why visakhi celebrate in punjab: ਹਰ ਸਾਲ ਅਪ੍ਰੈਲ ਵਿੱਚ ਦੁਨੀਆ ਭਰ ਦਾ ਸਿੱਖ ਭਾਈਚਾਰਾ ਵਿਸਾਖੀ ਮਨਾਉਣ ਲਈ ਇਕੱਠਾ ਹੁੰਦਾ ਹੈ। ਦਹਾਕਿਆਂ ਤੋਂ, ਵਿਸਾਖੀ ਹਾੜ੍ਹੀ ਦੀ ਫ਼ਸਲ ਦੀ ਵਾਢੀ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ। ਹਾੜ੍ਹੀ ਦੀ ਫ਼ਸਲ ਪੱਕਣ ਦੀ ਖੁਸ਼ੀ ਅਤੇ ਖ਼ਾਲਸਾ ਪੰਥ ਸਾਜੇ ਜਾਣ ਦੀ ਖੁਸ਼ੀ ਪੰਜਾਬੀ ਅਤੇ ਸਿੱਖ ਕਿਸਾਨਾਂ ਵੱਲੋਂ ਵਿਸਾਖੀ ਦੇ ਤਿਓਹਾਰ ਦੇ ਰੂਪ ਵਿੱਚ ਮਨਾਈ ਜਾਂਦੀ ਹੈ। ਇਸ ਤਿਓਹਾਰ ਨੂੰ ਸਿੱਖ ਭਾਈਚਾਰੇ ਵੱਲੋਂ ਬੜੀ ਧੂਮ ਧਾਮ ਨਾਲ਼ ਭਾਈਚਾਰਕ ਰੂਪ ਵਿਚ ਮਨਾਇਆ ਜਾਂਦਾ ਹੈ। ਵਿਸਾਖੀ ਦਾ ਇਹ ਤਿਓਹਾਰ ਕੇਵਲ ਪੰਜਾਬ ਵਿਚ ਹੀ ਨਹੀਂ ਬਲਕਿ ਭਾਰਤ ਦੇ ਬਹੁਤ ਸਾਰੇ ਰਾਜਾਂ ਵਿੱਚ ਅਲੱਗ-ਅਲੱਗ ਰੂਪ ਵਿੱਚ ਮਨਾਇਆ ਜਾਂਦਾ ਹੈ। vaisakhi da mela in punjabi
ਪੰਜਾਬ ਵਿੱਚ ਵਿਸਾਖੀ ਕਿਉਂ ਮਨਾਈ ਜਾਂਦੀ ਹੈ ? why vaisakhi celebrate in punjabi
vaisakhi 2024: ਵਿਸਾਖੀ ਨਾਮ ਵੈਸਾਖ ਤੋਂ ਬਣਿਆ ਹੈ, ਜੋ ਕਿ ਦੇਸੀ ਮਹੀਨੇ ਦਾ ਨਾਮ ਹੈ।ਵਿਸਾਖ ਗਿਣਤੀ ਪੱਖੋਂ ਦੂਜਾ ਮਹੀਨਾ ਹੈ।ਪੰਜਾਬ ਅਤੇ ਹਰਿਆਣੇ ਦੇ ਕਿਸਾਨ ਹਾੜੀ ਦੀ ਫਸਲ ਕੱਟਣ ਦਾ ਸਮਾਂ ਆਉਣ ਤੇ ਖੁਸ਼ੀਆਂ ਮਨਾਉਂਦੇ ਹਨ। ਇਸ ਲਈ ਵਿਸਾਖੀ ਪੰਜਾਬ ਅਤੇ ਆਸ-ਪਾਸ ਦੇ ਪ੍ਰਦੇਸਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ। ਇਹ ਹਾੜੀ ਦੀ ਫਸਲ ਦੇ ਪੱਕਣ ਦੀ ਖੁਸ਼ੀ ਦਾ ਪ੍ਰਤੀਕ ਹੈ। ਇਸ ਦਿਨ 1699 ਈਸਵੀ ਨੂੰ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ।
ਖ਼ਾਲਸਾ ਪੰਥ ਦੀ ਸਥਾਪਨਾ ਦਾ ਇਤਿਹਾਸ – Khalsa Panth di Sathapna in punjabi
