ਅਮਰੀਕਾ ਵੱਲੋਂ 119 ਭਾਰਤੀ ਡਿਪੋਰਟ, ਅੰਮ੍ਰਿਤਸਰ ਆ ਰਹੇ ਹਨ 2 ਹੋਰ ਜਹਾਜ਼ – ਜਾਣੋ ਪੂਰੀ ਖ਼ਬਰ !

Punjab Mode
2 Min Read

ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਹੁਣ ਦੋ ਹੋਰ ਜਹਾਜ਼ ਭਾਰਤ ਲਈ ਰਵਾਨਾ ਹੋ ਰਹੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ, 15 ਫਰਵਰੀ ਨੂੰ 119 ਭਾਰਤੀ ਨਾਗਰਿਕ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਣਗੇ, ਜਦਕਿ 16 ਫਰਵਰੀ ਦੀ ਰਾਤ 10 ਵਜੇ ਹੋਰ ਭਾਰਤੀਆਂ ਨੂੰ ਲੈ ਕੇ ਇੱਕ ਹੋਰ ਉਡਾਣ ਪਹੁੰਚੇਗੀ।

ਅੰਮ੍ਰਿਤਸਰ ‘ਚ ਹੋਵੇਗਾ ਜਹਾਜ਼ਾਂ ਦਾ ਲੈਂਡ

ਭਾਵੇਂ ਪਹਿਲੇ ਜਹਾਜ਼ ਵਿੱਚ ਆਉਣ ਵਾਲੇ 119 ਭਾਰਤੀਆਂ ਦੀ ਪੁਸ਼ਟੀ ਹੋ ਚੁੱਕੀ ਹੈ, ਪਰ ਦੂਜੇ ਜਹਾਜ਼ ਵਿੱਚ ਕਿੰਨੇ ਯਾਤਰੀ ਹੋਣਗੇ, ਇਸ ਬਾਰੇ ਅਜੇ ਤਸਦੀਕ ਨਹੀਂ ਹੋਈ। ਯਾਦ ਰਹੇ ਕਿ ਕੁਝ ਦਿਨ ਪਹਿਲਾਂ ਵੀ ਅਮਰੀਕਾ ਤੋਂ ਇੱਕ ਵਿਸ਼ੇਸ਼ ਉਡਾਣ 104 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਲੈਂਡ ਹੋਈ ਸੀ।

ਪੰਜਾਬ ਅਤੇ ਹਰਿਆਣਾ ਦੇ ਨੌਜਵਾਨ ਸਭ ਤੋਂ ਵੱਧ

ਪਿਛਲੀ ਉਡਾਣ ਵਿੱਚ ਡਿਪੋਰਟ ਹੋਏ ਵਿਅਕਤੀਆਂ ਵਿੱਚੋਂ ਵੱਡੀ ਗਿਣਤੀ ਪੰਜਾਬ ਅਤੇ ਹਰਿਆਣਾ ਦੇ ਨੌਜਵਾਨਾਂ ਦੀ ਸੀ। ਹੁਣ ਜਿਹੜੇ ਦੋ ਹੋਰ ਜਹਾਜ਼ ਭਾਰਤ ਵਾਪਸ ਆ ਰਹੇ ਹਨ, ਉਨ੍ਹਾਂ ਵਿੱਚ ਕਿੰਨੇ ਪੰਜਾਬੀ ਹੋਣਗੇ, ਇਸ ਦੀ ਪੂਰੀ ਸੂਚੀ ਹਾਲੇ ਜਾਰੀ ਨਹੀਂ ਕੀਤੀ ਗਈ। ਪਰ ਚਰਚਾ ਇਹ ਹੈ ਕਿ ਇਨ੍ਹਾਂ ਉਡਾਣਾਂ ਵਿੱਚ ਵੀ ਪੰਜਾਬ ਦੇ ਨੌਜਵਾਨਾਂ ਦੀ ਗਿਣਤੀ ਵੱਧ ਹੋ ਸਕਦੀ ਹੈ

Share this Article
Leave a comment