PAN Card ਗੁੰਮ ਗਿਆ? ਨਵੇਂ PAN Card ਲਈ Online ਅਰਜ਼ੀ ਦੇਣ ਦਾ ਸਭ ਤੋਂ ਆਸਾਨ ਤਰੀਕਾ

Punjab Mode
5 Min Read

PAN Card ਗੁਆਚ ਜਾਣਾ ਜਾਂ ਚੋਰੀ ਹੋ ਜਾਣਾ ਆਮ ਗੱਲ ਹੈ। ਬਹੁਤ ਸਾਰੇ ਲੋਕ ਅਕਸਰ ਆਪਣੇ ਮਹੱਤਵਪੂਰਨ ਦਸਤਾਵੇਜ਼ ਰੱਖਣ ਦੀ ਠੀਕ ਤਰੀਕੇ ਨਾਲ ਯਾਦ ਨਹੀਂ ਰੱਖਦੇ, ਜਿਸ ਕਰਕੇ ਉਹ ਗੁੰਮ ਜਾਂ ਚੋਰੀ ਹੋ ਜਾਂਦੇ ਹਨ। ਪਰ, ਜੇਕਰ ਤੁਹਾਡਾ PAN Card ਖੋ ਗਿਆ ਹੈ, ਤਾਂ ਚਿੰਤਾ ਕਰਨ ਦੀ ਲੋੜ ਨਹੀਂ ਹੈ। ਤੁਸੀਂ ਆਸਾਨੀ ਨਾਲ Duplicate PAN Card ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਹੇਠਾਂ PAN Card ਦੁਬਾਰਾ ਪ੍ਰਾਪਤ ਕਰਨ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ।

PAN Card ਦੀ ਮਹੱਤਤਾ

Permanent Account Number (PAN) ਇੱਕ ਬਹੁਤ ਹੀ ਮਹੱਤਵਪੂਰਨ ਦਸਤਾਵੇਜ਼ ਹੈ, ਜੋ ਕਿ ਆਮ ਤੌਰ ‘ਤੇ Income Tax ਸੰਬੰਧੀ ਕੰਮਾਂ, ਬੈਂਕ ਖਾਤਾ ਖੋਲ੍ਹਣ, ਗੈਸ ਕਨੈਕਸ਼ਨ ਲੈਣ, ਲੋਨ ਲਈ ਅਰਜ਼ੀ ਦੇਣ, ਅਤੇ ਵੱਡੇ ਵਿੱਤੀ ਲੈਣ-ਦੇਣ ਕਰਨ ਲਈ ਲੋੜੀਂਦਾ ਹੁੰਦਾ ਹੈ।

ਜੇਕਰ ਤੁਹਾਡਾ PAN Card ਗੁੰਮ ਜਾਂ ਚੋਰੀ ਹੋ ਗਿਆ ਹੈ, ਤਾਂ ਇਹ ਤੁਹਾਡੇ ਵਿੱਤੀ ਕਾਰੋਬਾਰ ਵਿੱਚ ਰੁਕਾਵਟ ਪੈਦਾ ਕਰ ਸਕਦਾ ਹੈ। ਇਸ ਲਈ, ਤੁਹਾਨੂੰ ਜਲਦੀ ਤੋਂ ਜਲਦੀ Duplicate PAN Card ਬਣਵਾਉਣ ਲਈ ਕਾਰਵਾਈ ਕਰਨੀ ਚਾਹੀਦੀ ਹੈ।

PAN Card ਦੁਬਾਰਾ ਕਿਵੇਂ ਬਣਵਾਇਆ ਜਾ ਸਕਦਾ ਹੈ? (ਪੂਰੀ ਪ੍ਰਕਿਰਿਆ)

1. NSDL ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ

PAN Card ਦੁਬਾਰਾ ਜਾਰੀ ਕਰਵਾਉਣ ਲਈ, ਸਭ ਤੋਂ ਪਹਿਲਾਂ NSDL ਜਾਂ UTIITSL ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।

ਇਹ ਵੀ ਪੜ੍ਹੋ – Airtel, Jio ਤੇ Vi ਦੇ ਨਵੇਂ Voice ਪਲਾਨ: ਅਨਲਿਮਟਿਡ ਕਾਲਿੰਗ ਅਤੇ SMS ਸਹੂਲਤ, ਬਿਨਾਂ ਡਾਟਾ ਦੇ

2. ਲਾਜ਼ਮੀ ਜਾਣਕਾਰੀ ਭਰੋ

  • PAN Card ਨੰਬਰ (10 ਅੰਕਾਂ ਦਾ)
  • Aadhaar Card ਨੰਬਰ (ਜੇਕਰ ਉਪਲਬਧ ਹੋਵੇ)
  • ਜਨਮ ਮਿਤੀ (DOB)

3. ਸ਼ਰਤਾਂ ਨਾਲ ਸਹਿਮਤ ਹੋਵੋ

  • ਨਿਯਮ ਅਤੇ ਸ਼ਰਤਾਂ (T&C) ਪੜ੍ਹੋ ਅਤੇ Accept ਕਰੋ।
  • Captcha Code ਦਰਜ ਕਰੋ ਅਤੇ Submit ਕਰੋ।

