Chandigarh education department: new attendance rule for teachers ਸਿੱਖਿਆ ਵਿਭਾਗ ਨੇ ਅਧਿਆਪਕਾਂ ਦੀ ਹਾਜ਼ਰੀ ਨੂੰ ਲੈ ਕੇ ਕੀਤਾ ਵੱਡਾ ਬਦਲਾਅ,ਹੁਣ ਅਧਿਆਪਕ ਨਹੀਂ ਮਾਰ ਸਕਣਗੇ ਫਰਲੋ

Punjab Mode
2 Min Read

New teacher attendance rule latest news : ਸਿੱਖਿਆ ਬੋਰਡ ਨੇ ਅਧਿਆਪਕਾਂ ਦੀ ਹਾਜ਼ਰੀ ਨੂੰ ਲੈ ਕੇ ਵੱਡਾ ਫ਼ੈਸਲਾ ਕੀਤਾ ਹੈ। ਇਸ ਫ਼ੈਸਲੇ ਮੁਤਾਬਿਕ ਹੁਣ ਚੰਡੀਗੜ੍ਹ ਸਿੱਖਿਆ ਵਿਭਾਗ ਦਾ ਸਟਾਫ਼ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕ ਫਰਲੋ ਨਹੀਂ ਮਾਰ ਸਕਣਗੇ। ਵਿਭਾਗ ਨੇ ਕਿਹਾ ਕਿ ਹੁਣ ਸਕੂਲਾਂ ਵਿੱਚ ਬਾਇਓਮੀਟ੍ਰਿਕ ਸਿਸਟਮ (biometric attendance stop in chandigarh schools) ਬੰਦ ਹੋਣ ਜਾ ਰਿਹਾ ਹੈ,ਹੁਣ ਸਕੂਲਾਂ ਵਿੱਚ ਰਿੰਗ ਫੇਸਿੰਗ ਸਿਸਟਮ ਨਾਲ਼ ਅਧਿਆਪਕਾਂ ਦੀ ਹਾਜ਼ਰੀ ਲੱਗਿਆ ਕਰੇਗੀ।

New attendance system in chandigarh government schools

Chandigarh school latest news:ਸਕੂਲਾਂ ਵਿੱਚ ਅਧਿਆਪਕਾਂ ਦੀ ਫਰਲੋ ਅਤੇ ਅਧਿਕਾਰੀਆਂ ‘ਤੇ ਸ਼ਿਕੰਜਾ ਕਸਣ ਲਈ ਵਿਭਾਗ ਇਹ (Ring facing attendance system in chandigarh schools) ਰਿੰਗ ਫੇਸਿੰਗ ਐਪ ਸਾਫਟਵੇਅਰ ਰਾਹੀਂ ਹਾਜ਼ਰੀ ਲਗਵਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ। ਇਹ ਐਪ ਹਰੇਕ ਸਕੂਲ ਅਧਿਕਾਰੀ ਅਤੇ ਅਧਿਆਪਕ ਲਈ ਡਾਊਨਲੋਡ ਕਰਨਾ ਜ਼ਰੂਰੀ ਹੋਵੇਗਾ। ਜਿਵੇਂ ਹੀ ਇਹ ਐਪ ਸਕੂਲ ਜਾਂ ਦਫ਼ਤਰ ਦੇ ਘੇਰੇ ਅੰਦਰ ਆਵੇਗੀ ਓਵੇਂ ਹੀ ਇਹ ਕੰਮ ਕਰਨਾ ਚਾਲੂ ਕਰ ਦੇਵੇਗੀ ਅਤੇ ਜਦੋਂ ਹੀ ਸਕੂਲ ਜਾਂ ਦਫ਼ਤਰ ਤੋਂ ਬਾਹਰ ਜਾਵੇਗੀ ਉਦੋਂ ਹੀ ਇਹ ਬੰਦ ਹੋ ਜਾਵੇਗੀ। ਇਸ ਐਪ ਰਾਹੀਂ ਅਧਿਆਪਕ ਜਾਂ ਸਕੂਲ ਅਧਿਕਾਰੀ ਨੂੰ ਆਪਣਾ ਚਿਹਰਾ ਦਿਖਾ ਕੇ ਹਾਜ਼ਰੀ ਲਗਾਉਣੀ ਪਵੇਗੀ।

ਇਹ ਵੀ ਪੜ੍ਹੋ –