“ਲੁਧਿਆਣਾ: 12ਵੀਂ ਵਿੱਚ ਫੇਲ੍ਹ ਹੋਏ 17 ਸਾਲਾਂ ਵਿਦਿਆਰਥੀ ਨੇ ਲੈ ਲਈ ਆਪਣੀ ਜਾਨ – ਪੜ੍ਹੋ ਪੂਰੀ ਵਜ੍ਹਾ”

Punjab Mode
3 Min Read

ਲੁਧਿਆਣਾ: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ ਜਿੱਥੇ 17 ਸਾਲ ਦੇ ਇੱਕ ਨੌਜਵਾਨ ਵਿਦਿਆਰਥੀ ਨੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ। ਵਿਦਿਆਰਥੀ Jarnail Singh ਨੇ 12th Board Exam (ਪੰਜਾਬ ਸਕੂਲ ਸਿੱਖਿਆ ਬੋਰਡ) ਵਿੱਚ ਅਸਫਲ ਹੋਣ ਤੋਂ ਬਾਅਦ ਘਰੇਲੂ ਛੱਤ ਨਾਲ ਪਰਨਾ ਬੰਨ੍ਹ ਕੇ ਫਾਹਾ ਲੈ ਲਿਆ।

ਇਹ ਘਟਨਾ ਸ਼ਹਿਰ ਦੇ ਲੋਡੋਵਾਲ ਇਲਾਕੇ ਦੀ ਹੈ। ਪਰਿਵਾਰ ਵੱਲੋਂ ਉਸ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

12th ਵਿੱਚ 3 ਵਿਸ਼ਿਆਂ ਵਿੱਚ ਫੇਲ੍ਹ ਹੋਇਆ ਸੀ

ਜਾਣਕਾਰੀ ਅਨੁਸਾਰ, ਜਰਨੈਲ ਸਿੰਘ ਨੇ Punjab School Education Board ਦੀ 12ਵੀਂ ਜਮਾਤ ਦੀ ਪ੍ਰੀਖਿਆ ਵਿੱਚ ਹਿੱਸਾ ਲਿਆ ਸੀ ਅਤੇ ਉਹ ਤਿੰਨ ਵਿਸ਼ਿਆਂ ਵਿੱਚ ਅਸਫਲ ਹੋ ਗਿਆ। ਨਤੀਜਾ ਆਉਣ ਤੋਂ ਬਾਅਦ ਉਹ ਮਾਨਸਿਕ ਤਣਾਅ ’ਚ ਚਲਾ ਗਿਆ ਸੀ।

ਉਸ ਦੀ ਉਮਰ ਸਿਰਫ 17 ਸਾਲ ਸੀ ਅਤੇ ਉਹ ਭਵਿੱਖ ਲਈ ਉਮੀਦਾਂ ਨਾਲ ਭਰਪੂਰ ਸੀ, ਪਰ ਨਾਕਾਮੀ ਨੇ ਉਸਨੂੰ ਅੰਦਰੋਂ ਤੋੜ ਦਿੱਤਾ।

ਇਹ ਵੀ ਪੜ੍ਹੋ – Punjab School Holidays : ਸਰਹੱਦੀ ਜ਼ਿਲ੍ਹਿਆਂ ਦੇ ਸਕੂਲ ਹੁਣ 11 ਮਈ ਤੱਕ ਰਹਿਣਗੇ ਬੰਦ

ਪਿਤਾ ਗੁਰਦੁਆਰੇ ’ਚ ਗ੍ਰੰਥੀ, ਪਰਿਵਾਰ ’ਤੇ ਪੈ ਗਿਆ ਸੋਕ੍ਹ ਦਾ ਪਹਾੜ

ਮ੍ਰਿਤਕ ਦੇ ਪਿਤਾ Sukhjinder Singh ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਵਜੋਂ ਸੇਵਾ ਨਿਭਾ ਰਹੇ ਹਨ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Police Station Ludhiana Lodhowal ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ Civil Hospital ਪੋਸਟਮਾਰਟਮ ਲਈ ਭੇਜ ਦਿੱਤੀ ਗਈ।

