ਵਿਦੇਸ਼ੀ ਸੈਲਾਨੀਆਂ ਲਈ ਭਾਰਤ ਵਿੱਚ ਭੁਗਤਾਨ ਹੋਏ ਹੋਰ ਆਸਾਨ, NPCI ਵੱਲੋਂ UPI One World ਵਾਲਿਟ ਸ਼ੁਰੂ

Punjab Mode
4 Min Read

ਭਾਰਤ ਦੀ ਡਿਜੀਟਲ ਭੁਗਤਾਨ ਪ੍ਰਣਾਲੀ ਹੁਣ ਗਲੋਬਲ ਪੱਧਰ ’ਤੇ ਹੋਰ ਮਜ਼ਬੂਤ ਹੋ ਰਹੀ ਹੈ। ਦਿੱਲੀ ਵਿੱਚ ਹੋ ਰਹੀ India AI Impact Summit 2026 ਦੌਰਾਨ ‘ਇੰਡੀਆ ਏਆਈ ਇਮਪੈਕਟ ਸਮਿਟ 2026 (National Payments Corporation of India) ਨੇ ਵਿਦੇਸ਼ੀ ਯਾਤਰੀਆਂ ਲਈ UPI One World ਸੇਵਾ ਦਾ ਵਿਸਥਾਰ ਕਰਨ ਦਾ ਐਲਾਨ ਕੀਤਾ ਹੈ। ਇਸ ਨਵੇਂ ਕਦਮ ਨਾਲ ਦੁਨੀਆ ਦੇ ਕਈ ਦੇਸ਼ਾਂ ਤੋਂ ਆਉਣ ਵਾਲੇ ਮਹਿਮਾਨ ਹੁਣ ਬਿਨਾਂ ਭਾਰਤੀ ਬੈਂਕ ਖਾਤੇ ਜਾਂ ਭਾਰਤੀ ਸਿਮ ਕਾਰਡ ਦੇ ਭਾਰਤ ਵਿੱਚ UPI ਰਾਹੀਂ ਭੁਗਤਾਨ ਕਰ ਸਕਣਗੇ।

UPI One World ਸੇਵਾ ਕੀ ਹੈ ?

ਇਹ ਇੱਕ ਪ੍ਰੀਪੇਡ ਪੇਮੈਂਟ ਇੰਸਟ੍ਰੂਮੈਂਟ ਵਾਲਿਟ ਹੈ ਜੋ ਖਾਸ ਤੌਰ ’ਤੇ ਵਿਦੇਸ਼ੀ ਸੈਲਾਨੀਆਂ ਲਈ ਤਿਆਰ ਕੀਤਾ ਗਿਆ ਹੈ। ਇਸ ਸਹੂਲਤ ਰਾਹੀਂ 40 ਤੋਂ ਵੱਧ ਦੇਸ਼ਾਂ ਤੋਂ ਆਉਣ ਵਾਲੇ ਯਾਤਰੀ ਭਾਰਤ ਵਿੱਚ ਸੌਖੇ ਅਤੇ ਤੇਜ਼ ਡਿਜੀਟਲ ਭੁਗਤਾਨ ਕਰ ਸਕਣਗੇ। ਇਸ ਨਾਲ ਨਕਦੀ ਰੱਖਣ ਜਾਂ ਮੁਦਰਾ ਬਦਲਣ ਦੀ ਔਖੀ ਪ੍ਰਕਿਰਿਆ ਤੋਂ ਰਾਹਤ ਮਿਲੇਗੀ।

ਕਿੱਥੋਂ ਮਿਲੇਗਾ UPI One World ਵਾਲਿਟ

ਵਿਦੇਸ਼ੀ ਯਾਤਰੀ ਇਸ ਵਾਲਿਟ ਨੂੰ ਨਵੀਂ ਦਿੱਲੀ ਹਵਾਈ ਅੱਡੇ ਅਤੇ ਭਾਰਤ ਮੰਡਪਮ ਵਿੱਚ ਸਥਿਤ NPCI ਪਵੇਲੀਅਨ ਤੋਂ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ। ਇੱਕ ਵਾਰ ਵਾਲਿਟ ਐਕਟੀਵੇਟ ਹੋਣ ਤੋਂ ਬਾਅਦ ਸੈਲਾਨੀ ਦੇਸ਼ ਭਰ ਵਿੱਚ ਕਿਸੇ ਵੀ ਦੁਕਾਨ ਜਾਂ ਮਾਲ ਵਿੱਚ ਲੱਗੇ UPI QR ਕੋਡ ਨੂੰ ਸਕੈਨ ਕਰਕੇ ਭੁਗਤਾਨ ਕਰ ਸਕਣਗੇ।

ਇਹ ਵੀ ਪੜ੍ਹੋ – ਯੂਰਪ ਵਿੱਚ ਸੋਸ਼ਲ ਮੀਡਿਆ ‘ਤੇ ਵੱਡੀ ਸਖ਼ਤੀ, ਇਕ ਹੋਰ ਦੇਸ਼ ਵੱਲੋਂ ਨਾਬਾਲਗਾਂ ਲਈ ਬੈਨ ਦੀ ਤਿਆਰੀ ਤੇਜ਼

