ ਗਿਆ?
ਐਡਵੋਕੇਟ ਡਾ. ਸੁਨੀਲ ਮਲਹਨ, ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪ੍ਰੈਕਟਿਸ ਕਰ ਰਹੇ ਹਨ, ਨੇ 7 ਫਰਵਰੀ 2025 ਨੂੰ ਜਲੰਧਰ ਪੁਲਿਸ ਕਮਿਸ਼ਨਰ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਇੱਕ ਲਿਖਤੀ ਸ਼ਿਕਾਇਤ ਭੇਜੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਜੈਸਮੀਨ ਸੈਂਡਲਸ ਦੇ ਗੀਤ ਵਿੱਚ ਵਰਤੀ ਗਈ ਭਾਸ਼ਾ ਸਮਾਜ ‘ਤੇ ਨਕਾਰਾਤਮਕ ਪ੍ਰਭਾਵ ਪਾ ਸਕਦੀ ਹੈ ਅਤੇ ਯੁਵਾ ਪੀੜ੍ਹੀ ਨੂੰ ਗਲਤ ਰਾਹ ‘ਤੇ ਲੈ ਜਾ ਸਕਦੀ ਹੈ।
ਇਹ ਵੀ ਪੜ੍ਹੋ – ਕੁੱਲ੍ਹੜ ਪੀਜ਼ਾ ਕਪਲ ਦੀ UK ਵਿਚ ਨਵੀਂ ਸ਼ੁਰੂਆਤ: ਵੀਡੀਓ ਵਿੱਚ ਸਾਂਝੀ ਕੀਤੀ ਤਾਜ਼ਾ ਜਾਣਕਾਰੀ!
ਗੀਤ ਹੋਇਆ ਵਾਇਰਲ, ਸ਼ਿਕਾਇਤ ਦੀ ਨਕਲ ਵੀ ਆਈ ਸਾਹਮਣੇ
ਜਾਣਕਾਰੀ ਮੁਤਾਬਕ, ਸ਼ਿਕਾਇਤ 7 ਫਰਵਰੀ ਨੂੰ ਦਰਜ ਕਰਵਾਈ ਗਈ ਸੀ, ਪਰ ਹੁਣ ਇਹ ਨਕਲ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਲੋਕਾਂ ਵੱਲੋਂ ਵੀ ਇਸ ‘ਤੇ ਵੱਖ-ਵੱਖ ਪ੍ਰਤੀਕ੍ਰਿਆਵਾਂ ਆ ਰਹੀਆਂ ਹਨ।
ਵਕੀਲ ਨੇ ਕੀਤੀ ਸਖ਼ਤ ਕਾਰਵਾਈ ਦੀ ਮੰਗ
ਐਡਵੋਕੇਟ ਡਾ. ਸੁਨੀਲ ਮਲਹਨ ਦਾ ਕਹਿਣਾ ਹੈ ਕਿ ਜੈਸਮੀਨ ਸੈਂਡਲਸ ਦੇ ਗੀਤ ਵਿੱਚ ਵਰਤੇ ਗਏ ਸ਼ਬਦ ਸਿੱਧਾ ਸਮਾਜ ‘ਤੇ ਪ੍ਰਭਾਵ ਪਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਗਾਇਕਾ ਅਤੇ ਉਸਦੇ ਮੈਨੇਜਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਫਿਲਹਾਲ, ਜਲੰਧਰ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਜੈਸਮੀਨ ਸੈਂਡਲਸ ਇਸ ਮਾਮਲੇ ‘ਚ ਆਪਣਾ ਪੱਖ ਰੱਖਦੀ ਹੈ ਜਾਂ ਨਹੀਂ ਅਤੇ ਪੁਲਿਸ ਅਗਲੇ ਦਿਨਾਂ ‘ਚ ਇਸ ‘ਤੇ ਕੀ ਕਾਰਵਾਈ ਕਰਦੀ ਹੈ।
ਇਹ ਵੀ ਪੜ੍ਹੋ –