10 ਅਪ੍ਰੈਲ ਨੂੰ ਪੰਜਾਬ ਦੇ ਸੰਗਰੂਰ ‘ਚ ਮਾਸ ਤੇ ਮੱਛੀ ਦੀਆਂ ਦੁਕਾਨਾਂ ‘ਤੇ ਲੱਗੀ ਪਾਬੰਦੀ, ਜਾਣੋ ਕਾਰਨ

2 Min Read

ਸੰਗਰੂਰ: ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਨਵੇਂ ਹੁਕਮਾਂ ਮੁਤਾਬਕ 10 ਅਪ੍ਰੈਲ 2025 (ਵੀਰਵਾਰ) ਨੂੰ ਸਾਰੇ ਮਾਸ, ਮੱਛੀ ਅਤੇ ਅੰਡੇ ਵੇਚਣ ਵਾਲੇ ਦੁਕਾਨਦਾਰਾਂ, ਹੋਟਲਾਂ, ਫੇਰੀ ਵਾਲਿਆਂ ਅਤੇ ਢਾਬਿਆਂ ਨੂੰ ਆਪਣੀ ਕਾਰਗੁਜ਼ਾਰੀ ਨੂੰ ਬੰਦ ਰੱਖਣਾ ਪਵੇਗਾ।

ਇਹ ਹੁਕਮ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਮਿਤ ਬੈਂਬੀ (Amit Bamby) ਵੱਲੋਂ ਭਾਰਤੀ ਸਿਵਲ ਸੁਰੱਖਿਆ ਕੋਡ Bharatiya Nagarik Suraksha Sanhita (BNSS), 2023 ਦੀ ਧਾਰਾ 163 ਅਧੀਨ ਜਾਰੀ ਕੀਤਾ ਗਿਆ ਹੈ।

ਮਹਾਵੀਰ ਜਯੰਤੀ ਮੌਕੇ ਸ਼ਾਂਤੀ ਬਣਾਈ ਰੱਖਣ ਲਈ ਲਿਆ ਗਿਆ ਫੈਸਲਾ

ਇਹ ਪਾਬੰਦੀ 24ਵੇਂ ਤੀਰਥੰਕਰ ਭਗਵਾਨ ਮਹਾਵੀਰ ਸਵਾਮੀ ਜੀ ਦੀ ਜਯੰਤੀ ਦੇ ਮੌਕੇ ਲਾਗੂ ਕੀਤੀ ਗਈ ਹੈ, ਜੋ ਕਿ 10 ਅਪ੍ਰੈਲ ਨੂੰ ‘ਅਹਿੰਸਾ ਦਿਵਸ’ ਵਜੋਂ ਮਨਾਈ ਜਾਂਦੀ ਹੈ।

ਇਹ ਵੀ ਪੜ੍ਹੋ – ਬਠਿੰਡਾ ’ਚ 17.7 ਗ੍ਰਾਮ ਚਿੱਟੇ ਸਮੇਤ ਮਹਿਲਾ ਕਾਂਸਟੇਬਲ ਗ੍ਰਿਫ਼ਤਾਰ, IG ਨੇ ਕਿਹਾ– ਨੌਕਰੀ ਤੋਂ ਕੱਢਿਆ ਗਿਆ

ਧਾਰਮਿਕ ਪਰੰਪਰਾਵਾਂ ਅਨੁਸਾਰ, ਇਸ ਦਿਨ ਕਿਸੇ ਵੀ ਜੀਵ ਦੀ ਹੱਤਿਆ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ। ਇਸੇ ਕਾਰਨ, ਮਾਸ ਜਾਂ ਮੱਛੀ ਦੀ ਵਿਕਰੀ ਲੋਕਾਂ ਦੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾ ਸਕਦੀ ਹੈ।

ਇਸ ਸੰਵੇਦਨਸ਼ੀਲ ਮੌਕੇ ‘ਤੇ ਕਾਨੂੰਨ-ਵਿਵਸਥਾ ਨੂੰ ਠੀਕ ਰੱਖਣ ਅਤੇ ਅਮਨ-ਚੈਨ ਬਣਾਈ ਰੱਖਣ ਲਈ ਇਹ ਫੈਸਲਾ ਲਿਆ ਗਿਆ ਹੈ।

ਹੁਕਮ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ

ਸੰਗਰੂਰ ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕੋਈ ਵਿਅਕਤੀ ਜਾਂ ਸੰਸਥਾ ਇਸ ਹੁਕਮ ਦੀ ਉਲੰਘਣਾ ਕਰਦੀ ਹੈ, ਤਾਂ ਉਸ ਵਿਰੁੱਧ ਕਾਨੂੰਨੀ ਤੌਰ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ

Police ਪ੍ਰਸ਼ਾਸਨ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਇਹ ਹੁਕਮ ਦਿੱਤੇ ਗਏ ਹਨ ਕਿ ਉਹ ਪੂਰੇ ਜ਼ਿਲ੍ਹੇ ‘ਚ ਇਸ ਨਿਰਦੇਸ਼ ਦੀ ਪੂਰੀ ਪਾਲਣਾ ਯਕੀਨੀ ਬਣਾਉਣ।

Share this Article
Leave a comment

Leave a Reply

Your email address will not be published. Required fields are marked *

Exit mobile version