Corona Alert: ਪੰਜਾਬ ’ਚ ਵਧੇ ਕੋਰੋਨਾ ਕੇਸ, ਸਿਹਤ ਵਿਭਾਗ ਵੱਲੋਂ ਜਾਰੀ ਹੋਈ ਸਖਤ ਐਡਵਾਇਜ਼ਰੀ

Punjab Mode
4 Min Read

ਦੇਸ਼ ’ਚ ਵਧ ਰਹੇ ਕੋਰੋਨਾ ਕੇਸ: ਪੰਜਾਬ ’ਚ 29 ਐਕਟਿਵ ਕੇਸ, ਦੋ ਮੌਤਾਂ ਦੀ ਪੁਸ਼ਟੀ

Punjab corona case news: ਭਾਰਤ ਦੇ ਕਈ ਰਾਜਾਂ ਵਿੱਚ ਦੁਬਾਰਾ ਕੋਰੋਨਾ ਦੇ ਕੇਸ ਵਧ ਰਹੇ ਹਨ। Ministry of Health and Family Welfare ਦੇ ਤਾਜ਼ਾ ਅੰਕੜਿਆਂ ਅਨੁਸਾਰ, ਪੰਜਾਬ ਵਿੱਚ 29 ਐਕਟਿਵ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਦੋ ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ, ਜੋ ਸਿਹਤ ਸਿਸਟਮ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ।

ਸਿਹਤ ਵਿਭਾਗ ਵੱਲੋਂ ਜਾਰੀ ਹੋਈ Corona Advisory

ਸੂਬੇ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ Punjab Health Department ਵੱਲੋਂ ਲੋਕਾਂ ਲਈ ਇੱਕ ਸਾਵਧਾਨੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਐਡਵਾਇਜ਼ਰੀ ਵਿੱਚ ਕਿਹਾ ਗਿਆ ਹੈ ਕਿ ਹਾਲਾਤ ਹਾਲੇ ਤਕ ਕਾਬੂ ‘ਚ ਹਨ, ਪਰ ਲੋਕਾਂ ਨੂੰ ਮੁਢਲੀਆਂ ਸਾਵਧਾਨੀਆਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ।

ਮੁੱਖ ਹਦਾਇਤਾਂ ਜੋ ਸਿਹਤ ਵਿਭਾਗ ਨੇ ਦਿੱਤੀਆਂ ਹਨ

  • ਵੱਡੀ ਉਮਰ ਦੇ ਲੋਕ, ਗਰਭਵਤੀ ਮਹਿਲਾਵਾਂ ਜਾਂ ਕਮਜ਼ੋਰ ਰੋਗ ਪ੍ਰਤੀਰੋਧਕ ਸਮਰੱਥਾ ਵਾਲੇ ਵਿਅਕਤੀਆਂ ਨੂੰ ਭੀੜ ਵਾਲੀਆਂ ਥਾਵਾਂ ’ਤੇ ਮਾਸਕ ਪਾਉਣਾ ਜ਼ਰੂਰੀ ਹੈ।
  • ਹੈਲਥ ਕੇਅਰ ਵਰਕਰਾਂ ਲਈ ਮਾਸਕ ਪਾਉਣ ਅਤੇ Covid-Appropriate Behaviour ਦੀ ਪਾਲਣਾ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ।
  • ਛੀਕਣ ਜਾਂ ਖੰਘਣ ਵੇਲੇ ਆਪਣਾ ਮੂੰਹ ਰੁਮਾਲ ਜਾਂ ਟਿਸ਼ੂ ਨਾਲ ਢੱਕੋ।
  • ਘੱਟ ਹਵਾਦਾਰ ਜਾਂ ਭੀੜ ਵਾਲੀਆਂ ਥਾਵਾਂ ਤੋਂ ਬਚੋ, ਖਾਸ ਕਰਕੇ ਜੇਕਰ ਤੁਹਾਨੂੰ ਪਹਿਲਾਂ ਤੋਂ ਕੋਈ ਸਿਹਤ ਸੰਬੰਧੀ ਸਮੱਸਿਆ ਹੈ।
  • ਚਿਹਰੇ, ਅੱਖਾਂ ਜਾਂ ਮੂੰਹ ਨੂੰ ਹੱਥ ਨਾ ਲਾਓ ਜਦ ਤੱਕ ਹੱਥ ਧੋਏ ਨਾ ਹੋਣ।
  • ਸਰਵਜਨਕ ਥਾਵਾਂ ‘ਤੇ ਥੁੱਕਣ ਤੋਂ ਬਚੋ।
  • ਸਵੈ-ਉਪਚਾਰ ਨਾ ਕਰੋ, ਜੇਕਰ ਸਾਹ ਲੈਣ ‘ਚ ਮੁਸ਼ਕਲ ਹੋਵੇ ਤਾਂ ਡਾਕਟਰੀ ਸਲਾਹ ਲਵੋ

