ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਦਾ ਅਸਤੀਫਾ ਅਤੇ ਟਰੂਡੋ ਸਰਕਾਰ ਦੇ ਭਵਿੱਖ ‘ਤੇ ਪ੍ਰਭਾਵ

Punjab Mode
3 Min Read

Canada latest news in punjabi ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਅਪਣੇ ਅਸਤੀਫੇ ਦਾ ਐਲਾਨ ਕਰਕੇ ਸਿਆਸੀ ਹਲਕਿਆਂ ਵਿੱਚ ਹੰਗਾਮਾ ਮਚਾ ਦਿੱਤਾ ਹੈ। ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਜ਼ਦੀਕੀ ਸਹਿਯੋਗੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ, ਫ੍ਰੀਲੈਂਡ ਦਾ ਅਸਤੀਫਾ ਦੇਸ਼ ਦੀ ਸਿਆਸੀ ਸਥਿਤੀ ‘ਤੇ ਗਹਿਰਾ ਅਸਰ ਪਾ ਸਕਦਾ ਹੈ। ਇਸ ਨਾਲ ਜਸਟਿਨ ਟਰੂਡੋ ਦੀ ਸਰਕਾਰ ਦੇ ਭਵਿੱਖ ਨੂੰ ਲੈ ਕੇ ਕਈ ਕਿਆਸ ਅਰਾਈਆਂ ਸ਼ੁਰੂ ਹੋ ਗਈਆਂ ਹਨ, ਅਤੇ ਆਮ ਚੋਣਾਂ ਤੋਂ 10 ਮਹੀਨੇ ਪਹਿਲਾਂ ਪੈਦਾ ਹੋਏ ਇਸ ਸੰਕਟ ਨਾਲ ਮੱਧਕਾਲੀ ਚੋਣਾਂ ਦੇ ਆਸਾਰ ਜਗ ਰਹੇ ਹਨ।

ਸਰਕਾਰ ਦੇ ਵਿੱਤੀ ਹਾਲਾਤ ਅਤੇ ਅਸਤੀਫੇ ਦਾ ਸੰਬੰਧ

ਜਦੋਂ ਫ੍ਰੀਲੈਂਡ ਨੇ ਹਾਊਸ ਆਫ ਕਾਮਨਜ਼ ਵਿੱਚ ਵਿੱਤੀ ਹਾਲਾਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੀਆਂ ਕਿਹਾ ਕਿ ਕੈਨੇਡਾ ਦਾ ਬਜਟ ਘਾਟਾ 62 ਬਿਲੀਅਨ ਡਾਲਰ ਤੱਕ ਪਹੁੰਚ ਚੁੱਕਾ ਹੈ, ਤਦੋਂ ਉਨ੍ਹਾਂ ਦੇ ਅਸਤੀਫੇ ਦਾ ਕਾਰਨ ਵੀ ਵਿੱਤੀ ਪ੍ਰਬੰਧਾਂ ਦੀ ਘਾਟ ਨੂੰ ਮੰਨਿਆ ਗਿਆ। ਇਹ ਵੀ ਪਤਾ ਲੱਗਾ ਹੈ ਕਿ ਵਿੱਤੀ ਬਿੱਲ ਨੂੰ ਪਾਸ ਕਰਨ ਲਈ ਸਰਕਾਰ ਕੋਲ ਹੋਰ ਪਾਰਟੀ ਦਾ ਸਮਰਥਨ ਵੀ ਨਹੀਂ ਸੀ। ਇਸ ਦੇ ਨਾਲ, ਕੈਨੇਡਾ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਰਿਫ਼ ਟਿੱਪਣੀਆਂ ਤੋਂ ਬਾਅਦ ਇੱਕ ਅਰਬ ਡਾਲਰ ਤੋਂ ਵੱਧ ਦਾ ਖਰਚਾ ਵੀ ਆ ਗਿਆ ਹੈ।

ਲੋਕਾਂ ਦੀ ਰਾਇ ਅਤੇ ਜਸਟਿਨ ਟਰੂਡੋ ਦੀ ਲੋਕਪ੍ਰਿਯਤਾ

ਇੱਕ ਇਤਬਾਰੀ ਸੰਸਥਾ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ, 77 ਫੀਸਦ ਕੈਨੇਡਿਆਈ ਲੋਕਾਂ ਨੇ ਫੌਰੀ ਚੋਣਾਂ ਕਰਵਾਉਣ ਅਤੇ ਸਰਕਾਰ ਦੀ ਸੱਤਾ ਹੋਰ ਪਾਰਟੀ ਨੂੰ ਸੌਂਪਣ ਦੀ ਰਾਇ ਦਿੱਤੀ ਹੈ। ਇਸ ਨਾਲ ਜਸਟਿਨ ਟਰੂਡੋ ਦੀ ਲੋਕਪ੍ਰਿਯਤਾ ਵਿੱਚ ਵੀ ਘਟਾਉ ਆਇਆ ਹੈ। ਸਤੰਬਰ ਵਿੱਚ ਹੋਏ ਇਕ ਹੋਰ ਸਰਵੇਖਣ ਵਿੱਚ ਉਨ੍ਹਾਂ ਦੀ ਲੋਕਪ੍ਰਿਯਤਾ ਸਿਰਫ 21 ਫੀਸਦ ਰਹਿ ਗਈ ਸੀ, ਜਦ ਕਿ ਟੋਰੀ ਆਗੂ ਪੀਅਰ ਪੋਲੀਵਰ ਦੀ ਲੋਕਪ੍ਰਿਯਤਾ 77 ਫੀਸਦ ਤੱਕ ਪਹੁੰਚ ਗਈ ਹੈ।

ਟਰੂਡੋ ਸਰਕਾਰ ਦਾ ਭਵਿੱਖ ਅਤੇ ਸਿਆਸੀ ਚੁਣੌਤੀਆਂ

ਜਸਟਿਨ ਟਰੂਡੋ ਅਤੇ ਫ੍ਰੀਲੈਂਡ ਵਿਚਕਾਰ ਖਟਾਸ ਕਈ ਦਿਨਾਂ ਤੋਂ ਚੱਲ ਰਹੀ ਸੀ, ਪਰ ਅਚਾਨਕ ਫ੍ਰੀਲੈਂਡ ਦਾ ਅਸਤੀਫਾ ਦੇਣਾ ਸਰਕਾਰ ਲਈ ਵੱਡੀ ਸਿਆਸੀ ਚੁਣੌਤੀ ਦਾ ਕਾਰਨ ਬਣ ਗਿਆ ਹੈ। ਇਸ ਨਾਲ, ਕੈਨੇਡਾ ਵਿੱਚ ਮੱਧਕਾਲੀ ਚੋਣਾਂ ਅਤੇ ਸਿਆਸੀ ਪਲਟ ਬਦਲਣ ਦੇ ਆਸਾਰ ਜਤਾਏ ਜਾ ਰਹੇ ਹਨ।

Share this Article
Leave a comment