8ਵਾਂ ਤਨਖਾਹ ਕਮਿਸ਼ਨ: ਸਰਕਾਰੀ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ
ਮੋਦੀ ਸਰਕਾਰ ਨੇ 8ਵੇਂ ਤਨਖਾਹ ਕਮਿਸ਼ਨ (8th Pay Commission) ਦੇ ਗਠਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਕਮਿਸ਼ਨ ਦਾ ਮਕਸਦ ਕੇਂਦਰੀ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਵਿੱਚ ਵਾਧੇ ਲਈ ਸਿਫਾਰਸ਼ਾਂ ਕਰਨੀ ਹੈ। ਕਮਿਸ਼ਨ 2026 ਤੱਕ ਆਪਣੀ ਰਿਪੋਰਟ ਪੇਸ਼ ਕਰਨਗਾ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰਾਂ ਦੀ ਜਲਦੀ ਨਿਯੁਕਤੀ ਦੇ ਹੁਕਮ ਦਿੱਤੇ ਹਨ। ਇਸ ਕਦਮ ਨਾਲ ਸਰਕਾਰੀ ਮੁਲਾਜ਼ਮਾਂ ਦੀ ਮੂਲ ਤਨਖਾਹ ਅਤੇ ਪੈਨਸ਼ਨ ਵਿੱਚ ਵੱਡੇ ਵਾਧੇ ਦੀ ਉਮੀਦ ਹੈ।
ਕਿਵੇਂ ਵੱਧੇਗੀ ਮੁਲਾਜ਼ਮਾਂ ਦੀ ਤਨਖਾਹ?
ਪ੍ਰਸਥੁਤ 7ਵੇਂ ਤਨਖਾਹ ਕਮਿਸ਼ਨ (7th Pay Commission) ਦੇ ਤਹਿਤ ਸਰਕਾਰੀ ਕਰਮਚਾਰੀਆਂ ਨੂੰ ਘੱਟੋ-ਘੱਟ ਮੂਲ ਤਨਖਾਹ 18,000 ਰੁਪਏ ਦਿੱਤੀ ਜਾ ਰਹੀ ਹੈ। 8ਵੇਂ ਤਨਖਾਹ ਕਮਿਸ਼ਨ (8th Pay Commission) ਦੇ ਲਾਗੂ ਹੋਣ ਤੋਂ ਬਾਅਦ ਇਹ ਤਨਖਾਹ ਵੱਧ ਕੇ 51,480 ਰੁਪਏ ਤੱਕ ਜਾ ਸਕਦੀ ਹੈ। ਇਸ ਵਾਧੇ ਦਾ ਮੁੱਖ ਕਾਰਨ ਫਿਟਮੈਂਟ ਫੈਕਟਰ (Fitment Factor) ਵਿੱਚ ਵਾਧਾ ਹੈ, ਜੋ 2.86 ਤੋਂ ਅੱਗੇ ਵੱਧ ਸਕਦਾ ਹੈ।
ਸਰਕਾਰ ਤਨਖਾਹਾਂ ਅਤੇ ਪੈਨਸ਼ਨਾਂ ਵਿੱਚ ਲਗਭਗ 186% ਵਾਧਾ ਕਰ ਸਕਦੀ ਹੈ। ਇਸ ਦਾ ਲਾਭ 1 ਕਰੋੜ ਤੋਂ ਵੱਧ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਮਿਲੇਗਾ।
ਇਹ ਵੀ ਪੜ੍ਹੋ – 8th Pay Commission:ਚਪੜਾਸੀ,ਅਧਿਆਪਕ ਤੋਂ IAS ਤੱਕ Basic Pay ਵਿੱਚ ਵੱਡਾ ਵਾਧਾ! ਪੂਰੀ ਲਿਸਟ ਦੇਖੋ ਆਪਣੇ ਪੱਧਰ ਅਨੁਸਾਰ
ਪੈਨਸ਼ਨਰਾਂ ਲਈ ਵੱਡੀ ਰਾਹਤ
ਪੈਨਸ਼ਨਾਂ ਵਿੱਚ ਵੀ ਵੱਡਾ ਵਾਧਾ ਦੇਖਿਆ ਜਾ ਸਕਦਾ ਹੈ। ਹਾਲਾਂਕਿ 7ਵੇਂ ਤਨਖਾਹ ਕਮਿਸ਼ਨ ਦੇ ਤਹਿਤ ਘੱਟੋ-ਘੱਟ ਪੈਨਸ਼ਨ 9,000 ਰੁਪਏ ਹੈ, ਪਰ 8ਵੇਂ ਕਮਿਸ਼ਨ ਦੇ ਲਾਗੂ ਹੋਣ ਤੋਂ ਬਾਅਦ ਇਹ ਵਾਧਾ ਕਰਕੇ 25,740 ਰੁਪਏ ਤੱਕ ਹੋ ਸਕਦੀ ਹੈ।
8ਵੇਂ ਤਨਖਾਹ ਕਮਿਸ਼ਨ ਦੇ ਅਮਲ ਦੇ ਫਾਇਦੇ
- ਤਨਖਾਹ ਵਿੱਚ ਵਾਧਾ: ਮੁਲਾਜ਼ਮਾਂ ਦੀ ਘੱਟੋ-ਘੱਟ ਤਨਖਾਹ 18,000 ਰੁਪਏ ਤੋਂ 51,480 ਰੁਪਏ ਤੱਕ ਵਧੇਗੀ।
- ਪੈਨਸ਼ਨ ਵਿੱਚ ਵਾਧਾ: ਪੈਨਸ਼ਨ 9,000 ਰੁਪਏ ਤੋਂ 25,740 ਰੁਪਏ ਤੱਕ ਜਾ ਸਕਦੀ ਹੈ।
- ਫਿਟਮੈਂਟ ਫੈਕਟਰ ਵਿੱਚ ਬੇਹਤਰੀ: ਤਨਖਾਹਾਂ ਦੀ ਗਣਨਾ ਹੋਰ ਵੀ ਬਿਹਤਰ ਢੰਗ ਨਾਲ ਕੀਤੀ ਜਾਵੇਗੀ।
- ਲਗਭਗ 1 ਕਰੋੜ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਲਾਭ: ਇਸ ਕਮਿਸ਼ਨ ਨਾਲ ਬਹੁਤ ਸਾਰੇ ਲੋਕਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ।
ਨਵਾਂ ਤਨਖਾਹ ਦਾ ਢਾਂਚਾ : ਕੀ ਉਮੀਦ ਕੀਤੀ ਜਾ ਸਕਦੀ ਹੈ?
