America latest immigrant punjabi news: ਅਮਰੀਕਾ ਵਿੱਚ ਰਹਿ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ (Illegal Immigrants) ਖ਼ਿਲਾਫ਼ ਡੋਨਾਲਡ ਟਰੰਪ ਦੀ ਅਗਵਾਈ ਵਾਲੀ ਸਰਕਾਰ ਨੇ ਹੁਣ ਸਖ਼ਤ ਰਵਾਇਆ ਅਪਣਾਇਆ ਹੈ। ਨਵੇਂ ਹੁਕਮਾਂ ਅਨੁਸਾਰ, ਟਰੰਪ ਪ੍ਰਸ਼ਾਸਨ ਨੇ ਐਮਿਗ੍ਰੇਸ਼ਨ ਵਿਭਾਗ ਨੂੰ ਲੱਖਾਂ ਅਜਿਹੇ ਵਿਅਕਤੀਆਂ ਦੀ ਸੂਚੀ ਸੌਂਪੀ, ਜੋ ਦੇਸ਼ ਵਿੱਚ ਬਿਨਾਂ ਕਾਨੂੰਨੀ ਦਰਜੇ ਦੇ ਰਹਿ ਰਹੇ ਹਨ।
ਸੂਚੀ ਦੇ ਆਧਾਰ ‘ਤੇ ਹੁਣ ਇਨ੍ਹਾਂ ਲੋਕਾਂ ਨੂੰ ਸਵੈ ਇੱਛਾ ਨਾਲ ਅਮਰੀਕਾ ਛੱਡਣ ਦੇ ਹੁਕਮ ਦਿੱਤੇ ਗਏ ਹਨ। ਜੇਕਰ ਉਹ ਇਹ ਨਾ ਕਰੇ, ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਦੇਸ਼ ਨਿਕਾਲਾ (Deportation) ਦਿੱਤਾ ਜਾਵੇਗਾ।
Temporary Protected Status ਰੱਦ, ਕਈ ਦੇਸ਼ਾਂ ਦੇ ਨਾਗਰਿਕ ਪ੍ਰਭਾਵਿਤ
ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਦੇ ਤਹਿਤ, ਉਹ ਲੋਕ ਵੀ ਸ਼ਾਮਲ ਹਨ ਜੋ ਪਹਿਲਾਂ Temporary Protected Status (TPS) ਹੇਠ ਅਮਰੀਕਾ ਵਿੱਚ ਰਹਿ ਰਹੇ ਸਨ। TPS ਰੱਦ ਹੋਣ ਕਰਕੇ ਕਿਊਬਾ, ਨਿਕਾਰਾਗੁਆ, ਹੈਤੀ ਅਤੇ ਵੈਨੇਜ਼ੁਏਲਾ ਦੇ ਲਗਭਗ 5 ਲੱਖ ਨਾਗਰਿਕ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿਚੋਂ ਬਹੁਤ ਸਾਰੇ ਅਮਰੀਕਾ ਵਿੱਚ ਕੰਮ ਕਰਨ ਜਾਂ ਰਹਿਣ ਆਏ ਸਨ।
ਹੁਣ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਇੰਸਾਨੀ ਹਿੱਤ ਵਿੱਚ ਦਿੱਤੀ ਛੋਟ ਖਤਮ ਹੋਣ ਬਾਅਦ ਦੇਸ਼ ਛੱਡਣ ਦਾ ਹੁਕਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ – ਟਰੰਪ ਵੱਲੋਂ ਵੱਡਾ ਯੂ-ਟਰਨ! ਵਿਦੇਸ਼ੀ ਵਿਦਿਆਰਥੀਆਂ ਨੂੰ ਗਰੀਨ ਕਾਰਡ ਦੇਣ ਵਾਲਾ ਵਾਅਦਾ ਹੋਇਆ ਝੂਠਾ
ਕੈਲੀਫੋਰਨੀਆ ਤੇ ਵਾਸ਼ਿੰਗਟਨ ਵਿਚ ਵਿਰੋਧ, ਨਿੱਜਤਾ ਉਲੰਘਣਾ ਦੇ ਦਾਅਵੇ
