ਸਿੱਖਾਂ ਦੁਆਰਾ ਹੋਲਾ ਮਹੱਲਾ ਜੋੜ ਮੇਲਾ ਕਿਉਂ ਮਨਾਇਆ ਜਾਂਦਾ ਹੈ ? ਆਓ ਜਾਣੀਏ ਇਸਦੇ ਇਤਿਹਾਸ ਅਤੇ ਮਹੱਤਤਾ ਬਾਰੇ (Hola Mohalla 2024 celebration, history and facts in punjabi)

Punjab Mode
7 Min Read
Hola Mohalla 2024

Hola mohalla history in punjabi: ਹੋਲਾ ਮਹੱਲਾ ਸਿੱਖਾਂ ਦਾ ਇੱਕ ਪ੍ਰਸਿੱਧ ਜੋੜ ਮੇਲਾ ਹੈ ਜੋ ਹਰ ਸਾਲ ਮਾਰਚ ਦੇ ਮਹੀਨੇ ਵਿੱਚ ਸਾਰੀ ਦੁਨੀਆਂ ਭਰ ਵਿੱਚ ਵੱਸਦੇ ਸਿੱਖਾਂ ਦੁਆਰਾ ਬੜੀ ਸ਼ਰਧਾ ਨਾਲ਼ ਮਨਾਇਆ ਜਾਂਦਾ ਹੈ। ਹੋਲਾ ਮਹੱਲਾ ਸਿੱਖਾਂ ਦੀ ਬਹਾਦਰੀ ,ਸਾਹਸ ਅਤੇ ਮਨੁੱਖਤਾ ਦੀ ਭਲਾਈ ਦਾ ਪ੍ਰਤੀਕ ਹੈ। ਇਸ ਦਿਨ ਹਰ ਇੱਕ ਪੰਜਾਬੀ ਆਪਣੇ ਗੁਰੁਦਆਰਾ ਜਾ ਕੇ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹੈ। ਇਹ ਜੋੜ ਮੇਲਾ ਪੂਰੇ ਦੁਨੀਆਂ ਵਿੱਚ ਬੜੇ ਸ਼ਰਧਾ ਨਾਲ਼ ਮਨਾਇਆ ਜਾਂਦਾ ਹੈ।

ਹੋਲਾ ਮਹੱਲਾ ਕਦੋਂ ਅਤੇ ਪੰਜਾਬ ਵਿੱਚ ਕਿੱਥੇ ਮਨਾਇਆ ਜਾਂਦਾ ਹੈ ? Where hola mohalla celebrate in punjab?

Hola mohalla celebrate: ਹੋਲਾ ਮਹੱਲਾ ਹਰ ਸਾਲ ਮਾਰਚ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਇਸ ਜੋੜ ਮੇਲੇ ਦਾ ਮੁੱਢ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸੰਮਤ 1701 ਚੇਤ ਦੀ ਇੱਕ ਤਰੀਕ ਨੂੰ ਰੱਖਿਆ ਗਿਆ ਸੀ।ਇਹ ਜੋੜ ਮੇਲਾ ਹੋਲੀ ਤੋਂ ਇੱਕ ਦਿਨ ਬਾਅਦ ਮਨਾਇਆ ਜਾਂਦਾ ਹੈ। ਇਸ ਸਾਲ (Hola mohalla celebration date 2024) 2024 ਵਿੱਚ ਹੋਲਾ ਮਹੱਲਾ 25 ਮਾਰਚ ਤੋਂ ਲੈ ਕੇ 27 ਮਾਰਚ ਤੱਕ ਪੂਰੇ ਦੁਨੀਆਂ ਭਰ ਵਿੱਚ ਮਨਾਇਆ ਜਾਵੇਗਾ। ਹੋਲਾ ਮਹੱਲਾ ਜੋੜ ਮੇਲਾ ਖ਼ਾਲਸਾ ਪੰਥ ਦੇ ਜਨਮ ਅਸਥਾਨ ਗੁਰੁਦਆਰਾ ਕੇਸਗੜ੍ਹ ( ਜ੍ਹਿਲਾ ਅਨੰਦਪੁਰ ਸਾਹਿਬ ) ਵਿਖੇ ਸਿੱਖਾਂ ਦੁਆਰਾ ਧਾਰਮਿਕ ਪ੍ਰੰਪਰਾਵਾਂ ਨਾਲ਼ ਮਨਾਇਆ ਜਾਂਦਾ ਹੈ।