4. ਨਵੇਂ PAN Card ਲਈ ਅਰਜ਼ੀ ਦਿਓ

  • ਤੁਹਾਡੀ PAN Card ਸੰਬੰਧੀ ਜਾਣਕਾਰੀ Screen ‘ਤੇ Show ਹੋਵੇਗੀ।
  • Duplicate PAN Card ਲਈ Apply ਕਰੋ।
  • PIN Code ਭਰੋ, ਤਾਂ ਜੋ ਤੁਹਾਡਾ ਨਵਾਂ PAN Card Registered Address ‘ਤੇ ਆ ਸਕੇ।

5. ਪਤੇ ਦੀ ਪੁਸ਼ਟੀ ਕਰੋ ਅਤੇ ਭੁਗਤਾਨ ਕਰੋ

  • ਪਤੇ ਦੀ ਪੁਸ਼ਟੀ (Address Verification) ਕਰੋ
  • ₹50/- ਦੀ ਫੀਸ ਭਰੋ (Net Banking, UPI, Credit/Debit Card)।
  • ਅਰਜ਼ੀ Submit ਕਰਨ ਤੋਂ ਬਾਅਦ, ਤੁਹਾਡਾ Duplicate PAN Card 10-15 ਦਿਨਾਂ ਵਿੱਚ ਤੁਹਾਡੇ Register Address ‘ਤੇ ਭੇਜ ਦਿੱਤਾ ਜਾਵੇਗਾ।

PAN Card ਗੁੰਮ ਹੋਣ ‘ਤੇ ਇਹ ਗਲਤੀਆਂ ਨਾ ਕਰੋ

  1. FIR ਦਰਜ ਕਰਵਾਓ – ਜੇਕਰ ਤੁਹਾਡਾ PAN Card ਚੋਰੀ ਹੋ ਗਿਆ ਹੈ, ਤਾਂ ਆਪਣੇ ਨੇੜਲੇ ਥਾਣੇ ਵਿੱਚ FIR ਦਰਜ ਕਰਵਾਓ।
  2. ਬੈਂਕ ਅਤੇ ਆਯਕਰ ਵਿਭਾਗ (Income Tax Department) ਨੂੰ ਸੋਚਨਾ ਦਿਓ – PAN Card ਗੁੰਮ ਜਾਣ ‘ਤੇ ਤੁਰੰਤ ਬੈਂਕ ਅਤੇ ਆਯਕਰ ਵਿਭਾਗ ਨੂੰ ਜਾਣਕਾਰੀ ਦਿਓ।
  3. ਧੋਖਾਧੜੀ ਤੋਂ ਬਚੋ – PAN Card ਦੀ ਗਲਤ ਵਰਤੋਂ ਹੋ ਸਕਦੀ ਹੈ, ਇਸ ਲਈ Income Tax e-Filing Portal ‘ਤੇ Login ਕਰਕੇ PAN Card Block ਕਰਵਾਓ।

PAN Card ਅਤੇ TDS (Tax Deducted at Source) ਦੀ ਮਹੱਤਤਾ

ਜੇਕਰ ਤੁਹਾਡਾ PAN Card ਬੈਂਕ ਖਾਤੇ ਨਾਲ ਜੋੜਿਆ ਨਹੀਂ ਹੈ, ਅਤੇ ਤੁਹਾਡੇ Saving Account ‘ਤੇ ₹10,000 ਜਾਂ ਵੱਧ ਵਿਆਜ ਆ ਰਿਹਾ ਹੈ, ਤਾਂ TDS (Tax Deducted at Source) 10% ਦੀ ਬਜਾਏ 30% ਕੱਟਿਆ ਜਾਵੇਗਾ

➡️ ਉਦਾਹਰਣ ਵਜੋਂ:

  • PAN Card Linked – 10% TDS
  • PAN Card ਨਹੀਂ Linked – 30% TDS

ਯਾਦ ਰੱਖੋ: ਜੇਕਰ ਤੁਹਾਡਾ TDS ਵੱਧ ਕੱਟ ਲਿਆ ਗਿਆ, ਤਾਂ ਤੁਸੀਂ Income Tax Return (ITR) ਭਰ ਕੇ ਵਾਪਸ ਲੈ ਸਕਦੇ ਹੋ

PAN Card ਗੁੰਮ ਜਾਣ ਜਾਂ ਚੋਰੀ ਹੋ ਜਾਣ ਦੀ ਸਥਿਤੀ ਵਿੱਚ ਚਿੰਤਾ ਕਰਨ ਦੀ ਲੋੜ ਨਹੀਂ। ਤੁਸੀਂ ਆਸਾਨੀ ਨਾਲ Duplicate PAN Card ਲਈ Online Apply ਕਰ ਸਕਦੇ ਹੋ। ਇਹ ਪ੍ਰਕਿਰਿਆ ਬਹੁਤ ਹੀ ਸਧਾਰਣ ਅਤੇ ਤੇਜ਼ ਹੈ।

PAN Card ਨੂੰ ਸੁਰੱਖਿਅਤ ਰੱਖੋ, ਧੋਖਾਧੜੀ ਤੋਂ ਬਚੋ ਅਤੇ ਜਰੂਰੀ ਦਸਤਾਵੇਜ਼ ਸਮਭਾਲ ਕੇ ਰੱਖੋ।

Share this Article
Leave a comment