ਇਸ ਸਾਰੇ ਕਾਰਜਵਾਹੀ ਲਈ ਜੋ ਡੇਟਾ Immigration and Customs Enforcement (ICE) ਨੂੰ ਦਿੱਤਾ ਗਿਆ, ਉਹ ਅਮਰੀਕੀ ਸਿਹਤ ਵਿਭਾਗ ਵਲੋਂ ਸਾਂਝਾ ਕੀਤਾ ਗਿਆ ਹੈ। ਡੇਟਾ ਵਿੱਚ ਉਨ੍ਹਾਂ ਲੋਕਾਂ ਦੀ ਇਮੀਗ੍ਰੇਸ਼ਨ ਸਥਿਤੀ, ਸਿਹਤ ਲਾਭ (Medicaid) ਨਾਲ ਜੁੜੀ ਜਾਣਕਾਰੀ ਅਤੇ ਨਿੱਜੀ ਵੇਰਵੇ ਸ਼ਾਮਲ ਹਨ।
ਇਹ ਡੇਟਾ ਕੈਲੀਫੋਰਨੀਆ, ਵਾਸ਼ਿੰਗਟਨ ਅਤੇ ਡੀਸੀ ਵਿੱਚ ਰਹਿਣ ਵਾਲੇ ਲੋਕਾਂ ਨਾਲ ਸੰਬੰਧਤ ਹੈ। ਕੈਲੀਫੋਰਨੀਆ ਦੇ ਲਾਸ ਏਂਜਲਸ ਵਿੱਚ ਲੋਕਾਂ ਵੱਲੋਂ ਟਰੰਪ ਸਰਕਾਰ ਦੇ ਫੈਸਲੇ ਖ਼ਿਲਾਫ਼ ਵਿਰੋਧ ਕੀਤਾ ਗਿਆ ਹੈ।
ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਵੀ ਇਹ ਕਿਹਾ ਕਿ ਨਾਗਰਿਕਾਂ ਦੀ ਜਾਣਕਾਰੀ ਸਾਂਝੀ ਕਰਨਾ ਉਨ੍ਹਾਂ ਦੀ ਨਿੱਜਤਾ ਦੀ ਉਲੰਘਣਾ ਹੈ।
ਟਰੰਪ ਸਰਕਾਰ ਦੀ ਨਵੀਂ ਰਣਨੀਤੀ: Nationwide Action ਵਲ ਕਦਮ
ਟਰੰਪ ਸਰਕਾਰ ਨੇ ਆਪਣੀ ਨਵੀਂ ਰਣਨੀਤੀ ਤਹਿਤ illegal immigration ਨੂੰ ਜੜ ਤੋਂ ਖਤਮ ਕਰਨ ਲਈ Nationwide Action ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਅਧੀਨ, ਉਹ ਸਾਰੇ ਵਿਅਕਤੀ ਜੋ ਬਿਨਾਂ ਕਾਨੂੰਨੀ ਦਰਜੇ ਦੇ ਅਮਰੀਕਾ ਵਿੱਚ ਰਹਿ ਰਹੇ ਹਨ, ਉਨ੍ਹਾਂ ਦੀ ਪਛਾਣ ਕਰਕੇ ਉਨ੍ਹਾਂ ‘ਤੇ ਛਾਪੇਮਾਰੀ (Raids) ਕੀਤੀ ਜਾਵੇਗੀ ਤੇ ਹਿਰਾਸਤ ਵਿੱਚ ਲਿਆ ਜਾਵੇਗਾ।
ਇਹ ਟਰੰਪ ਪ੍ਰਸ਼ਾਸਨ ਵਲੋਂ ਲਿਆ ਗਿਆ ਕਦਮ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਵਿੱਚ ਵੱਡਾ ਬਦਲਾਵ ਹੈ। ਜਿੱਥੇ ਇੱਕ ਪਾਸੇ ਇਹ ਕਾਨੂੰਨੀ ਢਾਂਚੇ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਹੈ, ਉੱਥੇ ਹੀ ਦੂਜੇ ਪਾਸੇ ਇਹ ਕਈ ਵਿਦੇਸ਼ੀ ਨਾਗਰਿਕਾਂ ਲਈ ਚਿੰਤਾ ਦਾ ਕਾਰਨ ਵੀ ਬਣ ਰਿਹਾ ਹੈ।
ਇਹ ਵੀ ਪੜ੍ਹੋ – Canada ‘ਚ ਸ਼ਰਨ ਲਈ ਹੋਣਗੇ ਨਵੇਂ ਸਖ਼ਤ ਨਿਯਮ, ਕਈਆਂ ਦੀ ਹੋਵੇਗੀ ਘਰ ਵਾਪਸੀ। .ਸਰਕਾਰ ਦੀ ਚੇਤਾਵਨੀ
ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਨੇ ਮੋਦੀ ਨੂੰ G7 ਸੰਮੇਲਨ ਲਈ ਦਿੱਤਾ ਸੱਦਾ, ਫੋਨ ‘ਤੇ ਹੋਈ ਖਾਸ ਗੱਲਬਾਤ
ਆਸਟ੍ਰੇਲੀਆ ਜਾਂਦੇ ਰਸਤੇ ਈਰਾਨ ‘ਚ ਅਗਵਾ ਹੋਏ ਭਾਰਤੀ ਨੌਜਵਾਨਾਂ ਨੂੰ ਪੁਲਸ ਨੇ ਬਚਾਇਆ, ਜਲਦ ਵਾਪਸੀ ਦੀ ਉਮੀਦ