Gurudwara Keshgarh Sahib at Anandpur Sahib district in Punjab
Gurudwara Keshgarh Sahib

ਹੋਲਾ ਮਹੱਲਾ ਦੇ ਸ਼ਬਦੀ ਅਰਥ ਅਤੇ ਇਤਿਹਾਸ ਜਾਣੋ Meaning of Hola Mohalla meaning in Punjabi

ਹੋਲਾ ਮਹੱਲਾ ਦੇ ਸ਼ਬਦੀ ਅਰਥ ‘ਅਰਬੀ’ ਭਾਸ਼ਾ ਦੇ ਅਨੁਸਾਰ, ‘ਹੋਲਾ’ ਸ਼ਬਦ ਅਰਬੀ ਭਾਸ਼ਾ ‘ਹੂਲ’ ਸ਼ਬਦ ਤੋਂ ਬਣਿਆ ਹੈ ਜਿਸਦਾ ਅਰਥ ਮਨੁੱਖਤਾ ਦਾ ਭਲਾ, ਸੱਚ ਦੀ ਜਿੱਤ, ਚੰਗੇ ਕਰਮ ਕਰਨਾ ਅਤੇ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਉਣੀ ਹਨ। ਮਹੱਲਾ ਸ਼ਬਦ ਦਾ ਅਰਥ ਉਹ ਅਸਥਾਨ ਜਿੱਥੇ ਫ਼ਤਹਿ ਕਰਨ ਤੋਂ ਬਾਅਦ ਆਪਣੇ ਰਹਿਣ ਦਾ ਟਿਕਾਣਾ ਕੀਤਾ ਜਾਵੇ।

History of Holla Mohalla in punjabi details: ਹੋਲੇ ਮਹੱਲੇ ਦਾ ਇਤਿਹਾਸ 17ਵੀਂ ਸਦੀ ਵਿੱਚ ਮੁਗਲਾਂ ਦੁਆਰਾ ਕੀਤੇ ਜਾ ਰਹੇ ਜ਼ੁਲਮ ਦੇ ਖਿਲਾਫ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੋਕਾਂ ਵਿੱਚ ਸਾਹਸ, ਜੋਸ਼, ਬਹਾਦਰੀ ਅਤੇ ਆਪਣੇ ਹੱਕਾਂ ਲਈ ਲੜਨਾ ਦਰਸਾਉਂਦਾ ਹੈ। ਇਸ ਹੋਲੇ ਮਹੱਲੇ ਦੀ ਪ੍ਰੰਪਰਾ ਨੂੰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਲ੍ਹਾ ਹੋਲਗੜ੍ਹ ਵਿਖੇ 1701 ਵਿੱਚ ਆਰੰਭ ਕੀਤਾ। ਉਸ ਸਮੇਂ ਭਾਰਤ ਵਿੱਚ ਮੁਗਲਾਂ ਦੁਆਰਾ ਕੀਤੇ ਜਾ ਰਹੇ ਜ਼ੁਲਮਾਂ ਨੇ ਭਾਰਤੀ ਲੋਕਾਂ ਨੂੰ ਪੂਰੀ ਤਰ੍ਹਾਂ ਗ਼ੁਲਾਮ ਬਣਾ ਕੇ ਰੱਖ ਦਿੱਤਾ ਸੀ। ਕਮਜ਼ੋਰ ਲੋਕਾਂ ਉੱਪਰ ਹੋ ਰਹੇ ਅੱਤਿਆਚਾਰ ਨੇ ਭਾਰਤੀ ਲੋਕਾਂ ਨੂੰ ਮੁਰਦਾ ਬਣਾ ਕੇ ਰੱਖ ਦਿੱਤਾ ਸੀ। ਇਸ ਹੋ ਰਹੇ ਜ਼ੁਲਮ ਅਤੇ ਅੱਤਿਆਚਾਰ ਨੂੰ ਨੱਥ ਪਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਵਿੱਚ ਜਾਲਮਾਂ ਵਿਰੁੱਧ ਲੜਨ ਦੀ ਸ਼ਕਤੀ ਦਿੱਤੀ।

