Operation Sindoor – ਅਪਰੇਸ਼ਨ ਸਿੰਦੂਰ ਦੇ ਤਹਿਤ ਭਾਰਤ ਨੇ Pakistan ਅਤੇ PoK (ਮਕਬੂਜ਼ਾ ਕਸ਼ਮੀਰ) ਵਿੱਚ ਅੱਤਵਾਦੀ ਠਿਕਾਣਿਆਂ ’ਤੇ ਹਵਾਈ ਹਮਲੇ (Air Strike) ਕਰਕੇ ਇੱਕ ਵੱਡੀ ਰਣਨੀਤਕ ਕਾਰਵਾਈ ਕੀਤੀ। ਇਸ ਕਾਰਵਾਈ ਤੋਂ ਬਾਅਦ ਭਾਰਤ ਦੇ ਸਰਹੱਦੀ ਪੰਜਾਬੀ ਜ਼ਿਲ੍ਹਿਆਂ ਵਿੱਚ ਸੁਰੱਖਿਆ ਕਾਰਜਾਂ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ।
ਅੰਮ੍ਰਿਤਸਰ ਏਅਰਪੋਰਟ ਤੇ ਅਸਰ: ਉਡਾਣਾਂ ਰੱਦ ਤੇ ਡਾਇਵਰਟ
ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡਾ, ਜੋ ਕਿ ਭਾਰਤ-ਪਾਕਿਸਤਾਨ ਸਰਹੱਦ ਤੋਂ ਸਿਰਫ਼ 20 ਕਿਲੋਮੀਟਰ ਦੂਰੀ ‘ਤੇ ਹੈ, ਉਥੇ ਸੁਰੱਖਿਆ ਕਾਰਨਾਂ ਕਰਕੇ ਕਈ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਕੁਝ ਉਡਾਣਾਂ ਨੂੰ ਹੋਰ ਨਜ਼ਦੀਕੀ ਹਵਾਈ ਅੱਡਿਆਂ ਵੱਲ divert ਕਰ ਦਿੱਤਾ ਗਿਆ ਹੈ।
ਸਰਹੱਦੀ ਜ਼ਿਲ੍ਹਿਆਂ ‘ਚ ਸਕੂਲ ਬੰਦ, ਸਰਕਾਰੀ ਤਾਇਨਾਤੀਆਂ ‘ਚ ਤਬਦੀਲੀ
ਭਾਰਤੀ ਹਵਾਈ ਕਾਰਵਾਈ ਮਗਰੋਂ ਪੰਜਾਬ ਦੇ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਸਾਰੇ ਸਕੂਲ ਤਤਕਾਲ ਅਸਰ ਨਾਲ ਬੰਦ ਕਰ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰਾਂ ਵੱਲੋਂ ਇਹ ਫੈਸਲਾ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ। ਸਕੂਲ ਘੱਟੋ ਘੱਟ 72 ਘੰਟਿਆਂ ਲਈ ਬੰਦ ਰਹਿਣਗੇ।
ਇਸ ਤੋਂ ਇਲਾਵਾ, ਸਰਕਾਰੀ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਸਾਰੇ ਜ਼ਿਲ੍ਹਿਆਂ ਵਿੱਚ ਤਿਆਰੀ ਦੀ ਹਾਲਤ ਬਣਾਈ ਰੱਖੀ ਜਾ ਸਕੇ।
ਇਹ ਵੀ ਪੜ੍ਹੋ – Mock Drill 2025: ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹਿਆਂ ‘ਚ 7 ਮਈ ਨੂੰ ਵੱਜਣਗੇ ਜੰਗੀ ਸਾਇਰਨ? ਪੂਰੀ ਲਿਸਟ ਤੇ ਤਾਜ਼ਾ ਅਪਡੇਟ ਇੱਥੇ ਦੇਖੋ
ਭਾਰਤੀ ਫੌਜ ਦੀ ਤਿਆਰੀ: ਰਡਾਰ, ਜੰਗੀ ਜਹਾਜ਼ ਤੇ ਐਨਟੀ ਏਅਰਕ੍ਰਾਫਟ ਸਿਸਟਮ ਐਕਟਿਵ
