Punjabi latest news: ਪੰਜਾਬ ਰਾਜ ਵਿੱਚ ਨਿਰਵਿਘਨ ਤੇ ਵਿਸ਼ਵਾਸਯੋਗ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਵਾਸਤੇ ਇੱਕ ਵੱਡਾ ਫੈਸਲਾ ਲੈਂਦੇ ਹੋਏ, ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਐਲਾਨ ਕੀਤਾ ਹੈ ਕਿ Punjab State Power Corporation Limited (ਪੀਐਸਪੀਸੀਐੱਲ) ਮਾਰਚ 2026 ਤੱਕ Zero Power Outage – ਬਿਜਲੀ ਬੰਦ ਨਾਹ ਹੋਣ ਦਾ ਟੀਚਾ ਲੈ ਕੇ ਅੱਗੇ ਵਧ ਰਹੀ ਹੈ। ਇਹ ਫੈਸਲਾ ਚੰਡੀਗੜ੍ਹ ਵਿੱਚ ਹੋਈ ਉੱਚ ਪੱਧਰੀ ਮੀਟਿੰਗ ਦੌਰਾਨ ਲਿਆ ਗਿਆ, ਜਿਸ ਦਾ ਉਦੇਸ਼ ਗਰਮੀਆਂ ਅਤੇ ਆਉਣ ਵਾਲੇ ਝੋਨੇ ਦੇ ਮੌਸਮ ਲਈ ਬਿਜਲੀ ਸਿਸਟਮ ਦੀ ਤਿਆਰੀ ਦੀ ਸਮੀਖਿਆ ਕਰਨਾ ਸੀ।
2025-2030 ਦੀ ਯੋਜਨਾ : ਊਰਜਾ ਸਰੋਤਾਂ ‘ਚ ਵਾਧਾ
ਰਾਜ ਵਿੱਚ ਬਿਜਲੀ ਦੀ ਵਧ ਰਹੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ, ਕੈਬਨਿਟ ਮੰਤਰੀ ਨੇ ਸਾਲ 2025 ਤੋਂ 2030 ਤੱਕ ਲਈ ਥਰਮਲ, ਹਾਈਡ੍ਰੋ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਰਾਹੀਂ ਬਿਜਲੀ ਉਤਪਾਦਨ ਨੂੰ ਵਧਾਉਣ ਦੀ ਯੋਜਨਾ ‘ਤੇ ਵਿਚਾਰ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਆਪਣੇ ਢਾਂਚਾਗਤ ਬੁਨਿਆਦ ਨੂੰ ਮਜ਼ਬੂਤ ਕਰਕੇ ਲੋਕਾਂ ਦੀਆਂ ਭਵਿੱਖੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ਦੀ Aggregate Transmission Capacity (ਏਟੀਸੀ) ਨੂੰ ਮਈ 2025 ਤੱਕ 10,102 ਐੱਮਵੀਏ ਤੋਂ ਵਧਾ ਕੇ 10,400 ਐੱਮਵੀਏ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਪੀਐਸਪੀਸੀਐੱਲ ਨੂੰ 2027 ਤੱਕ 5000 ਐੱਮਵੀਏ ਹੋਰ ਸਮਰੱਥਾ ਪ੍ਰਾਪਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਹ ਵੀ ਪੜ੍ਹੋ – ਤੁਰੰਤ ਲਾਗੂ ਨਵੇਂ ਹੁਕਮ: ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ, ਹੁਣ ਹਰ ਨਾਗਰਿਕ ਨੂੰ ਹੋਵੇਗਾ ਫਾਇਦਾ
100% ਨਿਰਵਿਘਨ ਬਿਜਲੀ ਸਪਲਾਈ ਲਈ ਨਵੇਂ ਕਦਮ
ਮੀਟਿੰਗ ਦੌਰਾਨ ਮੰਤਰੀ ਨੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਰਾਜ ਭਰ ਵਿੱਚ 100% ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਇਹ ਟੀਚਾ ਪੂੰਜੀਗਤ ਨਿਵੇਸ਼, ਢਾਂਚਾਗਤ ਸੁਧਾਰ ਅਤੇ ਰੱਖ-ਰਖਾਅ ਦੇ ਬਿਹਤਰ ਪ੍ਰਬੰਧ ਰਾਹੀਂ ਪੂਰਾ ਕੀਤਾ ਜਾਵੇਗਾ।
ਇਸ ਵਿਚ EHT/HT/LT ਲਾਈਨਾਂ ਦੀ ਰੀਕੰਡਕਟਰਿੰਗ, ਵਿਸਤਾਰ, ਨਵੇਂ ਡਿਸਟ੍ਰੀਬਿਊਸ਼ਨ ਟ੍ਰਾਂਸਫਾਰਮਰ ਲਗਾਉਣਾ, ਅਤੇ 66 ਕੇਵੀ ਸਬਸਟੇਸ਼ਨਾਂ ‘ਤੇ ਟ੍ਰਾਂਸਫਾਰਮਰਾਂ ਦੀ ਸਮਰੱਥਾ ਵਧਾਉਣ ਵਰਗੇ ਮੁੱਖ ਕੰਮ ਸ਼ਾਮਲ ਹਨ।
R.D.S.S. ਤਹਿਤ ਨਵੀਨੀਕਰਨ ਯੋਜਨਾ
Revamped Distribution Sector Scheme (R.D.S.S.) ਤਹਿਤ 3600 ਕਰੋੜ ਰੁਪਏ ਦੀ ਲਾਗਤ ਨਾਲ ਢਾਂਚੇ ਦੀ ਨਵੀਨੀਕਰਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜਿਸ ਵਿਚੋਂ 1700 ਕਰੋੜ ਦੇ ਕੰਮ ਪਹਿਲਾਂ ਹੀ ਅਲਾਟ ਹੋ ਚੁੱਕੇ ਹਨ। ਬਾਕੀ ਟੈਂਡਰਾਂ ਨੂੰ ਜੁਲਾਈ ਦੇ ਅੱਧ ਤੱਕ ਅੰਤਿਮ ਰੂਪ ਦਿੱਤੇ ਜਾਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ, 1200 ਕਰੋੜ ਰੁਪਏ ਦੇ ਹੋਰ ਪ੍ਰੋਜੈਕਟਾਂ ਲਈ ਵੀ ਟੈਂਡਰ ਜੁਲਾਈ 2025 ਦੇ ਅੰਤ ਤੱਕ ਜਾਰੀ ਕੀਤੇ ਜਾਣਗੇ ਅਤੇ ਉਨ੍ਹਾਂ ‘ਤੇ ਕੰਮ ਸਤੰਬਰ ਤੱਕ ਸ਼ੁਰੂ ਹੋ ਜਾਵੇਗਾ। ਟੀਚਾ ਇਹ ਹੈ ਕਿ ਵਿੱਤੀ ਸਾਲ ਖਤਮ ਹੋਣ ਤੋਂ ਪਹਿਲਾਂ 80% ਕੰਮ ਮੁਕੰਮਲ ਕਰ ਲਿਆ ਜਾਵੇ।
ਮਕਸਦ – ਹਰ ਘਰ ਤੱਕ ਕੁਸ਼ਲ ਅਤੇ ਬਰਾਬਰ ਬਿਜਲੀ ਸੇਵਾ
ਬਿਜਲੀ ਮੰਤਰੀ ਨੇ ਕਿਹਾ ਕਿ ਪੀਐਸਪੀਸੀਐੱਲ ਪੰਜਾਬ ਦੇ ਬਿਜਲੀ ਸੈਟਰ ਨੂੰ ਆਧੁਨਿਕ ਬਣਾਉਣ ਲਈ ਨਿਰੰਤਰ ਕੋਸ਼ਿਸ਼ਾਂ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਹਰ ਨਾਗਰਿਕ ਤੱਕ ਨਿਰਵਿਘਨ, ਕੁਸ਼ਲ ਅਤੇ ਬਰਾਬਰ ਬਿਜਲੀ ਸੇਵਾ ਪਹੁੰਚਾਉਣ ਲਈ ਵਚਨਬੱਧ ਹੈ।
ਇਹ ਸਾਰੇ ਕਦਮ ਨਾ ਸਿਰਫ਼ ਬਿਜਲੀ ਸਪਲਾਈ ਨੂੰ ਸੁਚਾਰੂ ਬਣਾਉਣਗੇ, ਸਗੋਂ ਰਾਜ ਦੀ ਆਰਥਿਕ ਅਤੇ ਉਦਯੋਗਿਕ ਵਿਕਾਸ ਰੇਖਾ ਨੂੰ ਵੀ ਉੱਚਾਈ ‘ਤੇ ਲੈ ਜਾਣ ਵਿੱਚ ਸਹਾਇਕ ਹੋਣਗੇ।
ਇਹ ਵੀ ਪੜ੍ਹੋ – Ludhiana By Election date 2025: ਪੰਜਾਬ ਦੀ ਲੁਧਿਆਣਾ ਪੱਛਮੀ ਸੀਟ ‘ਤੇ ਕਦੋਂ ਹੋਣਗੀਆਂ ਵੋਟਾਂ? ਚੋਣ ਕਮਿਸ਼ਨ ਨੇ ਮਿਤੀ ਕੀਤੀ ਜਾਰੀ
ਪੰਜਾਬ ’ਚ ਜ਼ਮੀਨ ਦੀ ਰਜਿਸਟਰੀ ਪ੍ਰਕਿਰਿਆ ’ਚ ਵੱਡਾ ਬਦਲਾਅ! ਹੁਣ ਤੋਂ ਲਾਗੂ ਹੋਈ ਨਵੀਂ ਡਿਜੀਟਲ ਪ੍ਰਣਾਲੀ