Guru Gobind Singh ji releated Hola Mohalla in punjabi: ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਿੱਖੀ ਧਰਮ ਨਾਲ਼ ਜੋੜਿਆ ਅਤੇ ਸੱਚ ਦਾ ਰਸਤਾ, ਚੰਗੇ ਕਰਮ ਅਤੇ ਜ਼ੁਲਮ ਦੇ ਖਿਲਾਫ ਲੜਨ ਲਈ ਪ੍ਰੇਰਿਆ। ਸਿੰਘਾਂ ਵਿੱਚ ਬਹਾਦਰੀ ਅਤੇ ਜੋਸ਼ ਉਤਸ਼ਾਹ ਵਧਾਉਣ ਲਈ ਗੁਰੂ ਦੁਆਰਾ ਸਿੰਘਾਂ ਨੂੰ ਸ਼ਾਸਤਰ ਵਿੱਦਿਆ ਦੀ ਸਿਖਲਾਈ ਦਿੱਤੀ ਜਾਂਦੀ ਸੀ। ਸਿੰਘਾਂ ਨੂੰ ਮੁਗਲਾਂ ਵਿਰੁੱਧ ਲੜਾਈ ਦੇ ਮੈਦਾਨ ਵਿੱਚ ਆਪਣੀ ਫ਼ਤਹਿ ਕਰਨ ਲਈ ਵੱਖ – ਵੱਖ ਢੰਗਾਂ ਨਾਲ਼ ਯੁੱਧ ਸਿਖਲਾਈ ਦਿੱਤੀ ਜਾਂਦੀ ਸੀ। ਸਿੰਘ ਆਪਸ ਵਿੱਚ ਇਹਨਾਂ ਯੁੱਧ ਨੀਤੀਆਂ ਦਾ ਅਭਿਆਸ ਕਰਦੇ ਸਨ। ਇਸੇ ਤਰ੍ਹਾਂ ਸਿੰਘਾਂ ਨੇ ਮਨੁੱਖਤਾ ਦੀ ਸੇਵਾ ਲਈ ਜ਼ੁਲਮ ਵਿਰੁੱਧ ਲੜਾਈਆਂ ਲੜੀਆਂ।

