Weather Alert Punjab | Bathinda Temperature Update
Punjab mausm today ਮੀਂਹ ਨੇ ਬੇਸ਼ੱਕ ਪੰਜਾਬੀਆਂ ਨੂੰ ਕੁਝ ਘੜੀਆਂ ਦੀ ਠੰਢਕ ਦਿੱਤੀ ਸੀ, ਪਰ ਹੁਣ ਲੱਗਦਾ ਹੈ ਕਿ ਮੌਸਮ ਇਕ ਵਾਰ ਫਿਰ ਆਪਣੇ ਗੁੱਸੇ ‘ਚ ਹੈ। ਮੌਸਮ ਵਿਭਾਗ ਵਲੋਂ ਜਾਰੀ ਕੀਤੀ ਤਾਜ਼ਾ ਚਿਤਾਵਨੀ ਅਨੁਸਾਰ 9 ਅਤੇ 10 ਜੂਨ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਲੂ ਚੱਲਣ ਵਾਲੀ ਹੈ, ਜਿਸ ਕਾਰਨ ਇਹ ਦਿਨ ਲੋਕਾਂ ਲਈ ਬੇਹੱਦ ਔਖੇ ਹੋ ਸਕਦੇ ਹਨ।
ਬਠਿੰਡਾ ‘ਚ ਲੱਗੀ ਅੱਗ! ਤਾਪਮਾਨ ਨੇ ਕੀਤਾ 40.4°C ਪਾਰ
ਇਸ ਸਮੇਂ ਬਠਿੰਡਾ ਸੂਬੇ ਦਾ ਸਭ ਤੋਂ ਵੱਧ ਗਰਮ ਜ਼ਿਲ੍ਹਾ ਬਣ ਗਿਆ ਹੈ। ਇੱਥੇ ਤਾਪਮਾਨ 40.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਕਿ ਇਸ ਮੌਸਮ ਦਾ ਸਭ ਤੋਂ ਉੱਚਾ ਅੰਕੜਾ ਹੈ। ਮੌਸਮ ਮਾਹਿਰਾਂ ਅਨੁਸਾਰ ਇਹ ਰਾਹਤ ਜੋ ਹਾਲ ਹੀ ‘ਚ ਮੀਂਹ ਰਾਹੀਂ ਮਿਲੀ ਸੀ, ਹੁਣ ਖਤਮ ਹੋਣ ਵਾਲੀ ਹੈ।
ਲੂ ਦੀ ਚਿਤਾਵਨੀ, ਯੈਲੋ ਅਲਰਟ ਜਾਰੀ
ਮੌਸਮ ਵਿਭਾਗ ਵਲੋਂ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਫਾਜ਼ਿਲਕਾ, ਫ਼ਰੀਦਕੋਟ, ਬਰਨਾਲਾ ਅਤੇ ਸੰਗਰੂਰ ਵਿੱਚ ਲੂ ਦੀ ਸਖ਼ਤ ਚਿਤਾਵਨੀ ਜਾਰੀ ਕੀਤੀ ਗਈ ਹੈ। ਇਨ੍ਹਾਂ ਤਾਰੀਖ਼ਾਂ ਲਈ ਸੂਬਾ ਭਰ ‘ਚ ਯੈਲੋ ਅਲਰਟ ਲਾਗੂ ਕੀਤਾ ਗਿਆ ਹੈ, ਜਿਸਦਾ ਮਤਲਬ ਹੈ ਕਿ ਆਮ ਲੋਕਾਂ ਨੂੰ ਆਪਣੀ ਸਿਹਤ ਨੂੰ ਲੈ ਕੇ ਸਾਵਧਾਨ ਰਹਿਣਾ ਪਵੇਗਾ।
ਇਹ ਵੀ ਪੜ੍ਹੋ – ਪੰਜਾਬ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ, ਪੰਜਾਬ ਦੀਆਂ ਲੜਕੀਆਂ ਦੇ ਖਾਤਿਆਂ ‘ਚ ਆਉਣਗੇ ਪੈਸੇ
ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ
ਮੌਸਮ ਵਿਭਾਗ ਵਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ:
- ਬਿਨਾਂ ਜ਼ਰੂਰਤ ਦੇ ਘਰੋਂ ਬਾਹਰ ਨਾ ਨਿਕਲਣ
- ਦੁਪਹਿਰ ਦੇ ਸਮੇਂ ਧੁੱਪ ਤੋਂ ਬਚਣ ਲਈ ਸਾਵਧਾਨੀਆਂ ਵਰਤਣ
- ਹਲਕੇ ਕੱਪੜੇ, ਵਾਫਰ ਪਾਣੀ ਅਤੇ ਸਨ ਸਕਰੀਨ ਵਰਗੀਆਂ ਚੀਜ਼ਾਂ ਵਰਤਣ
ਤਾਪਮਾਨ ਵਿੱਚ ਹੋਰ ਵੀ ਵਾਧਾ ਸੰਭਵ
ਮੌਸਮ ਮਾਹਿਰਾਂ ਮੁਤਾਬਕ ਹਾਲਾਂਕਿ ਤਾਪਮਾਨ ਆਮ ਨਾਲੋਂ 1.9°C ਘੱਟ ਹੈ, ਪਰ ਇਹ ਅਸਥਾਈ ਰਾਹਤ ਹੈ। ਅਗਲੇ ਕੁਝ ਦਿਨਾਂ ਵਿੱਚ ਤਾਪਮਾਨ ਆਮ ਪੱਧਰ ਤੋਂ ਵੀ ਉੱਪਰ ਜਾ ਸਕਦਾ ਹੈ।
ਇਹ ਵੀ ਪੜ੍ਹੋ –ਸਿਰਫ਼ 550 ਰੁਪਏ ‘ਚ ਮਿਲ ਰਿਹਾ LPG ਸਿਲੰਡਰ! ਜਾਣੋ ਇਸ ਸਰਕਾਰ ਦੀ ਇਸ ਸਕੀਮ ਬਾਰੇ। ..
ਹੁਣ ਸਿਰਫ 50 ਰੁਪਏ ‘ਚ ਮਿਲੇਗੀ UK ਦੀ Beer! ਕੀ Bira ਤੇ Tuborg ਵੀ ਹੋ ਗਈਆਂ ਨੇ ਸਸਤੀਆਂ?”
31 ਮਈ ਤੋਂ ਪਹਿਲਾਂ ਖਾਤੇ ‘ਚ ਨਾ ਰੱਖੇ ₹500 ਤਾਂ ਗੁਆ ਸਕਦੇ ਹੋ ₹4 ਲੱਖ ਦਾ ਲਾਭ!