Khalsa Panth history in Punjabi: ਖ਼ਾਲਸਾ ਪੰਥ ਦੀ ਸਾਜਨਾ ਲੋਕਾਂ ਉਪਰ ਹੋ ਰਹੇ ਜ਼ੁਲਮ ਅਤੇ ਅੱਤਿਆਚਾਰ ਵਿਰੁੱਧ ਆਵਾਜ਼ ਅਤੇ ਲੜਨ ਦੀ ਸ਼ਕਤੀ ਨੂੰ ਕਾਇਮ ਕਰਦਾ ਹੈ। ਮੁਗਲਾਂ ਦੁਆਰਾ ਗਰੀਬ ਅਤੇ ਕਮਜ਼ੋਰ ਲੋਕਾਂ ਉੱਪਰ ਦਿਨੋ ਦਿਨ ਵੱਧ ਰਹੇ ਅੱਤਿਆਚਾਰ ਨੂੰ ਠੱਲ ਪਾਉਣ ਲਈ ਸਾਡੇ ਗੁਰੂਆਂ ਨੇ ਸ਼ਹਾਦਤਾਂ ਦਿੱਤੀਆਂ। ਮੁਗ਼ਲਾਂ ਦੁਆਰਾ ਹਿੰਦੂਆਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਦਿੱਤੇ ਜਾ ਰਹੇ ਤਸੀਹੇ ਅਤੇ ਅੱਤਿਆਚਾਰ ਨੂੰ ਰੋਕਣ ਲਈ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸ਼ੀਸ ਦਿੱਲੀ ਦੇ ਚਾਂਦਨੀ ਚੌਕ ਵਿੱਚ ਕਟਵਾ ਦਿੱਤਾ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਜ਼ਾਲਮ ਮੁਗਲ ਸਰਕਾਰ ਨੂੰ ਨੱਥ ਪਾਉਣ ਲਈ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ।
13 ਅਪ੍ਰੈਲ 1699 ਈ: ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿੱਖੇ ਇੱਕ ਭਾਰੀ ਇਕੱਠ ਦਾ ਸੰਬੋਧਨ ਕੀਤਾ। ਜਿਸ ਵਿੱਚ ਸਵੇਰੇ ਦੇ ਸਮੇਂ ਹਜ਼ਾਰਾਂ ਲੋਕਾਂ ਨੇ ਇਸ ਇਕੱਠ ਵਿੱਚ ਭਾਗ ਲਿਆ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਇਸ ਇਕੱਠ ਦੀ ਸਿਰਕਤ ਕੀਤੀ ਅਤੇ ਕੀਰਤਨ ਦਾ ਸੰਚਾਰ ਕੀਤਾ ਗਿਆ। ਗੁਰੂ ਦੁਆਰਾ ਗਰੀਬ ਅਤੇ ਕਮਜ਼ੋਰ ਲੋਕਾਂ ਨੂੰ ਬਹਾਦਰ ਅਤੇ ਸ਼ਕਤੀਸ਼ਾਲੀ ਬਣਾਉਣ ਲਈ ਲੋਕਾਂ ਨੂੰ ਉਪਦੇਸ਼ ਦਿੱਤਾ।
ਗੁਰੂ ਗੋਬਿੰਦ ਸਿੰਘ ਜੀ ਭਰੇ ਇਕੱਠ ਨੂੰ ਸੰਬੋਧਨ ਕਰਨ ਲਈ ਆਪਣੇ ਤੰਬੂ ਵਿੱਚੋ ਬਾਹਰ ਨਿਕਲੇ ਅਤੇ ਆਪਣੀ ਤਲਵਾਰ ਨੂੰ ਆਸਮਾਨ ਵਿੱਚ ਲਹਿਰਾਉਂਦੇ ਹੋਏ ਭਰੀ ਸਭਾ ਵਿੱਚ ਇੱਕ ਸੀਸ (ਸਿਰ) ਦੀ ਮੰਗ ਕੀਤੀ। ਗੁਰੂ ਜੀ ਦੇ ਇਹ ਸ਼ਬਦ ਸੁਣ ਕੇ ਸਾਰੀ ਸਭਾ ਵਿੱਚ ਸੰਨਾਟਾ ਛਾ ਗਿਆ। ਗੁਰੂ ਜੀ ਦੇ ਦੋ ਵਾਰ ਪੁਕਾਰਨ ‘ਤੇ ਵੀ ਕੋਈ ਨਾ ਉੱਠਿਆ ਅਤੇ ਜਦੋਂ ਗੁਰੂ ਜੀ ਨੇ ਤੀਜੀ ਵਾਰ ਪੁਕਾਰ ਲਗਾਈ ਤਾਂ ਭਾਈ ਦਇਆ ਰਾਮ ਜੀ ਆਪਣਾ ਸੀਸ ਭੇਟ ਕਰਨ ਲਈ ਉੱਠੇ। ਗੁਰੂ ਜੀ ਉਹਨਾਂ ਨੂੰ ਤੰਬੂ ਵਿੱਚ ਲੈ ਗਏ ਅਤੇ ਫਿਰ ਖੂਨ ਨਾਲ਼ ਰੰਗੀ ਹੋਈ ਤਲਵਾਰ ਲੈ ਕੇ ਬਾਹਰ ਆਏ। ਫਿਰ ਗੁਰੂ ਜੀ ਨੇ ਹੋਰ ਸੀਸ ਦੀ ਮੰਗ ਕੀਤੀ ਤਾਂ ਫਿਰ ਭਾਈ ਧਰਮਦਾਸ ਜੀ ਉੱਠੇ। ਗੁਰੂ ਜੀ ਉਹਨਾਂ ਨੂੰ ਵੀ ਤੰਬੂ ਅੰਦਰ ਲੈ ਗਏ। ਇਸੇ ਤਰ੍ਹਾਂ ਤੀਸਰੀ ਵਾਰ ਭਾਈ ਹਿੰਮਤ ਰਾਏ ਜੀ ਅਤੇ ਚੋਥੀ ਪੁਕਾਰ ਤੇ ਭਾਈ ਮੋਹਕਮ ਚੰਦ ਜੀ ਉੱਠੇ। ਗੁਰੂ ਜੀ ਦੀ ਪੰਜਵੀਂ ਪੁਕਾਰ ਤੇ ਭਾਈ ਸਾਹਿਬ ਚੰਦ ਜੀ ਆਪਣਾ ਸੀਸ ਦੇਣ ਲਈ ਅੱਗੇ ਆਏ। ਗੁਰੂ ਜੀ ਨੇ ਇਹਨਾਂ ਪੰਜਾਂ ਨੂੰ ਸੁੰਦਰ ਪੁਸ਼ਾਕ ਪਹਿਨਾ ਕੇ ਤੰਬੂ ਤੋਂ ਬਾਹਰ ਲਿਆਂਦਾ ਅਤੇ ਫਿਰ ਲੋਹੇ ਦੇ ਬਾਟੇ ‘ਚ ਖੰਡੇ ਨਾਲ਼ ਜਲ ਹਿਲਾਉਂਦਿਆਂ ਤੇ ਨਾਲ਼ ਪੰਜ ਬਾਣੀਆਂ ਪੜ੍ਹਦਿਆਂ ਅੰਮ੍ਰਿਤ ਤਿਆਰ ਕੀਤਾ ਗਿਆ। ਮਾਤਾ ਜੀਤੋ ਜੀ ਨੇ ਇਸ ‘ਚ ਪਤਾਸੇ ਪਾਏ। ਫਿਰ ਇਹ ਅੰਮ੍ਰਿਤ ਪੰਜ ਪਿਆਰਿਆਂ ਨੂੰ ਛਕਾ ਕੇ, ਅੰਤ ‘ਚ ਗੁਰੂ ਜੀ ਨੇ ਆਪ ਵੀ ਉਨ੍ਹਾਂ ਕੋਲੋਂ ਛਕਿਆ।
ਗੁਰੂ ਜੀ ਨੇ ਇਹਨਾਂ ਪੰਜਾਂ (ਸੀਸ ਭੇਟਾ ਕਰਨ ਵਾਲਿਆਂ ਨੂੰ) ‘ਪੰਜ ਪਿਆਰੇ’ ਕਹਿ ਕੇ ਨਿਵਾਜਿਆ ਅਤੇ ਇਹਨਾਂ ਦੇ ਨਾਮ ਪਿੱਛੇ ‘ਸਿੰਘ’ ਸ਼ਬਦ ਲਗਾਇਆ। ਗੁਰੂ ਗੋਬਿੰਦ ਜੀ ਨੇ ਆਪ ਵੀ ਇਹਨਾਂ ਪੰਜ ਪਿਆਰਿਆਂ ਕੋਲੋਂ ਅੰਮ੍ਰਿਤ ਛਕ ਕੇ ਆਪਣੇ ਨਾਮ ਪਿੱਛੇ ‘ਸਿੰਘ’ ਲਗਾਇਆ। ਉਦੋਂ ਤੋਂ ਅੰਮ੍ਰਿਤ ਦੀ ਇਹ ਧਾਰਾ ਸਿੱਖਾਂ ‘ਚ ਨਿਰੰਤਰ ਵਗੀ। ਖ਼ਾਲਸਾ ਪੰਥ ਦੀ ਸਾਜਨਾ ਜਿਹੀ ਅਦੁੱਤੀ ਘਟਨਾ ਨੇ ਲੋਕਾਂ ਦੀ ਕਾਇਆ ਪਲਟ ਦਿੱਤੀ। ਸਿੰਘ ਸਜੇ ਹਰ ਸਿੱਖ ਲਈ ਇੱਕ ਰਹਿਤਨਾਮਾ, ਪਾਲਣਾ ਲਈ, ਨਿਸ਼ਚਿਤ ਕੀਤਾ ਗਿਆ। ਇਸ ‘ਚ ਜਾਤ-ਪਾਤ ਤੇ ਊਚ-ਨੀਚ ਦੇ ਭੇਦ ਭਾਵ ਨਾ ਮੰਨ ਕੇ ਸਭ ‘ਚ ਵਾਹਿਗੁਰੂ ਦਾ ਰੂਪ ਦੇਖਣਾ, ਨਸ਼ੇ ਨਾ ਕਰਨੇ, ਵਹਿਮਾਂ-ਭਰਮਾਂ ਨੂੰ ਨਾ ਮੰਨਣਾ, ਗੁਰ-ਸਿੱਖਿਆ ‘ਤੇ ਅਮਲ ਕਰਨਾ, ਪੰਜ ਕਕਾਰ ( panj kakar name in punjabi) -ਕੰਘਾ,ਕ੍ਰਿਪਾਨ, ਕਛਹਿਰਾ, ਕੜਾ ਤੇ ਕੇਸ ਅਪਣਾਉਣਾ ਸ਼ਾਮਲ ਹਨ। ( Vaisakhi essay in punjabi)
ਪੰਜ ਪਿਆਰਿਆਂ ਦੇ ਨਾਮ ਅਤੇ ਉਹਨਾਂ ਦੇ ਨਿਵਾਸ ਸਥਾਨ
ਨਾਮ | ਨਿਵਾਸ |
---|---|
1. ਭਾਈ ਦਇਆ ਸਿੰਘ ਜੀ | ਲਾਹੌਰ |
2. ਭਾਈ ਧਰਮ ਸਿੰਘ ਜੀ | ਦਿੱਲੀ |
3. ਭਾਈ ਹਿੰਮਤ ਸਿੰਘ ਜੀ | ਜਗਨਨਾਥ |
4. ਭਾਈ ਮੋਹਕਮ ਸਿੰਘ ਜੀ | ਦਵਾਰਕਾ |
5. ਭਾਈ ਸਾਹਿਬ ਸਿੰਘ ਜੀ | ਬਿਦਰ |
ਵਿਸਾਖੀ ਦਾ ਤਿਓਹਾਰ ਭਾਰਤ ਦੇ ਅਲੱਗ – ਅੱਲਗ ਰਾਜਾਂ ਵਿੱਚ ਕਿਵੇਂ ਮਨਾਇਆ ਜਾਂਦਾ ਹੈ
ਪੰਜਾਬ ਅਤੇ ਹਰਿਆਣਾ ਵਿੱਚ ਵਿਸਾਖੀ ਦਾ ਤਿਓਹਾਰ
ਪੰਜਾਬ ਅਤੇ ਹਰਿਆਣਾ ਵਿੱਚ ਵਿਸਾਖੀ ਦਾ ਤਿਓਹਾਰ ਹਰ ਸਾਲ 13 ਜਾਂ 14 ਅਪ੍ਰੈਲ ( ਦੇਸੀ ਮਹੀਨੇ ਵਿਸਾਖ ਵਿੱਚ ) ਬੜੀ ਧੂਮ ਧਾਮ ਨਾਲ਼ ਮਨਾਇਆ ਜਾਂਦਾ ਹੈ। ਪੰਜਾਬ ਅਤੇ ਹਰਿਆਣਾ ਵਿੱਚ ਵਿਸਾਖੀ ਮਨਾਉਣ ਪਿੱਛੇ ਧਾਰਮਿਕ, ਇਤਿਹਾਸਿਕ ਅਤੇ ਖੇਤੀ ਨਾਲ਼ ਸੰਬੰਧਿਤ ਕਾਰਨ ਜੁੜੇ ਹੋਏ ਹਨ। ਧਾਰਮਿਕ ਕਾਰਨ ਇਹ ਹੈ ਕਿ ਹਿੰਦੂ ਧਰਮ ਵਿੱਚ ਮਾਨਤਾ ਹੈ ਕਿ ਇਸ ਦਿਨ ਸੂਰਜ ਮੇਖ ਰਾਸ਼ੀ ਵਿੱਚ ਪ੍ਰਵੇਸ਼ ਕਰਦੇ ਹਨ ਅਤੇ ਨਵੇਂ ਸਾਲ ਦਾ ਆਰੰਭ ਹੁੰਦਾ ਹੈ। ਇਤਿਹਾਸਿਕ ਕਾਰਨ ਇਹ ਹੈ ਕਿ 1699 ਈ: ਵਿੱਚ ਇਸ ਦਿਨ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। ਖੇਤੀ ਨਾਲ਼ ਸੰਬੰਧਿਤ ਕਾਰਨ ਇਹ ਹੈ ਕਿ ਇਸ ਮਹੀਨੇ ਕਿਸਾਨ ਆਪਣੀ ਹਾੜ੍ਹੀ ਦੀ ਫ਼ਸਲ ਪੱਕਣ ਦੀ ਖੁਸ਼ੀ ਵਿੱਚ ਜਸ਼ਨ ਮਨਾਉਂਦੇ ਹਨ।