ਹੋਲੇ ਮਹੱਲੇ ਦੀਆਂ ਰਸਮਾਂ

  • ਅੱਜ ਸਿੱਖਾਂ ਦੁਆਰਾ ਇਹ ਜੋੜ ਮੇਲਾ ਬਹੁਤ ਧੂਮ ਧਾਮ ਨਾਲ਼ ਮਨਾਇਆ ਜਾਂਦਾ ਹੈ। ਨਿਹੰਘ ਸਿੰਘਾਂ ਦੁਆਰਾ ਗਤਕੇ ਦੇ ਕਰਤੱਬ ਦਿਖਾਏ ਜਾਂਦੇ ਹਨ।
  • 3 ਦਿਨ ਗੁਰਬਾਣੀ ਦਾ ਪ੍ਰਵਾਹ ਕੀਤਾ ਜਾਂਦਾ ਹੈ ਸੰਗਤਾਂ ਆਪਣੇ ਸੱਚੇ ਮਨ ਨਾਲ਼ ਸੇਵਾ ਕਰਦੀਆਂ ਹਨ ਅਤੇ ਗੁਰੂ ਘਰਾਂ ਦੀ ਬਹੁਤ ਸੋਹਣੀ ਸਜਾਵਟ ਕੀਤੀ ਜਾਂਦੀ ਹੈ।
  • ਇਸ ਜੋੜ ਮੇਲੇ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਨੰਦਪੁਰ ਸਾਹਿਬ ਵਿੱਚ ਸ਼ੁਰੂ ਕੀਤੀ ਹੋਲਾ ਮੁਹੱਲਾ ਕੱਢਣ ਦੀ ਪ੍ਰਥਾ ਕੀਤੀ ਜਾਂਦੀ ਹੈ। ਨਿਹੰਗ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਹੋਲਾ ਮਹੱਲਾ ਸ਼ੁਰੂ ਕਰਦੇ ਹਨ। ਨਗਾਰਿਆਂ ਦੀ ਗੂੰਜ ਵਿੱਚ ਨਿਸ਼ਾਨ ਸਾਹਿਬ ਚੜ੍ਹਾਏ ਜਾਂਦੇ ਹਨ।
  • ਇਸ ਮੌਕੇ ਕੀਰਤਨ ਦਰਬਾਰ ਅਤੇ ਕਵੀ ਦਰਬਾਰ ਵੀ ਕਰਾਏ ਜਾਂਦੇ ਹਨ ਜਿਸ ਵਿੱਚ ਵੱਖ ਵੱਖ ਜਗ੍ਹਾ ਤੋਂ ਕਵੀ ਆਪਣੀ ਕਵਿਤਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਹਨ।
  •  ਮਹਾਰਾਸ਼ਟਰ ਰਾਜ (ਹਜ਼ੂਰ ਸਾਹਿਬ ਨਾਦੇੜ) ਵਿੱਚ ਵੀ ਹੋਲੇ ਮਹੱਲੇ ਦਾ ਜਲੂਸ ਨਿਕਲਦਾ ਹੈ। ਜਲੂਸ ਦੇ ਅੱਗੇ ਸ਼ਿੰਗਾਰੇ ਹੋਏ ਨੀਲੇ ਘੋੜੇ ਚੱਲਦੇ ਹਨ ਅਤੇ ਪਿੱਛੇ ਸੰਗਤਾਂ ਸਬਦ ਦਾ ਗੁਣਗਾਨ ਕਰਦੀਆਂ ਆਉਂਦੀਆਂ ਹਨ।
  • ਨਿਹੰਘ ਸਿੰਘਾਂ ਵਲੋਂ ਪਟਾਕੇ ਅਤੇ ਨਗਾਰਿਆਂ ਦੀ ਆਵਾਜ਼ ਨਾਲ਼ ਪੂਰਾ ਅਸਮਾਨ ਉੱਠ ਖੜਦਾ ਹੈ ਜਿਵੇਂ ਸਿੰਘਾਂ ਵਲੋਂ ਹਮਲਾ ਬੋਲਿਆ ਹੋਵੇ ਅਤੇ ਘੋੜਿਆਂ ਨੂੰ ਦੋੜਾਇਆ ਜਾਂਦਾ ਹੈ ਪਿੱਛੇ ਸੰਗਤਾਂ ਵੀ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੀਆਂ ਹਨ। ਇਸ ਨੂੰ ‘ਮਹੱਲਾ` ਕਿਹਾ ਜਾਂਦਾ ਹੈ। ਹੋਲੇ ਮਹੱਲੇ ਦਾ ਜਲੂਸ ਆਨੰਦਪੁਰ ਸਾਹਿਬ ਅਤੇ ਹਜ਼ੂਰ ਸਾਹਿਬ ਤੋਂ ਇਲਾਵਾਂ ਹੋਰ ਕਿਧਰੇ ਨਹੀਂ ਨਿਕਲਦਾ।

ਹੋਲਾ ਮਹੱਲਾ ਕਦੋਂ ਮਨਾਇਆ ਜਾਂਦਾ ਹੈ ?

ਉੱਤਰ – ਹੋਲਾ ਮਹੱਲਾ ਹਰ ਸਾਲ ਮਾਰਚ ਦੇ ਮਹੀਨੇ ਵਿੱਚ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ।

ਹੋਲਾ ਮਹੱਲਾ ਕਿੱਥੇ ਮਨਾਇਆ ਜਾਂਦਾ ਹੈ ?

ਉੱਤਰ – ਹੋਲਾ ਮਹੱਲਾ ਪੰਜਾਬ ਦੇ ਜ਼ਿਲ੍ਹੇ ਅਨੰਦਪੁਰ ਸਾਹਿਬ ਦੇ ਗੁਰੁਦਆਰਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਮਨਾਇਆ ਜਾਂਦਾ ਹੈ।

ਕੀ ਹੋਲਾ ਮਹੱਲਾ ਵਿੱਚ ਵੀ ਸਿੰਘਾਂ ਦੁਆਰਾ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ ?

ਉੱਤਰ – ਹਾਂ ਸਿੰਘਾਂ ਵੀਂ ਰੰਗਾਂ ਨਾਲ਼ ਹੋਲੇ ਮਹੱਲੇ ਦਾ ਜਸ਼ਨ ਮਨਾਇਆ ਜਾਂਦਾ ਹੈ।

ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਗੁਰੁਦਆਰਾ ਕਿੱਥੇ ਸਥਿਤ ਹੈ ?

ਉੱਤਰ – ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਗੁਰੁਦਆਰਾ ਅਨੰਦਪੁਰ ਸਾਹਿਬ ਤੋਂ 350 ਮੀਟਰ ਦੀ ਦੂਰੀ ‘ਤੇ ਸਥਿਤ ਹੈ।

ਇਹ ਵੀ ਪੜ੍ਹੋ –

Share this Article