ਘਰ ਬੈਠੇ 406 ਸਰਕਾਰੀ ਸੇਵਾਵਾਂ ਹੁਣ ਸਿਰਫ ₹50 ‘ਚ, ਪੰਜਾਬ ਸਰਕਾਰ ਨੇ ਘਟਾਈ ਫੀਸ

Punjab Mode
3 Min Read

Doorstep Delivery Punjab | ਸਰਕਾਰੀ ਸਰਟੀਫਿਕੇਟ ਘਰ ਬੈਠੇ | Governance at Doorstep Service

ਪੰਜਾਬ ਸਰਕਾਰ ਨੇ ਆਮ ਲੋਕਾਂ, ਖਾਸ ਕਰਕੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੀ ਸੁਵਿਧਾ ਲਈ ਇੱਕ ਵੱਡਾ ਅਤੇ ਲਾਭਕਾਰੀ ਫੈਸਲਾ ਲਿਆ ਹੈ। ਹੁਣ ਰਾਜ ਦੇ ਨਿਵਾਸੀ ਸਿਰਫ ₹50 ਦੀ ਫੀਸ ਦੇ ਕੇ 406 ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਆਪਣੇ ਘਰ ਦੇ ਦਰਵਾਜ਼ੇ ‘ਤੇ ਪ੍ਰਾਪਤ ਕਰ ਸਕਣਗੇ।

ਇਹ ਸੇਵਾ ਡੋਰਸਟੈਪ ਡਿਲੀਵਰੀ ਸੇਵਾ (Governance at Doorstep Model) ਦੇ ਤਹਿਤ ਸ਼ੁਰੂ ਕੀਤੀ ਗਈ ਹੈ ਜਿਸਦਾ ਉਦੇਸ਼ ਲੋਕਾਂ ਨੂੰ ਦਫ਼ਤਰਾਂ ਦੀ ਭੀੜ ਤੋਂ ਬਚਾਉਣਾ, ਭ੍ਰਿਸ਼ਟਾਚਾਰ ਨੂੰ ਘਟਾਉਣਾ ਅਤੇ ਸਰਕਾਰੀ ਕੰਮਾਂ ‘ਚ ਪਾਰਦਰਸ਼ਤਾ ਲਿਆਉਣਾ ਹੈ।

ਘੱਟੀ ਸਰਵਿਸ ਚਾਰਜ ਫੀਸ

ਇਸ ਤੋਂ ਪਹਿਲਾਂ, ਇਨ੍ਹਾਂ ਸੇਵਾਵਾਂ ਲਈ ₹120 ਦੀ ਫੀਸ ਲਾਗੂ ਸੀ, ਪਰ ਹੁਣ ਇਸਨੂੰ ਘਟਾ ਕੇ ਸਿਰਫ ₹50 ਕਰ ਦਿੱਤਾ ਗਿਆ ਹੈ। ਇਹ ਘਟਾਓ ਆਮ ਜਨਤਾ ਲਈ ਵੱਡੀ ਰਾਹਤ ਸਾਬਤ ਹੋ ਰਿਹਾ ਹੈ।

ਕਿਵੇਂ ਲੈ ਸਕਦੇ ਹੋ ਇਹ ਸੇਵਾ

ਜਿਸ ਕਿਸੇ ਨੂੰ ਵੀ ਇਹ ਸੇਵਾਵਾਂ ਚਾਹੀਦੀਆਂ ਹਨ, ਉਹ ਟੋਲ ਫ੍ਰੀ ਨੰਬਰ 1076 ‘ਤੇ ਕਾਲ ਕਰਕੇ ਆਪਣੀ ਮੰਗ ਰਜਿਸਟਰ ਕਰ ਸਕਦਾ ਹੈ। ਨਿਰਧਾਰਤ ਸਮੇਂ ‘ਤੇ ਸਰਕਾਰੀ ਅਧਿਕਾਰੀ ਉਸਦੇ ਘਰ ਪਹੁੰਚ ਕੇ ਸੇਵਾ ਪ੍ਰਦਾਨ ਕਰਨਗੇ।

ਇਹ ਵੀ ਪੜ੍ਹੋ – ਤਾਜ਼ਾ ਮੌਸਮ ਅਪਡੇਟ: ਅੱਜ ਪੰਜਾਬ ਦੇ ਕਈ ਹਿੱਸਿਆਂ ‘ਚ ਤੂਫ਼ਾਨ ਤੇ ਮੀਂਹ ਦੀ ਸੰਭਾਵਨਾ, ਜਾਰੀ ਹੋਈ ਐਡਵਾਇਜ਼ਰੀ

ਕਿਹੜੀਆਂ-ਕਿਹੜੀਆਂ ਸੇਵਾਵਾਂ ਸ਼ਾਮਲ ਹਨ?