ਭਾਰਤੀ ਹਵਾਈ ਸੈਨਾ (Indian Air Force) ਵੱਲੋਂ ਰਡਾਰ ਸਿਸਟਮ, ਐਨਟੀ ਏਅਰਕ੍ਰਾਫਟ ਹਥਿਆਰ ਅਤੇ ਹੋਰ ਰਣਨੀਤਕ ਉਪਕਰਨ ਤਿਆਰ ਬਰ ਤਿਆਰ ਰੱਖੇ ਗਏ ਹਨ। ਹਵਾਈ ਸੇਮਾ ਦੀ ਰੱਖਿਆ ਲਈ ਲੜਾਕੂ ਜਹਾਜ਼ਾਂ ਵੱਲੋਂ ਪਟਰੋਲਿੰਗ ਜਾਰੀ ਹੈ।
ਪਾਕਿਸਤਾਨ ‘ਚ ਹਲਚਲ: ਐਮਰਜੈਂਸੀ ਐਲਾਨ ਤੇ ਸਕੂਲ-ਕਾਲਜ ਬੰਦ
Pakistan Punjab ਵਿੱਚ ਭਾਰਤੀ ਹਮਲੇ ਤੋਂ ਬਾਅਦ ਤਣਾਅ ਦੇ ਮਾਹੌਲ ਨੂੰ ਦੇਖਦਿਆਂ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬੁੱਧਵਾਰ ਨੂੰ ਸਾਰੇ ਸਕੂਲ ਅਤੇ ਕਾਲਜ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਜੈਸ਼-ਏ-ਮੁਹੰਮਦ ਦੇ ਅੱਡਿਆਂ ‘ਤੇ ਹਮਲਾ, 70 ਅੱਤਵਾਦੀ ਢੇਰ
ਅਪਰੇਸ਼ਨ ਸਿੰਦੂਰ ਦੌਰਾਨ ਭਾਰਤੀ ਫੌਜ ਨੇ PoK (Pakistan Occupied Kashmir) ਦੇ ਬਹਾਵਲਪੁਰ ਇਲਾਕੇ ਵਿੱਚ ਸਥਿਤ Jaish-e-Mohammad ਦੇ ਮੁੱਖ ਠਿਕਾਣੇ ਨੂੰ ਨਿਸ਼ਾਨਾ ਬਣਾਇਆ। ਇਸ ਥਾਂ ਉੱਤੇ ਲਗਭਗ 200 ਏਕੜ ਰਕਬੇ ਵਿੱਚ ਫੈਲਿਆ ਹੋਇਆ ਸੰਘਠਨ ਦਾ ਆਧਾਰ ਕੈਂਪ ਸੀ ਜਿਸ ਵਿੱਚ ਮਸਜਿਦ, ਸਕੂਲ, ਹਸਪਤਾਲ, ਫਾਰਮ ਅਤੇ ਸਿਖਲਾਈ ਕੈਂਪ ਸ਼ਾਮਿਲ ਸਨ।
ਜਾਣਕਾਰੀ ਅਨੁਸਾਰ, 70 ਤੋਂ ਵੱਧ ਅੱਤਵਾਦੀ ਢੇਰ ਹੋ ਚੁੱਕੇ ਹਨ ਅਤੇ 50 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਇਹ ਹਮਲਾ ਮੰਗਲਵਾਰ ਅਤੇ ਬੁੱਧਵਾਰ ਦੀ ਅੱਧੀ ਰਾਤ ਨੂੰ ਅੰਜਾਮ ਦਿੱਤਾ ਗਿਆ।
ਅਪਰੇਸ਼ਨ ਸਿੰਦੂਰ ਭਾਰਤੀ ਰਣਨੀਤੀ ਦੀ ਵੱਡੀ ਸਫਲਤਾ
Operation Sindoor ਨੇ ਭਾਰਤ ਦੀ ਰਣਨੀਤਿਕ ਯੋਗਤਾ, ਸੁਰੱਖਿਆ ਤਿਆਰੀ ਅਤੇ ਅੱਤਵਾਦ ਖ਼ਿਲਾਫ਼ ਠੋਸ ਇਰਾਦਿਆਂ ਨੂੰ ਸਾਬਤ ਕਰ ਦਿੱਤਾ ਹੈ। ਇਸ ਕਾਰਵਾਈ ਨੇ ਨਾ ਸਿਰਫ਼ ਅੱਤਵਾਦੀ ਢਾਂਚੇ ਨੂੰ ਢਾਹਿਆ ਹੈ, ਸਗੋਂ ਦਿੱਲੀ ਤੋਂ ਲੈ ਕੇ ਸਰਹੱਦ ਤੱਕ ਸੁਰੱਖਿਆ ਸੰਸਥਾਵਾਂ ਦੀ ਤਿਆਰੀ ਨੂੰ ਵੀ ਉਜਾਗਰ ਕੀਤਾ ਹੈ।
ਇਹ ਵੀ ਪੜ੍ਹੋ – 7 ਮਈ ਨੂੰ ਹਰਿਆਣਾ ਦੇ 11 ਜ਼ਿਲ੍ਹਿਆਂ ‘ਚ ਵੱਡਾ ਮੌਕ ਡ੍ਰਿਲ ਅਭਿਆਸ, ਸਾਇਰਨ-ਬਲੈਕਆਊਟ ਤੇ ਇਨ੍ਹਾਂ 5 ਗੱਲਾਂ ‘ਤੇ ਰਹੋ ਸਾਵਧਾਨ
ਭਾਰਤ-ਪਾਕਿਸਤਾਨ ਤਣਾਅ ‘ਤੇ United Nations ਦੀ ਸੀਕ੍ਰੇਟ ਮੀਟਿੰਗ, ਜਾਣੋ ਕੀ ਹੋਇਆ ਬੰਦ ਦਰਵਾਜਿਆਂ ਦੇ ਪਿੱਛੇ