ਵਿਦੇਸ਼ ਵਿੱਚ ਨੌਕਰੀ ਜਾਂ ਉੱਚ ਸਿੱਖਿਆ ਦਾ ਸੁਪਨਾ ਦੇਖ ਰਹੇ ਭਾਰਤੀਆਂ ਲਈ ਕੈਨੇਡਾ ਤੋਂ ਇੱਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਵਰਕ ਪਰਮਿਟ ਅਤੇ ਸਟੱਡੀ ਪਰਮਿਟ ਦੀ ਪ੍ਰੋਸੈਸਿੰਗ ਸਮੇਂ ਨੂੰ ਲੈ ਕੇ ਨਵਾਂ ਅਪਡੇਟ ਜਾਰੀ ਕੀਤਾ ਗਿਆ ਹੈ। ਇਸ ਅਪਡੇਟ ਮੁਤਾਬਕ ਭਾਰਤ ਤੋਂ ਅਪਲਾਈ ਕਰਨ ਵਾਲੇ ਬਿਨੈਕਾਰਾਂ ਲਈ ਵੀਜ਼ਾ ਪ੍ਰਕਿਰਿਆ ਪਹਿਲਾਂ ਨਾਲੋਂ ਤੇਜ਼ ਹੋ ਗਈ ਹੈ।
ਵਰਕ ਪਰਮਿਟ ਪ੍ਰੋਸੈਸਿੰਗ ਸਮਾਂ ਘਟਿਆ
(Canada Work Permit Processing Time) IRCC ਵੱਲੋਂ ਜਾਰੀ ਤਾਜ਼ਾ ਜਾਣਕਾਰੀ ਮੁਤਾਬਕ ਭਾਰਤ ਤੋਂ ਵਰਕ ਪਰਮਿਟ ਲਈ ਅਰਜ਼ੀ ਦੇਣ ਵਾਲੇ ਬਿਨੈਕਾਰਾਂ ਨੂੰ ਹੁਣ ਪਹਿਲਾਂ ਨਾਲੋਂ ਘੱਟ ਸਮਾਂ ਉਡੀਕ ਕਰਨੀ ਪਵੇਗੀ। ਪਹਿਲਾਂ ਇਸ ਪ੍ਰਕਿਰਿਆ ਨੂੰ ਪੂਰਾ ਹੋਣ ਵਿੱਚ ਕਰੀਬ ਅੱਠ ਹਫ਼ਤੇ ਲੱਗਦੇ ਸਨ, ਪਰ ਹੁਣ ਇਹ ਸਮਾਂ ਘਟ ਕੇ ਲਗਭਗ ਸੱਤ ਹਫ਼ਤੇ ਰਹਿ ਗਿਆ ਹੈ।
ਇਸ ਤਬਦੀਲੀ ਨਾਲ ਉਹਨਾਂ ਭਾਰਤੀਆਂ ਨੂੰ ਵੱਡੀ ਰਾਹਤ ਮਿਲੇਗੀ ਜਿਨ੍ਹਾਂ ਨੂੰ ਕੈਨੇਡਾ ਵਿੱਚ ਨੌਕਰੀ ਦਾ ਆਫਰ ਮਿਲ ਚੁੱਕਾ ਹੈ ਅਤੇ ਉਹ ਜਲਦੀ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ – ਸਰੀ ਵਿੱਚ ਗੁਰਦੁਆਰਿਆਂ ਨੇੜੇ ਬਜ਼ੁਰਗਾਂ ਨਾਲ ਚੋਰੀਆਂ ਦਾ ਸਿਲਸਿਲਾ ਤੇਜ਼, ਪੁਲਸ ਨੇ ਲੋਕਾਂ ਨੂੰ ਕੀਤਾ ਸਚੇਤ
ਕੁਝ ਦੇਸ਼ਾਂ ਲਈ ਵਧਿਆ ਇੰਤਜ਼ਾਰ
(Work Permit Delay for Some Countries) ਰਿਪੋਰਟਾਂ ਮੁਤਾਬਕ ਜਿੱਥੇ ਭਾਰਤੀ ਬਿਨੈਕਾਰਾਂ ਲਈ ਪ੍ਰਕਿਰਿਆ ਤੇਜ਼ ਹੋਈ ਹੈ, ਉੱਥੇ ਕੁਝ ਹੋਰ ਦੇਸ਼ਾਂ ਦੇ ਅਪਲੀਕੈਂਟਾਂ ਲਈ ਸਮਾਂ ਵਧ ਗਿਆ ਹੈ। ਪਾਕਿਸਤਾਨ ਤੋਂ ਵਰਕ ਪਰਮਿਟ ਲਈ ਅਰਜ਼ੀ ਦੇਣ ਵਾਲਿਆਂ ਨੂੰ ਹੁਣ ਕਰੀਬ 30 ਹਫ਼ਤਿਆਂ ਤੱਕ ਉਡੀਕ ਕਰਨੀ ਪੈ ਸਕਦੀ ਹੈ।
ਇਸ ਤੋਂ ਇਲਾਵਾ ਨਾਈਜੀਰੀਆ ਅਤੇ ਫਿਲੀਪੀਨਜ਼ ਵਰਗੇ ਦੇਸ਼ਾਂ ਤੋਂ ਅਪਲਾਈ ਕਰਨ ਵਾਲਿਆਂ ਲਈ ਵੀ ਪ੍ਰੋਸੈਸਿੰਗ ਸਮਾਂ ਪਹਿਲਾਂ ਨਾਲੋਂ ਲੰਬਾ ਹੋ ਗਿਆ ਹੈ।
ਭਾਰਤੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ
(Canada Study Permit Processing Time) ਕੈਨੇਡਾ ਵਿੱਚ ਪੜ੍ਹਾਈ ਕਰਨ ਦੀ ਯੋਜਨਾ ਬਣਾ ਰਹੇ ਭਾਰਤੀ ਵਿਦਿਆਰਥੀਆਂ ਲਈ ਵੀ ਇਹ ਅਪਡੇਟ ਸਕਾਰਾਤਮਕ ਹੈ। ਭਾਰਤ ਤੋਂ ਸਟੱਡੀ ਪਰਮਿਟ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਔਸਤਨ ਚਾਰ ਹਫ਼ਤਿਆਂ ਦੇ ਅੰਦਰ ਮਨਜ਼ੂਰੀ ਮਿਲ ਰਹੀ ਹੈ।
ਇਸ ਨਾਲ ਉਹ ਵਿਦਿਆਰਥੀ ਵੱਡਾ ਫਾਇਦਾ ਲੈ ਸਕਣਗੇ ਜੋ ਆਉਣ ਵਾਲੇ ਫਾਲ ਇਨਟੇਕ ਵਿੱਚ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿੱਚ ਦਾਖ਼ਲਾ ਲੈਣ ਦੀ ਤਿਆਰੀ ਕਰ ਰਹੇ ਹਨ।
ਅਸਥਾਈ ਨਿਵਾਸ ਪ੍ਰੋਗਰਾਮ (Temporary Residence in Canada)
ਜ਼ਿਕਰਯੋਗ ਹੈ ਕਿ ਵਰਕ ਪਰਮਿਟ ਅਤੇ ਸਟੱਡੀ ਪਰਮਿਟ ਦੋਵੇਂ ਕੈਨੇਡਾ ਦੇ ਅਸਥਾਈ ਨਿਵਾਸ ਪ੍ਰੋਗਰਾਮ ਦੇ ਅਧੀਨ ਆਉਂਦੇ ਹਨ। ਇਸ ਤਹਿਤ ਵਿਅਕਤੀਆਂ ਨੂੰ ਨਿਰਧਾਰਤ ਸਮੇਂ ਲਈ ਕੈਨੇਡਾ ਵਿੱਚ ਰਹਿਣ, ਕੰਮ ਕਰਨ ਜਾਂ ਪੜ੍ਹਾਈ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ।
ਕੈਨੇਡਾ ਸਰਕਾਰ ਵੱਲੋਂ ਪ੍ਰੋਸੈਸਿੰਗ ਸਮੇਂ ਵਿੱਚ ਕੀਤੀ ਗਈ ਇਹ ਕਟੌਤੀ ਭਾਰਤੀ ਬਿਨੈਕਾਰਾਂ ਲਈ ਵੱਡੀ ਰਾਹਤ ਵਜੋਂ ਦੇਖੀ ਜਾ ਰਹੀ ਹੈ। ਇਸ ਨਾਲ ਨਾ ਸਿਰਫ਼ ਨੌਕਰੀ ਦੀ ਤਲਾਸ਼ ਕਰ ਰਹੇ ਲੋਕਾਂ ਨੂੰ ਫਾਇਦਾ ਹੋਵੇਗਾ, ਸਗੋਂ ਉੱਚ ਸਿੱਖਿਆ ਲਈ ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਵੀ ਰਾਹ ਹੋਰ ਆਸਾਨ ਬਣੇਗਾ।
ਇਹ ਵੀ ਪੜ੍ਹੋ –
ਐਪਸਟੀਨ ਕੇਸ ਵਿੱਚ ਨਵਾਂ ਖੁਲਾਸਾ, ਇਕ ਭਾਰਤੀ ਲੜਕੀ ਦੇ ਪੀੜਤ ਹੋਣ ਦੀ ਪੁਸ਼ਟੀ ਸਾਹਮਣੇ
Petrol Diesel Price Alert: ਭਾਰਤ-ਅਮਰੀਕਾ ਵਪਾਰ ਸਮਝੌਤੇ ਕਾਰਨ ਆਮ ਲੋਕਾਂ ਦੀ ਜੇਬ ‘ਤੇ ਪੈ ਸਕਦਾ ਵੱਡਾ ਅਸਰ
ਯੂਰਪ ਵਿੱਚ ਸੋਸ਼ਲ ਮੀਡਿਆ ‘ਤੇ ਵੱਡੀ ਸਖ਼ਤੀ, ਇਕ ਹੋਰ ਦੇਸ਼ ਵੱਲੋਂ ਨਾਬਾਲਗਾਂ ਲਈ ਬੈਨ ਦੀ ਤਿਆਰੀ ਤੇਜ਼