Housefull 5 ਦਾ “ਲਾਲ ਪਰੀ” ਗੀਤ ਰਿਲੀਜ਼: ਸੋਨਮ ਬਾਜਵਾ ਦੇ ਹੌਟ ਲੁੱਕ ਨੇ ਲੁੱਟੇ ਦਿਲ, ਰਿਤੇਸ਼ ਦੇਸ਼ਮੁਖ ਨਾਲ ਕੀਤਾ ਡਾਂਸ

Punjab Mode
2 Min Read

Housefull 5 Song Laal Pari – ਭਾਰਤ ਦੀ ਸਭ ਤੋਂ ਵੱਡੀ ਕਾਮੇਡੀ ਫਰੈਂਚਾਈਜ਼ੀ ਹਾਊਸਫੁੱਲ 5 ਇਕ ਵਾਰੀ ਫਿਰ ਬਣੀ ਚਰਚਾ ਦਾ ਕੇਂਦਰ, ਜਦੋਂ ਇਸਦੀ ਨਵੀਂ ਵੀਡੀਓ ਗੀਤ “ਲਾਲ ਪਰੀ” ਨੂੰ ਰਿਲੀਜ਼ ਕੀਤਾ ਗਿਆ।

ਸੋਨਮ ਬਾਜਵਾ ਦੀ ਐਨਟਰੀ ਨੇ ਵਧਾਈ ਰੌਣਕ

ਇਸ ਗੀਤ ਵਿੱਚ ਪੰਜਾਬੀ ਸੁਪਰਸਟਾਰ ਸੋਨਮ ਬਾਜਵਾ ਆਪਣੀ ਪੂਰੀ ਹੌਟ ਲੁੱਕ ‘ਚ ਨਜ਼ਰ ਆਈ, ਜਿਸਨੇ ਪਾਠਕਾਂ ਅਤੇ ਦਰਸ਼ਕਾਂ ਦੀ ਧੜਕਣ ਵਧਾ ਦਿੱਤੀ। ਉਨ੍ਹਾਂ ਦੇ ਨਾਲ ਰਿਤੇਸ਼ ਦੇਸ਼ਮੁਖ ਨੇ ਵੀ ਭਰਪੂਰ ਠੁਮਕੇ ਲਾਏ, ਜੋ ਕਿ ਗੀਤ ਨੂੰ ਹੋਰ ਵੀ ਦਿਲਚਸਪ ਬਣਾ ਦਿੰਦੇ ਹਨ।

ਤਗੜੀ ਕਾਸਟ ਨਾਲ ਵਾਪਸੀ ਲਈ ਤਿਆਰ ਹੈ Housefull 5

ਹਾਊਸਫੁੱਲ 5 ਦੀ ਕਾਸਟ ਹਮੇਸ਼ਾਂ ਦੀ ਤਰ੍ਹਾਂ ਸ਼ਾਨਦਾਰ ਹੈ। ਇਸ ਵਾਰ ਫਿਲਮ ‘ਚ ਦਿਖਾਈ ਦੇਣਗੇ:
ਅਕਸ਼ੈ ਕੁਮਾਰ, ਅਭਿਸ਼ੇਕ ਬੱਚਨ, ਰਿਤੇਸ਼ ਦੇਸ਼ਮੁਖ, ਸੋਨਮ ਬਾਜਵਾ, ਜੈਕਲੀਨ ਫਰਨਾਂਡੀਜ਼, ਨਰਗਿਸ ਫਾਖਰੀ, ਸੰਜੇ ਦੱਤ, ਜੈਕੀ ਸ਼ਰਾਫ, ਨਾਨਾ ਪਾਟੇਕਰ, ਚਿਤਰਾਂਗਦਾ ਸਿੰਘ, ਫਰਦੀਨ ਖਾਨ, ਚੰਕੀ ਪਾਂਡੇ, ਜੌਨੀ ਲੀਵਰ, ਸ਼੍ਰੇਅਸ ਤਲਪੜੇ, ਡੀਨੋਏ ਸ਼ਰਮਾ, ਸਾਊਦੀਨ ਮੋਰੇ ਅਤੇ ਅਕਾਸ਼ਦੀਪ ਸਾਬਿਰ

ਇਹ ਵੀ ਪੜ੍ਹੋ – (ਟੇਲਰ ਸਵਿਫਟ)Taylor Swift ਹੁਣ HOT ਨਹੀਂ ਰਹੀ” – Donald Trump ਦੇ ਵਿਵਾਦਤ ਬਿਆਨ ਨੇ ਇੰਟਰਨੈੱਟ ‘ਤੇ ਮਚਾਈ ਹਲਚਲ

ਕੌਣ ਹੈ ਫਿਲਮ ਦੇ ਪਿੱਛੇ?

ਹਾਊਸਫੁੱਲ 5 ਨੂੰ ਨਿਰਦੇਸ਼ਿਤ ਕਰ ਰਹੇ ਹਨ ਤਰੁਣ ਮਨਸੁਖਾਨੀ, ਜਦਕਿ ਇਸਦੀ ਕਹਾਣੀ ਅਤੇ ਪਟਕਥਾ ਸਾਜਿਦ ਨਾਡਿਆਡਵਾਲਾ ਨੇ ਲਿਖੀ ਹੈ, ਜੋ ਕਿ ਫਿਲਮ ਦੇ ਨਿਰਮਾਤਾ ਵੀ ਹਨ। ਇਹ ਫਿਲਮ ਹਾਸੇ, ਐਕਸ਼ਨ ਅਤੇ ਗਲੈਮਰ ਦਾ ਪੂਰਾ ਮਿਕਸ ਪੇਸ਼ ਕਰਦੀ ਨਜ਼ਰ ਆ ਰਹੀ ਹੈ।

“ਲਾਲ ਪਰੀ” ਗੀਤ ਨੇ ਬਣਾਇਆ ਮਾਹੌਲ

Laal Pari Song Housefull 5” ਸਿਰਫ਼ ਇੱਕ ਗੀਤ ਨਹੀਂ, ਬਲਕਿ ਇਹ ਹਾਊਸਫੁੱਲ ਫਰੈਂਚਾਈਜ਼ੀ ਦੀ ਰੌਣਕ ਵਧਾਉਂਦੀਆਂ ਝਲਕਾਂ ‘ਚੋਂ ਇੱਕ ਹੈ। ਗੀਤ ਦੇ ਬੀਟਸ,ਕੋਰਿਓਗ੍ਰਾਫੀ ਅਤੇ ਸੋਨਮ-ਰਿਤੇਸ਼ ਦੀ ਕੇਮਿਸਟਰੀ ਦਰਸ਼ਕਾਂ ਨੂੰ ਖਿੱਚ ਰਹੀ ਹੈ।

ਇਹ ਵੀ ਪੜ੍ਹੋ  Virat Kohli ਦੇ ਇਕ Like ਨਾਲ Avneet ਹੋਈ Viral! ਸੋਸ਼ਲ ਮੀਡੀਆ ‘ਤੇ ਲੱਗੀ ਅੱਗ…ਵਿਰਾਟ ਕੋਹਲੀ ਬੋਲੇ !!

Share this Article
Leave a comment