Poonam Pandey Latest News: ਹੁਣ ਪੂਨਮ ਨੇ ‘ਸਰਕਾਰ’ ਦੇ ਮੋਢੇ ਤੋਂ ਚਲਾਈ ਬੰਦੂਕ,ਕੀ ਉਹ ਬਣੇਗੀ ਸਰਵਾਈਕਲ ਕੈਂਸਰ ਜਾਗਰੂਕਤਾ ਮੁਹਿੰਮ ਦੀ ਬ੍ਰਾਂਡ ਅੰਬੈਸਡਰ?

Punjab Mode
2 Min Read

Poonam Pandey Latest News : ਬੀਤੇ ਸ਼ੁੱਕਰਵਾਰ ਆਪਣੀ ਮੌਤ ਦੀ ਝੂਠੀ ਖਬਰ ਫੈਲਾਉਣ ਵਾਲੀ ਪੂਨਮ ਪਾਂਡੇ ਦੀ ਕਾਫੀ ਆਲੋਚਨਾ ਹੋ ਰਹੀ ਹੈ। ਇਸ ਦੌਰਾਨ ਇੱਕ ਨਵੀਂ ਖਬਰ ਸਾਹਮਣੇ ਆ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਅਦਾਕਾਰਾ ਸਰਕਾਰ ਦੀ ਸਰਵਾਈਕਲ ਕੈਂਸਰ ਜਾਗਰੂਕਤਾ ਮੁਹਿੰਮ ਦੀ ਬ੍ਰਾਂਡ ਅੰਬੈਸਡਰ ਬਣ ਸਕਦੀ ਹੈ।

Poonam Pandey Death News : ਹਾਲ ਹੀ ‘ਚ ਅਦਾਕਾਰਾ ਪੂਨਮ ਪਾਂਡੇ ਨੇ ਸੋਸ਼ਲ ਮੀਡੀਆ ‘ਤੇ ਆਪਣੀ ਮੌਤ ਦੀ ਝੂਠੀ ਖਬਰ ਫੈਲਾ ਕੇ ਹਲਚਲ ਮਚਾ ਦਿੱਤੀ ਸੀ। ਇਹ ਫਰਜ਼ੀ ਖਬਰ ਪਿਛਲੇ ਸ਼ੁੱਕਰਵਾਰ ਨੂੰ ਉਸ ਦੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਸੀ। ਅਗਲੇ ਦਿਨ ਸ਼ਨੀਵਾਰ ਨੂੰ ਅਦਾਕਾਰਾ ਖੁਦ ਸਾਹਮਣੇ ਆਈ ਅਤੇ ਦੱਸਿਆ ਕਿ ਉਹ ਬਿਲਕੁਲ ਠੀਕ ਹੈ। ਉਸ ਨੇ ਸਰਵਾਈਕਲ ਕੈਂਸਰ (cervical cancer) ਬਾਰੇ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਇਹ ਝੂਠ ਬੋਲਿਆ। ਇਸ ਲਈ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ ਸੀ। ਫਿਲਹਾਲ ਇਕ ਨਵੀਂ ਖਬਰ ਸਾਹਮਣੇ ਆਈ ਹੈ, ਜਿਸ ਮੁਤਾਬਕ ਪੂਨਮ ਪਾਂਡੇ ਭਾਰਤ ਸਰਕਾਰ ਦੀ ਸਰਵਾਈਕਲ ਕੈਂਸਰ ਜਾਗਰੂਕਤਾ ਮੁਹਿੰਮ (cervical cancer screening and awareness program) ਦਾ ਮੁੱਖ ਚਿਹਰਾ ਬਣ ਸਕਦੀ ਹੈ।

Poonam Pandey Brand Ambassador For Cervical Cancer Awareness News

ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਪੂਨਮ ਪਾਂਡੇ ਸਰਵਾਈਕਲ ਕੈਂਸਰ ਜਾਗਰੂਕਤਾ ਲਈ ਸਰਕਾਰ ਦੀ ਬ੍ਰਾਂਡ ਅੰਬੈਸਡਰ ਬਣ ਸਕਦੀ ਹੈ। ਸੂਤਰਾਂ ਮੁਤਾਬਕ ਪੂਨਮ ਪਾਂਡੇ ਅਤੇ ਉਨ੍ਹਾਂ ਦੀ ਟੀਮ ਸਿਹਤ ਮੰਤਰਾਲੇ ਨਾਲ ਗੱਲਬਾਤ ਕਰ ਰਹੀ ਹੈ।

ਇਹ ਵੀ ਪੜ੍ਹੋ :-

Share this Article