ਮੌਸਮ ਦੀ ਵੱਡੀ ਅਪਡੇਟ: 20 ਅਪ੍ਰੈਲ ਤੱਕ ਵੱਖ-ਵੱਖ ਇਲਾਕਿਆਂ ‘ਚ ਮੌਸਮ ਹੋਵੇਗਾ ਖ਼ਰਾਬ

3 Min Read

ਉੱਤਰੀ ਭਾਰਤ ਦੇ ਹਿਮਾਲੀ ਖੇਤਰਾਂ ਵਿੱਚ ਜਲਦੀ ਹੀ ਮੌਸਮ ਵੱਡੀ ਤਬਦੀਲੀ ਵੱਲ ਵਧਣ ਵਾਲਾ ਹੈ। ਮੌਸਮ ਵਿਭਾਗ (IMD) ਮੁਤਾਬਕ, 16 ਅਪ੍ਰੈਲ ਤੋਂ ਇੱਕ ਨਵੀਂ ਪੱਛਮੀ ਗੜਬੜੀ (Western Disturbance) ਸਰਗਰਮ ਹੋ ਰਹੀ ਹੈ, ਜਿਸਦਾ ਅਸਰ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਲੱਦਾਖ ਸਮੇਤ ਹੋਰ ਰਾਜਾਂ ‘ਤੇ ਵੀ ਪੈਣ ਦੀ ਸੰਭਾਵਨਾ ਹੈ।

16 ਅਪ੍ਰੈਲ ਤੋਂ ਸ਼ੁਰੂ ਹੋਵੇਗਾ ਮੌਸਮੀ ਪ੍ਰੋਸੈਸ

ਸਕਾਈਮੇਟ ਵੈਦਰ ਦੀ ਰਿਪੋਰਟ ਅਨੁਸਾਰ, 16 ਅਪ੍ਰੈਲ ਤੋਂ ਨਵੀਂ ਗੜਬੜੀ ਹਿਮਾਲੀ ਖੇਤਰ ਵਿੱਚ ਟਕਰਾਏਗੀ। ਇਸ ਕਾਰਨ ਕੁਝ ਇਲਾਕਿਆਂ ਵਿੱਚ ਹਲਕੀ ਮੀਂਹ, ਗਰਜ, ਤੇਜ਼ ਹਵਾ ਤੇ ਉਚਾਈ ਵਾਲੇ ਇਲਾਕਿਆਂ ਵਿੱਚ ਬਰਫ਼ ਪੈਣ ਦੀ ਸੰਭਾਵਨਾ ਬਣੀ ਹੋਈ ਹੈ।

18 ਤੋਂ 20 ਅਪ੍ਰੈਲ ਤੱਕ ਹੋ ਸਕਦੇ ਨੇ ਗੰਭੀਰ ਪ੍ਰਭਾਵ

16 ਤੇ 17 ਅਪ੍ਰੈਲ ਨੂੰ ਪ੍ਰਭਾਵ ਹੌਲੀ ਹੋਵੇਗਾ, ਪਰ 18 ਤੋਂ 20 ਅਪ੍ਰੈਲ ਤੱਕ ਮੌਸਮ ਵਿੱਚ ਤੇਜ਼ੀ ਆ ਸਕਦੀ ਹੈ। 19 ਅਪ੍ਰੈਲ ਨੂੰ ਹਵਾਵਾਂ ਦੀ ਰਫ਼ਤਾਰ ਵਧਣ, ਬਿਜਲੀ ਚਮਕਣ, ਗਰਜ ਅਤੇ ਕਈ ਥਾਵਾਂ ‘ਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।

ਇਹ ਵੀ ਪੜ੍ਹੋ – ਤਾਪਮਾਨ ਵਧਣ ਨਾਲ ਵਧਿਆ ਫ਼ਸਲਾਂ ਨੂੰ ਖ਼ਤਰਾ! ਕਿਸਾਨਾਂ ਨੇ ਨਾ ਸੁਣੀ ਇਹ ਗੱਲ ਤਾਂ ਹੋ ਸਕਦਾ ਭਾਰੀ ਨੁਕਸਾਨ …ਪੜ੍ਹੋ ਪੂਰੀ ਖ਼ਬਰ

ਸਾਵਧਾਨ ਰਹਿਣ ਦੀ ਲੋੜ: ਪਹਾੜੀ ਇਲਾਕਿਆਂ ਲਈ ਚੇਤਾਵਨੀ

ਜੰਮੂ-ਕਸ਼ਮੀਰ, ਲੱਦਾਖ, ਅਤੇ ਹਿਮਾਚਲ ਪ੍ਰਦੇਸ਼ ਵਿੱਚ ਵਿਆਪਕ ਮੌਸਮੀ ਤਬਦੀਲੀਆਂ ਹੋਣ ਦੀ ਉਮੀਦ ਹੈ। ਉੱਤਰਾਖੰਡ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਅਤੇ ਪੱਛਮੀ ਰਾਜਸਥਾਨ ਵਿੱਚ ਵੀ ਹਲਕੀ ਤੋਂ ਦਰਮਿਆਨੀ ਮੀਂਹ ਹੋ ਸਕਦੀ ਹੈ।

ਪਹਾੜੀ ਇਲਾਕਿਆਂ ਵਿੱਚ 18 ਤੋਂ 20 ਅਪ੍ਰੈਲ ਤੱਕ ਜ਼ਮੀਨ ਖਿਸਕਣ, ਸੜਕਾਂ ਤੇ ਪੱਥਰ ਡਿੱਗਣ ਜਾਂ ਟ੍ਰੈਫਿਕ ਜਾਮ ਹੋਣ ਜਿਹੀਆਂ ਘਟਨਾਵਾਂ ਵਾਪਰ ਸਕਦੀਆਂ ਹਨ। 21 ਅਪ੍ਰੈਲ ਤੋਂ ਮੌਸਮ ਹੌਲੀ-ਹੌਲੀ ਸਧਰਣਾ ਸ਼ੁਰੂ ਹੋ ਜਾਵੇਗਾ।

ਮੁੱਖ ਜਾਣਕਾਰੀ ਸਾਰ:

  • 16 ਅਪ੍ਰੈਲ ਤੋਂ ਨਵੀਂ ਪੱਛਮੀ ਗੜਬੜੀ ਸ਼ੁਰੂ ਹੋਣੀ।
  • 18-20 ਅਪ੍ਰੈਲ ਸਭ ਤੋਂ ਵਧੇਰੇ ਮੌਸਮੀ ਗਤੀਵਿਧੀਆਂ।
  • ਜੰਮੂ-ਕਸ਼ਮੀਰ, ਹਿਮਾਚਲ, ਲੱਦਾਖ ਵਿੱਚ ਮੀਂਹ ਤੇ ਬਰਫ਼ਬਾਰੀ।
  • ਪਹਾੜੀ ਇਲਾਕਿਆਂ ਵਿੱਚ ਹੋ ਸਕਦੇ ਨੇ ਕੁਝ ਖਤਰੇ।
TAGGED:
Share this Article
Leave a comment

Leave a Reply

Your email address will not be published. Required fields are marked *

Exit mobile version