ਇਹ ਵੀ ਪੜ੍ਹੋ – ਪੰਜਾਬ ‘ਚ ਮਾਨਸੂਨ ਦੀ ਜਲਦੀ ਐਂਟਰੀ? ਮੌਸਮ ਵਿਭਾਗ ਵਲੋਂ ਵੱਡੀ ਚੇਤਾਵਨੀ, ਹੋ ਸਕਦੀ ਹੈ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੀ ਸ਼ੁਰੂਆਤ!

ਨਵਾਂ ਰੂਪ XFG: ਕੋਰੋਨਾ ਵਾਇਰਸ ਦੀ ਨਵੀਂ ਚੁਣੌਤੀ

ਭਾਰਤ ਵਿੱਚ ਹੁਣ ਤੱਕ XFG Coronavirus Variant ਦੇ 163 ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਰੂਪ ਪਹਿਲੀ ਵਾਰ ਕੈਨੇਡਾ ਵਿੱਚ ਪਾਇਆ ਗਿਆ ਸੀ ਅਤੇ ਇਹ Omicron Family ਨਾਲ ਸੰਬੰਧਤ ਹੈ। XFG ਰੂਪ ਦੀ ਖਾਸੀਅਤ ਇਹ ਹੈ ਕਿ ਇਹ ਦੋ ਪੁਰਾਣੇ ਵੈਰੀਐਂਟਸ – LF.7 ਅਤੇ LP.8.1.2 ਦੇ ਮਿਲਾਪ ਨਾਲ ਬਣਿਆ ਹੈ।

ਇਹ recombinant variant ਹੈ, ਜਿਸਦਾ ਅਰਥ ਹੈ ਕਿ ਇੱਕ ਵਿਅਕਤੀ ਇੱਕੋ ਸਮੇਂ ਦੋ ਵੱਖ-ਵੱਖ ਰੂਪਾਂ ਨਾਲ ਸੰਕਰਮਿਤ ਹੋਇਆ ਸੀ ਤੇ ਉਨ੍ਹਾਂ ਦੇ ਜੀਨ ਮਿਲ ਕੇ ਨਵਾਂ ਰੂਪ ਬਣ ਗਿਆ। XFG ਬਹੁਤ ਤੀਵਰ ਗਤੀ ਨਾਲ ਫੈਲਦਾ ਹੈ ਅਤੇ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਇਸ ਨੂੰ ਆਸਾਨੀ ਨਾਲ ਰੋਕ ਨਹੀਂ ਸਕਦੀ।

ਸਾਵਧਾਨ ਰਹੋ, ਪਰ ਘਟ ਹੋ ਕੇ ਨਾ ਘਬਰਾਓ

ਹਾਲਾਂਕਿ ਸਥਿਤੀ ਹਾਲੇ ਤਕ ਨਿਯੰਤਰਣ ਵਿੱਚ ਹੈ, ਪਰ ਤਿਆਰੀ ਅਤੇ ਸਾਵਧਾਨੀ ਹੀ ਸਰਵੋਤਮ ਰਾਹ ਹਨ। ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਮੋਨੀਟਰਿੰਗ ਜਾਰੀ ਹੈ। ਜਨਤਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਤੰਦਰੁਸਤ ਜੀਵਨ ਲਈ ਦਿੱਤੀਆਂ ਸਿਹਤ ਹਦਾਇਤਾਂ ਦੀ ਪਾਲਣਾ ਕਰਨ।

Share this Article
Leave a comment