8ਵੇਂ ਤਨਖਾਹ ਕਮਿਸ਼ਨ ਦੇ ਲਾਗੂ ਹੋਣ ਤੋਂ ਬਾਅਦ ਸਰਕਾਰੀ ਕਰਮਚਾਰੀਆਂ ਦੀ ਘੱਟੋ-ਘੱਟ ਤਨਖਾਹ ਵਿੱਚ ਤਗੜਾ ਵਾਧਾ ਹੋਵੇਗਾ। ਇਹ ਐਲਾਨ ਸਰਕਾਰ ਦੇ ਵੱਡੇ ਕਦਮਾਂ ਵਿੱਚੋਂ ਇੱਕ ਹੈ, ਜੋ ਕੇਂਦਰੀ ਕਰਮਚਾਰੀਆਂ ਦੀਆਂ ਮਾਲੀ ਹਾਲਤ ਨੂੰ ਬਿਹਤਰ ਬਣਾਉਣ ‘ਤੇ ਕੇਂਦ੍ਰਿਤ ਹੈ।
ਇਸ ਨਾਲ ਪੈਂਸ਼ਨਰਾਂ ਦੀਆਂ ਪੈਨਸ਼ਨਾਂ ਅਤੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵੱਡਾ ਵਾਧਾ ਹੋਵੇਗਾ, ਜੋ ਭਵਿੱਖ ਵਿੱਚ ਸਰਕਾਰ ਲਈ ਵੀ ਇੱਕ ਸਥਿਰ ਆਰਥਿਕ ਨੀਤੀ ਦਾ ਹਿੱਸਾ ਬਣੇਗਾ।
ਨਤੀਜਾ
8ਵੇਂ ਤਨਖਾਹ ਕਮਿਸ਼ਨ ਦੇ ਐਲਾਨ ਨੇ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਚਿਹਰਿਆਂ ‘ਤੇ ਖੁਸ਼ੀ ਦੀ ਲਹਿਰ ਦੌੜਾ ਦਿੱਤੀ ਹੈ। ਇਹ ਨਵਾਂ ਕਮਿਸ਼ਨ ਨਵੇਂ ਸਾਲ ਲਈ ਇੱਕ ਵੱਡੀ ਉਮੀਦ ਬਣ ਕੇ ਆਇਆ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗਠਨ ਦੀ ਅਗਲੀ ਕਾਰਵਾਈ ਅਤੇ ਇਸ ਤੋਂ ਹੋਣ ਵਾਲੇ ਫਾਇਦਿਆਂ ‘ਤੇ ਹਨ।
ਇਹ ਵੀ ਪੜ੍ਹੋ –
- 8ਵਾਂ ਤਨਖਾਹ ਕਮਿਸ਼ਨ: ਕੇਂਦਰੀ ਕਰਮਚਾਰੀਆਂ ਦੀ ਤਨਖਾਹ ‘ਚ ਹੋਵੇਗਾ ਵੱਡਾ ਬਦਲਾਅ, ਨਵਾਂ ਫਾਰਮੂਲਾ ਕਦੋਂ ਹੋਵੇਗਾ ਲਾਗੂ !
- TRAI ਦਾ ਨਵਾਂ ਨਿਯਮ: 10 ਰੁਪਏ ਰੀਚਾਰਜ ‘ਤੇ ਮਿਲੇਗਾ 365 ਦਿਨਾਂ ਦੀ ਵੈਲੀਡਿਟੀ!
- ਇਹ ਸੂਬਾ ਸਰਕਾਰ ‘ਵਿਆਹ ਕਰਵਾਉਣ’ ‘ਤੇ ਦੇ ਰਹੀ ਹੈ 10 ਲੱਖ ਰੁਪਏ ! ਜਾਣੋ ਇਸ ਸਰਕਾਰੀ ਯੋਜਨਾ ਦਾ ਲਾਭ ਕਿਵੇਂ ਲਵੋ
- Free Laptop Yojana 2025: ਮੁਫ਼ਤ ਲੈਪਟਾਪ ਪਾਉਣ ਦਾ ਸੁਨਹਿਰੀ ਮੌਕਾ – ਜਾਣੋ ਕਿਵੇਂ ਕਰਨਾ ਹੈ ਅਪਲਾਈ!