ਮਨੋਵਿਗਿਆਨੀਆਂ ਦੀ ਸਲਾਹ – ਨਾਕਾਮੀ ਦਾ ਅਰਥ ਜ਼ਿੰਦਗੀ ਦਾ ਅੰਤ ਨਹੀਂ

ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਨੌਜਵਾਨਾਂ ਨੂੰ ਪੜ੍ਹਾਈ ਜਾਂ ਨਤੀਜਿਆਂ ਦੀ ਅਸਫਲਤਾ ਨੂੰ ਆਪਣੇ ਜੀਵਨ ਨਾਲ ਨਾ ਜੋੜਣਾ ਚਾਹੀਦਾ। ਅਜਿਹੀ ਘਟਨਾਵਾਂ ਸਮਾਜ ਲਈ ਚੇਤਾਵਨੀ ਹਨ ਕਿ mental health support ਅਤੇ ਪਰਿਵਾਰਕ ਸਮਝੋਤਾ ਬਹੁਤ ਜ਼ਰੂਰੀ ਹੈ।

ਇਹ ਘਟਨਾ ਸਾਡੇ ਸਿੱਖਿਆ ਪ੍ਰਣਾਲੀ ਅਤੇ ਨੌਜਵਾਨਾਂ ‘ਚ ਵਧ ਰਹੇ ਮਨੋਵਿਗਿਆਨਿਕ ਦਬਾਅ ’ਤੇ ਸਵਾਲ ਖੜੇ ਕਰਦੀ ਹੈ। ਜਿੱਥੇ ਨਤੀਜੇ ਇੱਕ ਮਾਪਦੰਡ ਬਣ ਚੁੱਕੇ ਹਨ ਅਤੇ ਅਸਫਲਤਾ ਨੂੰ ਜੀਵਨ ਦੀ ਹਾਰ ਮੰਨ ਲਿਆ ਜਾਂਦਾ ਹੈ।

ਜ਼ਿੰਦਗੀ ਹਰ ਪਰੀਖਿਆ ਤੋਂ ਵੱਡੀ ਹੈ

ਇਸ ਮਾਮਲੇ ਨੇ ਇੱਕ ਵਾਰੀ ਫਿਰ ਦੱਸ ਦਿੱਤਾ ਹੈ ਕਿ ਨੌਜਵਾਨਾਂ ਵਿਚ ਜੀਵਨ ਦੇ ਪ੍ਰਤੀ ਸੰਵੇਦਨਸ਼ੀਲਤਾ ਵਧ ਰਹੀ ਹੈ। ਅਜਿਹੀ ਘਟਨਾਵਾਂ ਤੋਂ ਸਿੱਖ ਲੈਣ ਦੀ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਿਰਫ ਅੰਕਾਂ ਦੀ ਦੌੜ ਵਿੱਚ ਨਾ ਭਜਾਈਏ, ਸਗੋਂ ਉਨ੍ਹਾਂ ਨੂੰ ਹੌਸਲਾ, ਸਮਝ ਅਤੇ ਜੀਵਨ ਦੀ ਅਹਿਮੀਅਤ ਸਮਝਾਈਏ।

ਇਹ ਵੀ ਪੜ੍ਹੋ – 2025 ਵਿੱਚ ਗਰਮੀਆਂ ਦੀਆਂ ਛੁੱਟੀਆਂ: ਕਈ ਰਾਜਾਂ ‘ਚ ਸਕੂਲ ਪਹਿਲਾਂ ਬੰਦ, ਪੰਜਾਬ ‘ਚ ਵੀ ਹੋ ਸਕਦਾ ਹੈ ਐਲਾਨ

Share this Article
Leave a comment