  • ਜਨਮ ਸਰਟੀਫਿਕੇਟ ਜਾਰੀ ਕਰਨਾ, ਕਾਪੀਆਂ ਜਾਂ ਸੋਧ
  • ਮੌਤ ਸਰਟੀਫਿਕੇਟ ਜਾਂ ਉਸ ਵਿੱਚ ਸੋਧ
  • ਆਮਦਨ, ਰਿਹਾਇਸ਼, ਜਾਤੀ ਅਤੇ B.C. ਸਰਟੀਫਿਕੇਟ
  • ਪੱਛੜਾ ਵਰਗ ਅਤੇ ਜਨਰਲ ਕੈਟੇਗਰੀ ਸਰਟੀਫਿਕੇਟ
  • ਹਲਫ਼ੀਆ ਬਿਆਨ, ਜ਼ਮੀਨੀ ਰਿਕਾਰਡ ਜਾਂਚ, ਦਸਤਾਵੇਜ਼ਾਂ ਦੀ ਪ੍ਰਮਾਣਿਤ ਕਾਪੀ
  • ਵਜ਼ੀਫ਼ਿਆਂ ਲਈ ਦਰਖਾਸਤ
  • ਉਸਾਰੀ ਕਾਮਿਆਂ ਦੀ ਰਜਿਸਟ੍ਰੇਸ਼ਨ ਅਤੇ ਨਵੀਨੀਕਰਨ

ਕਿਉਂ ਜਰੂਰੀ ਹੈ ਇਹ ਯੋਜਨਾ

ਇਹ ਯੋਜਨਾ ਖਾਸ ਕਰਕੇ ਬਜ਼ੁਰਗਾਂ, ਔਰਤਾਂ, ਅਪਾਹਜ ਨਾਗਰਿਕਾਂ ਅਤੇ ਪਿੱਛੜੇ ਇਲਾਕਿਆਂ ਦੇ ਲੋਕਾਂ ਲਈ ਕਾਫ਼ੀ ਲਾਭਦਾਇਕ ਹੈ। ਜੋ ਲੋਕ ਦਫ਼ਤਰਾਂ ਤੱਕ ਨਹੀਂ ਪਹੁੰਚ ਸਕਦੇ, ਉਹਨਾਂ ਲਈ ਇਹ ਘਰ ਬੈਠੇ ਸਰਵਿਸ ਕਿਸੇ ਵਰਦਾਨ ਤੋਂ ਘੱਟ ਨਹੀਂ।

ਜਾਗਰੂਕਤਾ ਦੀ ਘਾਟ ਬਣੀ ਚੁਣੌਤੀ

ਹਾਲਾਂਕਿ ਇਹ ਯੋਜਨਾ ਲਾਗੂ ਹੋਣ ਤੋਂ ਬਾਅਦ ਵੀ ਕਈ ਲੋਕ ਅਜੇ ਵੀ ਇਸਦਾ ਲਾਭ ਨਹੀਂ ਲੈ ਰਹੇ। ਇਸਦਾ ਮੁੱਖ ਕਾਰਨ ਜਨਤਾ ਵਿਚ ਜਾਗਰੂਕਤਾ ਦੀ ਘਾਟ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਜ਼ਮੀਨੀ ਪੱਧਰ ‘ਤੇ ਜ਼ਿਆਦਾ ਜਾਗਰੂਕਤਾ ਮੁਹਿੰਮ ਚਲਾਈ ਜਾਵੇ ਤਾਂ ਜੋ ਹਰ ਪਿੰਡ ਅਤੇ ਸ਼ਹਿਰ ਦਾ ਨਾਗਰਿਕ ਇਸ ਦਾ ਪੂਰਾ ਲਾਭ ਲੈ ਸਕੇ।

ਇਹ ਵੀ ਪੜ੍ਹੋ – ਮੌਸਮ ਅਪਡੇਟ: ਪੰਜਾਬ, ਦਿੱਲੀ ਤੇ ਹੋਰ ਸੂਬਿਆਂ ‘ਚ ਵਾਪਸ ਆਵੇਗੀ ਬਾਰਿਸ਼, IMD ਵਲੋਂ ਅਲਰਟ ਜਾਰੀ

Share this Article
Leave a comment