ਕੇਰਲ ਵਿੱਚ ਵਿਸਾਖੀ ਦਾ ਤਿਓਹਾਰ
ਕੇਰਲ ਵਿੱਚ ਵਿਸਾਖੀ ਦੇ ਤਿਓਹਾਰ ਨੂੰ ‘ਵਿਸ਼ੂ’ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ। ਇਸ ਤਿਓਹਾਰ ਦੇ ਮੌਕੇ ‘ਤੇ ਫੁੱਲ, ਫਲ, ਅਨਾਜ, ਕੱਪੜੇ ਅਤੇ ਸੋਨੇ ਆਦਿ ਨੂੰ ਸਜਾ ਕੇ ਰੱਖਿਆ ਜਾਂਦਾ ਹੈ ਅਤੇ ਸਵੇਰੇ ਇਸਦੇ ਦਰਸ਼ਨ ਕੀਤੇ ਜਾਂਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਇਹਨਾਂ ਦਰਸ਼ਨਾਂ ਨਾਲ਼ ਘਰ ਵਿੱਚ ਸਾਰਾ ਸਾਲ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ।
ਉੱਤਰਾਖੰਡ ਵਿੱਚ ਵਿਸਾਖੀ ਦਾ ਤਿਓਹਾਰ
ਉੱਤਰਾਖੰਡ ਵਿੱਚ ਵਿਸਾਖੀ ਨੂੰ ‘ਬਿਖੋਤੀ ਮਹਾਂਉਤਸਵ’ ਦੇ ਰੂਪ ਵਿੱਚ ਮਨਾਉਂਦੇ ਹਨ। ਇਸ ਦਿਨ ਪਵਿੱਤਰ ਨਦੀਆਂ ਵਿੱਚ ਡੁਬਕੀ ਲਗਾਉਣ ਦੀ ਪਰੰਪਰਾ ਕੀਤੀ ਜਾਂਦੀ ਹੈ। ਇਸਦੇ ਇਲਾਵਾ ਰਾਖਸ਼ਾਂ ਦੇ ਪ੍ਰਤੀਕਾਂ ਨੂੰ ਪੱਥਰ ਮਾਰਨ ਦੀ ਪਰੰਪਰਾ ਵੀ ਹੈ।
ਆਸਾਮ ਵਿੱਚ ਵਿਸਾਖੀ ਦਾ ਤਿਓਹਾਰ
ਆਸਾਮ ਵਿੱਚ ਵਿਸਾਖੀ ਨੂੰ ‘ਬੋਹਾਗ ਬਿਹੂ ਜਾਂ ਫਿਰ ਰੰਗਲੀ ਬਿਹੂ’ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਨਵੇਂ ਸਾਲ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ। ਇਸ ਤਿਓਹਾਰ ਨੂੰ 7 ਦਿਨਾਂ ਤੱਕ ਵਿਸ਼ੁਵ ਸਕ੍ਰਾਂਤੀ (ਮੇਖ ਸਕ੍ਰਾਂਤੀ) ਵਿਸਾਖ ਮਹੀਨੇ ਜਾਂ ਸਥਾਨਕ ਰੂਪ ਵਿੱਚ ਬੋਹਗ (ਭਾਸਕਰ ਕੈਲੰਡਰ) ਦੇ ਰੂਪ ਵਿੱਚ ਮਨਾਉਂਦੇ ਹਨ।
ਉੜੀਸਾ ਵਿੱਚ ਵਿਸਾਖੀ ਦਾ ਤਿਓਹਾਰ
ਉੜੀਸਾ ਵਿੱਚ ਇਸ ਨੂੰ ‘ਮਹਾ ਵਿਸ਼ਵ ਸੰਕ੍ਰਾਂਤੀ’ ਵਜੋਂ ਮਨਾਇਆ ਜਾਂਦਾ ਹੈ। ਇੱਥੇ ਵੀ ਇਸ ਦਿਨ ਨੂੰ ਨਵੇਂ ਸਾਲ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ। ਨਾਲ ਹੀ, ਇਸ ਦਿਨ ਸਾਡੀ ਸਭਿਅਤਾ ਅਤੇ ਸੱਭਿਆਚਾਰ ਨੂੰ ਲੋਕ ਕਲਾਵਾਂ ਰਾਹੀਂ ਦਿਖਾਇਆ ਜਾਂਦਾ ਹੈ।