UPI One World ਵਰਤਣ ਦਾ ਤਰੀਕਾ (How to Use UPI One World)

ਇਸ ਸੇਵਾ ਦੀ ਵਰਤੋਂ ਕਰਨ ਲਈ ਵਿਦੇਸ਼ੀ ਮਹਿਮਾਨਾਂ ਨੂੰ CheqUPI ਐਪ ਡਾਊਨਲੋਡ ਕਰਨੀ ਹੋਵੇਗੀ। ਐਪ ਵਿੱਚ ਰਜਿਸਟ੍ਰੇਸ਼ਨ ਦੌਰਾਨ ਨਾਂ, ਈਮੇਲ ਅਤੇ ਪਾਸਪੋਰਟ ਜਾਂ ਵੀਜ਼ਾ ਵਰਗੇ ਦਸਤਾਵੇਜ਼ ਅਪਲੋਡ ਕਰਨੇ ਪੈਣਗੇ।
ਇਸ ਤੋਂ ਬਾਅਦ ਸੈਲਫੀ ਰਾਹੀਂ ਪਛਾਣ ਪੱਕੀ ਕਰਕੇ ਯੂਨੀਕ UPI ਪਿਨ ਸੈੱਟ ਕੀਤਾ ਜਾਵੇਗਾ। ਫਿਰ ਅੰਤਰਰਾਸ਼ਟਰੀ ਡੈਬਿਟ ਜਾਂ ਕ੍ਰੈਡਿਟ ਕਾਰਡ ਰਾਹੀਂ ਵਾਲਿਟ ਵਿੱਚ ਰਕਮ ਲੋਡ ਕਰਕੇ ਭੁਗਤਾਨ ਕੀਤਾ ਜਾ ਸਕਦਾ ਹੈ।

ਲਿਮਟ ਅਤੇ ਰਿਫੰਡ ਸਹੂਲਤ (Wallet Limits and Refund)

ਇਸ ਵਾਲਿਟ ਵਿੱਚ ਇੱਕ ਲੈਣ-ਦੇਣ ਲਈ ਵੱਧ ਤੋਂ ਵੱਧ 25,000 ਰੁਪਏ ਤੱਕ ਦੀ ਰਕਮ ਲੋਡ ਕੀਤੀ ਜਾ ਸਕਦੀ ਹੈ, ਜਦਕਿ ਮਹੀਨੇ ਦੀ ਕੁੱਲ ਸੀਮਾ 50,000 ਰੁਪਏ ਹੈ। ਯਾਤਰਾ ਪੂਰੀ ਹੋਣ ਤੋਂ ਬਾਅਦ ਜੇ ਵਾਲਿਟ ਵਿੱਚ ਰਕਮ ਬਚ ਜਾਂਦੀ ਹੈ ਤਾਂ ਨਿਯਮਾਂ ਅਨੁਸਾਰ ਇਸਨੂੰ ਮੁੜ ਮੂਲ ਖਾਤੇ ਵਿੱਚ ਟ੍ਰਾਂਸਫਰ ਕਰਨ ਦੀ ਸਹੂਲਤ ਵੀ ਦਿੱਤੀ ਗਈ ਹੈ।

NPCI ਦਾ ਬਿਆਨ
NPCI ਦੀ ਐਗਜ਼ੀਕਿਊਟਿਵ ਡਾਇਰੈਕਟਰ ਸੋਹਿਨੀ ਰਾਜੋਲਾ ਨੇ ਕਿਹਾ ਕਿ ਇਹ ਪਹੁੰਚ ਵਿਦੇਸ਼ੀ ਮਹਿਮਾਨਾਂ ਨੂੰ ਭਾਰਤ ਦੇ ਰੀਅਲ-ਟਾਈਮ ਪੇਮੈਂਟ ਈਕੋਸਿਸਟਮ ਅਤੇ Made in India ਤਕਨੀਕ ਦਾ ਆਸਾਨ ਅਤੇ ਸੁਗਮ ਅਨੁਭਵ ਦੇਵੇਗੀ। ਇਹ ਕਦਮ ਭਾਰਤ ਨੂੰ ਡਿਜੀਟਲ ਭੁਗਤਾਨ ਦੇ ਖੇਤਰ ਵਿੱਚ ਹੋਰ ਮਜ਼ਬੂਤ ਬਣਾਉਣ ਵੱਲ ਵੱਡਾ ਪੜਾਅ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ – ਗੈਸ ਸਿਲੰਡਰ ਤੋਂ FASTag ਤੱਕ ਅੱਜ ਤੋਂ ਵੱਡੇ ਬਦਲਾਅ, ਸਿਗਰਟ ਸਮੇਤ ਕਈ ਚੀਜ਼ਾਂ ਹੋਈਆਂ ਮਹਿੰਗੀਆਂ, ਜਾਣੋ ਤੁਹਾਡੀ ਜੇਬ ‘ਤੇ ਕਿੰਨਾ ਪਵੇਗਾ ਅਸਰ

Share this Article
Leave a comment