ਬੰਗਾਲ ਵਿੱਚ ਵਿਸਾਖੀ ਦਾ ਤਿਓਹਾਰ
ਬੰਗਾਲ ਵਿੱਚ ਵਿਸਾਖੀ ਨੂੰ ‘ਪਹਿਲਾ ਵਿਸਾਖ’ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਪੱਛਮੀ ਬੰਗਾਲ, ਤ੍ਰਿਪੁਰਾ ਅਤੇ ਬੰਗਲਾਦੇਸ਼ ਵਿੱਚ ‘ਮੰਗਲ ਸ਼ੋਭਾਜਾਤ੍ਰਾ’ ਉਤਸਵ ਦਾ ਆਯੋਜਨ ਕੀਤਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤਿਉਹਾਰ ਨੂੰ 2016 ਵਿੱਚ ਯੂਨੈਸਕੋ ਦੁਆਰਾ ਮਾਨਵਤਾ ਦੀ ਸੱਭਿਆਚਾਰਕ ਵਿਰਾਸਤ ਵਜੋਂ ਸੂਚੀਬੱਧ ਕੀਤਾ ਗਿਆ ਸੀ।
ਬਿਹਾਰ ਵਿੱਚ ਵਿਸਾਖੀ ਦਾ ਤਿਓਹਾਰ
ਬਿਹਾਰ ਵਿੱਚ ਇਸ ਨੂੰ ‘ਜਰਸ਼ੀਤਲ’ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਪਰਿਵਾਰ ਦੇ ਮੈਂਬਰਾਂ ਨੂੰ ਲਾਲ ਚਨੇ ਦਾ ਸੱਤੂ ਅਤੇ ਜੌਂ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ। ਨਾਲ ਹੀ ਇਹ ਪ੍ਰਸਾਦ ਵੱਧ ਤੋਂ ਵੱਧ ਲੋਕਾਂ ਨੂੰ ਵੰਡਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਨਾਲ ਆਪਸੀ ਪਿਆਰ ਅਤੇ ਸਦਭਾਵਨਾ ਵਧਦੀ ਹੈ।
ਇਹ ਵੀ ਪੜ੍ਹੋ –
- ਸਿੱਖਾਂ ਦੁਆਰਾ ਹੋਲਾ ਮਹੱਲਾ ਜੋੜ ਮੇਲਾ ਕਿਉਂ ਮਨਾਇਆ ਜਾਂਦਾ ਹੈ ? ਆਓ ਜਾਣੀਏ ਇਸਦੇ ਇਤਿਹਾਸ ਅਤੇ ਮਹੱਤਤਾ ਬਾਰੇ (Hola Mohalla 2024 celebration, history and facts in punjabi)
- ਹੋਲੀ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ ? ਆਓ ਜਾਣੋ ਪੂਰੀ ਕਹਾਣੀ। Holi festival 2024 celebration history and facts in punjabi
- ਆਦਰਸ਼ ਚੋਣ ਜ਼ਾਬਤਾ ਕੀ ਹੈ, ਕਿਉਂ ਅਤੇ ਕਦੋਂ ਲਾਗੂ ਹੁੰਦਾ ਹੈ; ਕੌਣ ਪਾਬੰਦੀਸ਼ੁਦਾ ਹਨ ? Model code of conduct in punjabi